Pages

Wednesday, 20 December 2017

ਵਰਾਸਤ ਕੀ ਹੈ? ਵਰਾਸਤ ਦੀਆਂ ਕਿਸਮਾ ?#26

ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਅੱਜ ਅਸੀ ਤੁਹਾਨੂੰ ਦੱਸਾਗੇ ਵਰਾਸਤ ਬਾਰੇ
ਵਰਾਸਤ ਕੀ ਹੈ?
ਵਰਾਸਤ ਦੀਆ ਕਿਸਮਾ ?
(1)- ਪਹਿਲੀ ਸ਼੍ਰੇਣੀ ਦੇ ਵਾਰਸ-ਕੌਣ-ਕੌਣ ਹੋਵੇਗਾ
(2)-ਦੂਜੀ ਸ਼੍ਰੇਣੀ ਦੇ ਵਾਰਸ-,,,,,,,,
ਸਮ-ਪ੍ਰਿਤੀ ਵਾਰਸ-,,,,,,,
ਨਿਕਟ ਵਰਤੀ ਰਿਸ਼ਤੇਦਾਰ,,,,,,
ਇਸਤਰੀ ਦੀ ਵਰਾਸਤ
ਲਵਾਰਿਸ ਸੰਪਤੀ ਜਾਂ ਨਜਲ ਜਮੀਨ ਦਾ ਵਾਰਸ ਕੌਣ ਹੋਵੇਗਾ ?
ਉਪਰੋਕਤ ਸਾਰੇ ਤੱਥਾ ਬਾਰੇ ਅਸੀ ਤੁਹਾਨੂੰ ਅੱਜ ਪੂਰੀ ਡੀਟੇਲ ਦੇ ਨਾਲ ਜਾਣਕਾਰੀ ਦੇਵਾਗੇ।
ਜੇਕਰ ਤੁਸੀ ਇਹਨਾ ਬਾਰੇ ਅਤੇ ਵਰਾਸਤ ਬਾਰੇ ਸਾਰਾ ਕੁਝ ਜਾਣਨਾ ਚਾਹੁੰਦੇ ਹੋ ਤਾ ਇਹ ਵੀਡੀਓ ਪੂਰੀ ਦੇਖਿਓ ਆਖਰ ਤੱਕ ਫੇਰ ਤੁਹਾਨੂੰ ਸਮਝ ਵਿੱਚ ਆਵੇਗਾ । ਇਹ ਵੀਡੀਓ ਲੰਬੀ ਜਰੂਰ ਹੋਵੇਗੀ ਪਰ ਤੁਹਾਨੂੰ ਇਸ ਵੀਡੀਓ ਤੋ ਬਹੁਤ ਕੁਝ ਸਿੱਖਣ ਨੂੰ ਮਿਲੇਗਾ।
ਵਰਾਸਤ ਦੀ ਪਰਿਭਾਸ਼ਾ-
ਜਦੋ ਕਿਸੇ ਵਿਅਕਤੀ ਦੀ ਮੌਤ ਹੋ ਜਾਵੇ ਤਾ ਉਸਦੇ ਵਾਰਸ ਜਾ ਵਾਰਸਾ ਨੂੰ ਮੁਤਵਫੀ (ਇੱਥੇ ਮੁਤਵਫੀ ਤੋ ਭਾਵ ਹੈ ਜਿਸਦੀ ਮੌਤ ਹੋ ਗਈ ਹੋਵੇ ) ਦੀ ਜਮੀਨ ਦਾ ਜੋ ਹੱਕ ਮਿਲਦਾ ਹੈ,ਉਸਨੂੰ ਵਰਾਸਤ ਕਿਹਾ ਜਾਦਾ ਹੈ।
ਵਰਾਸਤ ਮੁਤਾਬਿਕ ਵਸੀਅਤ - ਜਦੋ ਕੋਈ ਵਿਅਕਤੀ ਆਪਣੀ ਮੌਤ ਤੋ ਪਹਿਲਾਂ ਆਪਦੀ ਜਾਇਦਾਦ ਸੰਬੰਧੀ ਗਵਾਹਾ ਦੀ ਹਾਜਰੀ ਵਿੱਚ ਵਸੀਅਤ ਲਿਖ ਚੁੱਕਾ ਹੋਵੇ ਕਿ ਉਸਦੀ ਮੌਤ ਤੋ ਬਾਅਦ ਉਸਦੀ ਜਾਇਦਾਦ ਦਾ ਵਾਰਸ ਕੌਣ ਹੋਵੇਗਾ।
ਅਜਿਹੀ ਵਰਾਸਤ ਨੂੰ ਵਰਾਸਤ ਮੁਤਾਬਕ ਵਸੀਅਤ ਆਖਦੇ ਹਨ।
ਇਸਦੀਆ ਦੋ ਕਿਸਮਾ ਹੁੰਦੀਆ ਹਨ-
(1)-ਰਜਿਸਟਰ ਵਸੀਅਤ
(2)-ਖਾਨਗੀ ਵਸੀਅਤ
(1)-ਰਜਿਸਟਰ ਵਸੀਅਤ-
ਜਦੋ ਕੋਈ ਵਿਅਕਤੀ ਆਪਣੀ ਜਾਇਦਾਦ ਸੰਬੰਧੀ ਗਵਾਹਾ ਦੀ  ਹਾਜਰੀ ਉਪਰੰਤ ਵਸੀਅਤ ਤਹਿਸੀਲਦਾਰ/ਸਬ ਰਜਿਸਟਰਾਰ ਦੀ ਅਦਾਲਤ ਵਿੱਚ ਉਸ ਵਸੀਅਤ ਨੂੰ ਰਜਿਸਟਰ ਕਰਵਾ ਦੇਵੇ ਤਾ ਅਜਿਹੀ ਵਸੀਅਤ ਨੂੰ ਰਜਿਸਟਰਡ ਵਸੀਅਤ ਕਹਿੰਦੇ ਹਨ।
1.1-ਬਿਮਾਰ ਵਿਅਕਤੀ ਦੀ ਵਸੀਅਤ ਘਰ ਜਾ ਹਸਪਤਾਲ ਜਾਕੇ ਰਜਿਸਟਰਡ ਕਰਨਾ-
ਜੇ ਵਿਅਕਤੀ ਬਿਮਾਰ ਹੋਵੇ ਅਤੇ ਤਹਿਸੀਲ ਵਿੱਚ ਜਾਣ ਤੋ ਅੱਸਮਰੱਥ ਹੋਵੇ ਪ੍ਰੰਤੂ ਆਪਣੀ ਜਾਇਦਾਦ ਸੰਬੰਧੀ ਆਪਣੀ ਵਸੀਅਤ ਰਜਿਸਟਰਡ ਕਰਵਾਉਣੀ ਚਾਹੁੰਦਾ ਹੋਵੇ ਤਾ ਉਸ ਦੀ ਅਰਜੀ ਉੱਤੇ ਭਾਰਤੀ ਰਜਿਸਟਰੇਸ਼ਨ ਐਕਟ ਦੀ ਧਾਰਾ 38 ਤਹਿਤ ਤਹਿਸੀਲਦਾਰ/ਨਾਇਬ ਤਹਿਸੀਲਦਾਰ/ਸਬ ਰਜਿਸਟਰਾਰ ਉਸ ਦੇ ਘਰ ਜਾ ਕੇ ਉਸ ਵਿਅਕਤੀ ਦੀ ਵਸੀਅਤ ਰਜਿਸਟਰਡ ਕਰਦੇ ਹਨ।
(2)-ਖਾਨਗੀ ਵਸੀਅਤ-ਜਦੋ ਕੋਈ ਵਿਅਕਤੀ ਆਪਣੀ ਜਾਇਦਾਦ ਸੰਬੰਧੀ ਗਵਾਹਾ ਦੀ ਹਾਜਰੀ ਵਿੱਚ ਦਸਤਖਤ/ਅੰਗੂਠਾ ਲਗਾ ਜਾਵੇ ਕਿ ਮੇਰੀ ਮੌਤ ਤੋ ਬਾਅਦ (ਇਹ-ਇਹ) ਮੇਰੀ ਜਾਇਦਾਦ ਦੇ ਮਾਲਕ ਹੋਵੇਗਾ। ਪ੍ਰੰਤੂ ਇਸ ਵਸੀਅਤ ਨੂੰ ਰਜਿਸਟਰਡ ਨਾ ਕਰਵਾਵੇ ਤਾ ਅਜਿਹੀ ਵਸੀਅਤ ਨੂੰ ਖਾਨਗੀ ਵਸੀਅਤ ਆਖਦੇ ਹਨ।
ਮਨਸੂਖੀ ਵਸੀਅਤ- ਇੱਕ ਵਿਅਕਤੀ ਆਪਣੀ ਜਿੰਦਗੀ ਵਿੱਚ ਜਾਇਦਾਦ ਸੰਬੰਧੀ ਇੱਕ ਜਾ ਇੱਕ ਤੋ ਵੱਧ ਵਸੀਅਤਾ ਵੀ ਲਿਖ ਸਕਦਾ ਹੈ। ਪ੍ਰੰਤੂ ਜਦੋ ਉਹ ਵਿਅਕਤੀ ਇੱਕ ਤੋ ਬਾਅਦ ਦੂਜੀ ਵਸੀਅਤ ਲਿਖਦਾ ਹੈ ਤਾ ਪਹਿਲੀ ਲਿਖੀ ਵਸੀਅਤ ਨੂੰ ਮਨਸੂਖ ਭਾਵ ਰੱਦ ਕਰ ਦਿੱਤਾ ਜਾਦਾ ਹੈ ਅਤੇ ਅੰਤ ਵਿੱਚ ਆਖਰੀ ਲਿਖੀ ਵਸੀਅਤ ਹੀ ਲਾਗੂ ਹੁੰਦੀ ਹੈ
ਕੁਰਸੀਨਾਮੇ ਮੁਤਾਬਕ ਵਰਾਸਤ- ਜੇਕਰ ਕਿਸੇ ਵਿਅਕਤੀ ਨੇ ਆਪਣੇ ਜੀਵਨ ਕਾਲ ਦੌਰਾਨ ਆਪਣੀ ਜਾਇਦਾਦ ਸੰਬੰਧੀ ਕੋਈ ਵਸੀਅਤ ਨਾ ਕੀਤੀ ਹੋਵੇ। ਅਤੇ ਉਸ ਵਿਅਕਤੀ ਦੀ ਮੌਤ ਹੋ ਜਾਵੇ ਤਾ ਅਜਿਹੇ ਵਿਅਕਤੀ ਦੀ ਵਰਾਸਤ ਨੂੰ ਕੁਰਸੀਨਾਮੇ ਮੁਤਾਬਕ ਵਸੀਅਤ ਕਹਿੰਦੇ ਹਨ।
ਜੇਕਰ ਵਿਅਕਤੀ ਹਿੰਦੂ,ਸਿੱਖ,ਬੁੱਧ,ਜੈਨ,ਮੁਸਲਿਮ,ਕਰਿਸਚੀਅਨ,ਪਾਰਸੀ,ਜਾ ਜੀਯੂ ਧਰਮ ਨਾਲ ਸੰਬੰਧ ਰੱਖਦਾ ਹੋਵੇ ਤਾ ਉਸ ਦੀ ਵਰਾਸਤ ਹਿੰਦੂ ਵਰਾਸਤ ਐਕਟ 1956  ਦੇ ਅਨੁਸਾਰ ਉਸ ਦੇ ਵਾਰਸਾ ਦੇ ਵਾਰਸਾ ਦੇ ਨਾਮ ਦਰਜ ਕਰ ਦਿੱਤਾ ਜਾਦਾ ਹੈ
ਜਿਸ ਨੇ ਵਸੀਅਤ ਨਾ ਬਣਵਾਈ ਹੋਵੇ ਉਸ ਦੀ ਜਾਇਦਾਦ ਦੇ ਵਾਰਸ ਹਿੰਦੂ ਵਰਾਸਤ ਐਕਟ ਦੇ ਅਨੁਸਾਰ ਹੇਠ ਲਿਖੇ ਹੋਣਗੇ-
(1)-ਪਹਿਲੀ ਸ਼੍ਰੇਣੀ ਦੇ ਵਾਰਸ
(2-)ਦੂਜੀ ਸ਼੍ਰੇਣੀ ਦੇ ਵਾਰਸ
(3)-ਸਮ-ਪ੍ਰਿਤੀ ਵਾਰਸ
(4)-ਨਿਕਟ ਵਰਤੀ ਰਿਸ਼ਤੇਦਾਰ
(5)-ਜੇਕਰ ਉਪਰੋਕਤ ਸਾਰਿਆਂ ਵਿੱਚੋ ਕੋਈ ਵੀ ਨਾ ਹੋਵੇ ਤਾ ਜਾਇਦਾਦ ਸਰਕਾਰ ਦੀ ਹੋਵੇਗੀ
(1)-ਪਹਿਲੀ ਸ਼੍ਰੇਣੀ ਦੇ ਵਾਰਸ-
ਹਿੰਦੂ ਵਰਾਸਤ ਐਕਟ,1956 ਦੀ ਧਾਰਾ 10 ਅਨੁਸਾਰ ਪਹਿਲੀ ਸ਼੍ਰੇਣੀ ਵਿੱਚ ਹੇਠ ਲਿਖੇ ਵਾਰਸ ਆਉਦੇ ਹਨ-
(1)-ਮਾਤਾ
(2)-ਵਿਧਵਾ
(3)-ਪੁੱਤਰੀ
(4)-ਪੁਤਰ
(5)-ਪਹਿਲਾ ਮਰ ਚੁੱਕੇ ਪੁੱਤਰ ਦੀ ਵਿਧਵਾ ਭਾਵ ਨੂੰਹ
(6)-ਮਰ ਚੁੱਕੇ ਪੁੱਤਰ ਦਾ ਪੁੱਤਰ ਭਾਵ ਪੋਤਾ
(7)-ਮਰ ਚੁੱਕੇ ਪੁੱਤਰ ਦੀ ਪੁੱਤਰੀ ਭਾਵ ਪੋਤੀ
(8)-ਪਹਿਲਾ ਮਰ ਚੁੱਕੇ ਪੁੱਤਰ ਦੇ ਪਹਿਲਾ ਮਰ ਚੁੱਕੇ ਪੁੱਤਰ ਦੀ ਵਿਧਵਾ ਭਾਵ ਮੁਤਵਫੀ ਦੀ ਪੋਤ ਨੂੰਹ
(9)-ਪਹਿਲਾ ਮਰ ਚੁੱਕੇ ਪੁੱਤਰ ਦੇ ਪਹਿਲਾ ਮਰ ਚੁੱਕੇ ਪੁੱਤਰ ਦਾ ਪੁੱਤਰ ਭਾਵ ਪੜੋਤਾ
(10)--ਪਹਿਲਾ ਮਰ ਚੁੱਕੇ ਪੁੱਤਰ ਦੇ ਪਹਿਲਾ ਮਰ ਚੁੱਕੇ ਪੁੱਤਰ ਦੀ ਪੁੱਤਰੀ ਭਾਵ ਪੜੋਤੀ
(11)-ਪਹਿਲਾਂ ਮਰ ਚੁਕੀ ਪੁੱਤਰੀ ਦਾ ਪੁੱਤਰ ਭਾਵ ਦੋਹਤਾ
(12)-ਪਹਿਲਾਂ ਮਰ ਚੁਕੀ ਪੁੱਤਰੀ ਦੀ ਪੁੱਤਰੀ ਭਾਵ ਦੋਹਤੀ
ਉਪਰੋਕਤ ਵਾਰਸਾ ਤੋ ਇਲਾਵਾ ਹੋਰ ਵੀ ਕੁਝ ਵਾਰਸ ਆਉਦੇ ਹਨ ਜੋ ਪਝਿਲੀ ਸ਼੍ਰੇਣੀ ਦੇ ਵਾਰਸਾ ਵਿੱਚ ਆਉਦੇ ਹਨ-
(1)-ਗੋਦ ਲਿਆ ਗਿਆ ਪੁੱਤਰ- ਗੋਦ ਲਿਆ ਗਿਆ ਪੁੱਤਰ ਵੀ ਪਹਿਲੀ ਸ਼੍ਰੇਣੀ ਵਿੱਚ ਆਉਦਾ ਹੈ।ਇਹ ਵੀ ਪੁੱਤਰ ਦੀ ਤਰ੍ਹਾਂ ਹੀ ਜਾਇਦਾਦ ਵਿੱਚ ਬਰਾਬਰ ਦਾ ਹਿੱਸੇਦਾਰ ਹੋਵੇਗਾ ।
ਪੁਰਾਣੇ ਪਰਿਵਾਰ ਵਿੱਚੋ ਉਸਦਾ ਹੱਕ ਖਤਮ ਹੋ ਜਾਦਾ ਹੈ ਅਤੇ ਨਵੇ ਪਰਿਵਾਰ ਵਿਚ ਹੱਕ ਕਾਇਮ ਹੋ ਜਾਦਾ ਹੈ
(2)- ਗੋਦ ਲਈ ਗਈ ਪੁੱਤਰੀ ਉਸਦਾ ਹੱਕ ਵੀ ਪੁੱਤਰ ਦੀ ਤਰ੍ਹਾਂ ਹੀ ਹੋਵੇਗਾ
(3)-ਪਤੀ ਦੀ ਮੌਤ ਸਮੇ ਪਤਨੀ ਦਾ ਗਰਭਵਤੀ ਹੋਣਾ -
ਜੇਕਰ ਕਿਸੇ ਵਿਅਕਤੀ ਦੀ ਮੌਤ ਸਮੇ ਪਤਨੀ ਗਰਭਪਤੀ ਹੋਵੇ ਤਾ ਉਸ ਬੱਚੇ ਦਾ ਵੀ ਆਪਣੇ ਪਿਤਾ ਦੀ ਜਾਇਦਾਦ ਉੱਤੇ ਉਹਨਾ ਹੀ ਹੱਕ ਹੋਵੇਗਾ ਜਿਹਨਾ ਉਸਦੇ ਪਿਤਾ ਦੀ ਮੌਤ ਤੋ ਪਹਿਲਾ ਜਨਮੇ ਬੱਚੇ ਦਾ ਹੁੰਦਾ ਹੈ
(4)-ਮਾ ਵੀ ਆਪਣੇ ਪੁੱਤਰ ਦੀ ਜਾਇਦਾਦ ਦੀ ਹੱਕਦਾਰ ਹੋਵੇ
(5)-ਪੂਰੇ ਖੂਨ ਦਾ ਰਿਸ਼ਤਾ- ਜਦੋ ਦੋ ਜਣਿਆ ਦੇ ਮਾਤਾ ਪਿਤਾ ਇੱਕ ਹੋਣ ਤਾ ਊਸ ਨੂੰ ਪੂਰੇ ਖੂਨ ਦਾ ਰਿਸ਼ਤਾ ਕਿਹਾ ਜਾਦਾ ਹੈ।ਜਿਵੇ ਕਿ ਸਕੇ ਭੈਣ ਭਰਾ
(6)-ਅੱਧੇ ਖੂਨ ਦਾ ਰਿਸ਼ਤਾ- ਜਦੋ ਦੋ ਵਿਅਕਤੀਆਂ ਦਾ ਪਿਤਾ ਇੱਕ ਹੋਵੇ ਪਰ ਮਾਤਾ ਵੱਖ ਵੱਖ ਹੋਣ ਤਾ ਇਸ ਨੂੰ ਅਸੀ ਅੱਧੇ ਖੂਨ ਦਾ ਰਿਸ਼ਤਾ ਕਹਾਗੇ। ਭਾਵ ਸਕਾ ਪਿਤਾ ਮਤਰੇਈ ਮਾਤਾ
(7)-ਗਰਭਸਯ ਦੇ ਖੂਨ ਦਾ ਰਿਸ਼ਤਾ-ਜਦੋ ਦੋ ਵਿਅਕਤੀਆਂ ਦੀ  ਮਾਤਾ ਇੱਕ ਹੋਵੇ ਪਰ ਪਿਤਾ ਵੱਖ ਵੱਖ ਹੋਣ ਇਸ ਤਰਾ ਦੇ ਰਿਸ਼ਤੇ ਨੂੰ ਗਰਭਸਯ ਖੂਨ ਦਾ ਰਿਸ਼ਤਾ ਕਹਿੰਦੇ ਹਨ।
ਦੂਜੀ ਸ਼੍ਰੇਣੀ ਦੇ ਵਾਰਸਹਿੰਦੂ ਵਰਾਸਤ ਐਕਟ ,1956 ਦੀ ਧਾਰਾ 11 ਦੇ ਅਨੁਸਾਰ ਦੂਜੀ ਸ਼੍ਰੇਣੀ ਦੇ ਵਾਰਸਾ ਨੂੰ 9 ਭਾਗਾ ਵਿੱਚ ਵੰਡਿਆ ਗਿਆ ਹੈ। ਜੇਕਰ ਪਹਿਲੇ ਭਾਗ ਦਾ ਕੋਈ ਵੀ ਵਾਰਸ ਜਿੰਦਾ ਨਾ ਹੋਵੇ ਤਾ ਮੁਤਵਫੀ ਭਾਵ ਜਮੀਨ ਮਾਲਕ ਜਿਸ ਦੀ ਮੌਤ ਹੋ ਚੁੱਕੀ ਹੈ ਦੀ ਜਾਇਦਾਦ ਦੀ ਵੰਡ ਦੂਜੇ ਭਾਗ ਦੇ ਵਾਰਸਾ ਵਿੱਚ ਹੋਵੇਗੀ।
ਦੂਜੀ ਸ਼੍ਰੇਣੀ ਦੇ ਵਾਰਸ ਹੇਠ ਲਿਖੇ ਹਨ -
ਭਾਗ ਨੰਬਰ ------------------- ਰਿਸ਼ਤਾ
1-        ਪਿਤਾ
2-   (1)ਪੁੱਤਰ ਦਾ ਦੋਹਤਾ
           (2) ਪੁੱਤਰ ਦੀ ਦੋਹਤੀ
           (3) ਭਰਾ(4) ਭੈਣ
3-   (1)ਪੁੱਤਰੀ ਦਾ ਪੋਤਾ
            (2) ਪੁੱਤਰੀ ਦੀ ਪੋਤੀ
            (3) ਪੁੱਤਰੀ ਦਾ ਦੋਹਤਾ
            (4) ਪੁੱਤਰੀ ਦੀ ਦੋਹਤੀ
4-  (1) ਭਤੀਜਾ (2) ਭਤੀਜੀ
           (3) ਭਾਣਜਾ (4)ਭਾਣਜੀ
 5- (1) ਦਾਦਾ (2) ਦਾਦੀ
 6-(1) ਪਿਤਾ ਦੀ ਵਿਧਵਾ (ਮਤਰੇਈ ਮਾ) 
           (2) ਭਰਾ ਦੀ ਵਿਧਵਾ
  7- (1) ਚਾਚਾ ਜਾ ਤਾਇਆ
             (2)   ਭੂਆ
   8-(1) ਨਾਨਾ
           (2) ਨਾਨੀ
   9- (1) ਮਾਮਾ
            (2) ਮਾਸੀ
ਸਮ-ਪ੍ਰਿਤੀ ਹਿੰਦੂ ਵਰਾਸਤ ਐਕਟ 1956 ਦੀ ਧਾਰਾ 12 ਅਨੁਸਾਰ ਜਦੋ ਕਿਸੇ ਮੁਤਵਫੀ ਦਾ ਪਹਿਲੀ ਅਤੇ ਦੂਜੀ ਸ਼੍ਰੇਣੀ ਦਾ ਕੋਈ ਵੀ ਵਾਰਸ ਜਿੰਦਾ ਨਾ ਹੋਵੇ ਤਾ ਮੁਤਵਫੀ ਦੀ ਜਾਇਦਾਦ ਦੇ ਵਾਰਸ ਸਮ- ਪ੍ਰਿਤੀ ਭਾਵ ਇੱਕ ਹੀ ਖਾਨਦਾਨ,ਗੋਤ ਅਤੇ ਵਡੇਰੇ ਦੀ ਔਲਾਦ ਆਦਿ
 ਸਮ-ਪ੍ਰਿਤੀ ਦੀਆ ਸ਼੍ਰੇਣੀਆਂ-
(1)- ਮੁਤਵਫੀ ਦੇ ਵੰਸ਼ ਵਿੱਚੋ ਜਿੰਦਾ ਵਾਰਸ
(2)-ਮੁਤਵਫੀ ਦੇ ਪੂਰਵਜਾ ਵਿੱਚੋ ਜਿੰਦਾ   ਵਾਰਸ
(3)-ਮੁਤਵਫੀ ਦੇ ਸ਼ਰੀਕਾ ਵਿੱਚੋ ਜਿੰਦਾ ਵਾਰਸ
ਨਿਕਟ ਵਰਤੀ ਰਿਸ਼ਤੇਦਾਰ-
ਜਦੋ ਕਿਸੇ ਮੁਤਵਫੀ ਦਾ ਕੋਈ ਸਮ-ਪ੍ਰਿਤੀ ਵਾਰਸ ਵੀ ਨਾ ਹੋਵੇ ਤਾ ਉਸ ਦੀ ਜਾਇਦਾਦ ਦੇ ਵਾਰਸ ਉਸ ਦੇ ਨਿਕਟ ਵਰਤੀ ਰਿਸ਼ਤੇਦਾਰ ਹੋਣਗੇ
ਪਰਿਭਾਸ਼ਾ- ਜਦੋ ਕਿਸੇ ਵਿਅਕਤੀ ਅਤੇ ਮੁਤਵਫੀ ਦੀ ਰਿਸ਼ਤੇਦਾਰੀ ਵਿਚਕਾਰ ਕੋਈ ਇਸਤਰੀ ਵੀ ਆਉਂਦੀ ਹੋਵੇ ਤਾ ਉਸ ਵਿਅਕਤੀ ਨੂੰ ਮੁਤਵਫੀ ਦਾ ਨਿਕਟ ਵਰਤੀ ਰਿਸ਼ਤੇਦਾਰ ਆਖਿਆ ਜਾਦਾ ਹੈ।
2-ਨਿਕਟ ਵਰਤੀ ਰਿਸ਼ਤੇਦਾਰ ਦੀਆਂ ਕਿਸਮਾ-
-1ਨਿਕਟ ਵਰਤੀ ਪੂਰਵਜਾ ਵਿੱਚੋ ਰਿਸ਼ਤੇਦਾਰ
-2 ਨਿਕਟ ਵਰਤੀ ਵੰਸ਼ ਵਿੱਚੋ ਰਿਸ਼ਤੇਦਾਰ
-3 ਨਿਕਟ ਵਰਤੀ ਸ਼ਰੀਕਾ ਵਿੱਚੋ ਰਿਸ਼ਤੇਦਾਰ
ਸਮ-ਪ੍ਰਿਤੀ ਅਤੇ ਨਿਕਟ ਵਰਤੀ ਰਿਸ਼ਤੇਦਾਰ ਵਿੱਚ ਹਿੱਸੇ ਦੀ ਵੰਡ-
ਸਮ-ਪ੍ਰਿਤੀ ਵਾਰਸਾ ਨੂੰ ਨਿਕਟ ਵਰਤੀ ਰਿਸ਼ਤੇਦਾਰਾ ਤੋ ਪਹਿਲ ਦਿੱਤੀ ਜਾਵੇਗੀ
ਹਿੰਦੂ ਵਰਾਸਤ ਕਾਨੂੰਨ , 1956 ਦੀ ਧਾਰਾ 12 ਮੁਤਾਬਿਕ ਹਿੱਸਿਆਂ ਦੀ ਵੰਡ ਸੰਬੰਧੀ ਹੇਠ ਲਿਖੇ ਚਾਰ ਨਿਯਮ ਹਨ-
(1)-ਜੇਕਰ ਕਿਸੇ ਮੁਤਵਫੀ ਦੀ ਜਾਇਦਾਦ ਉੱਤੇ ਹੱਕ ਜਿਤਾਉਣ ਵਾਲੇ ਤਿੰਨ ਵੱਖ ਵੱਖ ਵਿਅਕਤੀ
ਪਹਿਲਾਂ ਮੁਤਵਫੀ ਦੇ ਵੰਸ਼ ਵਿੱਚੋ
ਦੂਜਾ ਮੁਤਵਫੀ ਦੇ ਪੂਰਵਜਾ ਵਿੱਚੋ
ਤੀਜਾ ਮੁਤਵਫੀ ਦੇ ਸ਼ਰੀਕੇ ਵਿੱਚੋ
ਜੇਕਰ ਵੰਸ਼ ਵਿੱਚੋ ਕੋਈ ਵੀ ਜਿੰਦਾ ਨਾ ਹੋਵੇ ਤਾ ਪੂਰਵਜ ਹੱਕਦਾਰ ਹੋਣਗੇ।ਪ੍ਰੰਤੂ ਜੇਕਰ ਵੰਸ਼ ਅਤੇ ਪੂਰਵਜਾ ਵਿੱਚੋ ਕੋਈ ਵੀ ਜਿੰਦਾ ਨਾ ਹੋਵੇ ਤਾ ਹੀ ਸਰੀਕੇ ਵਿੱਚੋ ਜਿੰਦਾ ਵਿਅਕਤੀ ਹੱਕਦਾਰ ਹੋਵੇਗਾ
1.ਵੰਸ਼ (ਪਹਿਲੀ ਤਰਜੀਹ)
2.ਪੂਰਵਜ(ਦੂਜੀ ਤਰਜੀਹ
3.ਸ਼ਰੀਕ (ਤੀਜੀ ਤਰਜੀਹ)
(2)- ਜੇਕਰ ਕਿਸੇ ਵਿਅਕਤੀ ਦੀ ਜਾਇਦਾਦ ਉੱਤੇ ਹੱਕ ਜਤਾਉਣ ਵਾਲੇ ਸਾਰੇ ਵਿਅਕਤੀ ਹੀ ਮੁਤਵਫੀ ਦੇ ਵੰਸ਼ ਵਿੱਚੋ ਹੋਣ ਤਾ ਘੱਟ ਡਿਗਰੀ (ਪੀੜੀ) ਵਾਲੇ ਨੂੰ ਪਹਿਲ ਦਿੱਤੀ ਜਾਵੇਗੀ।ਜੇਕਰ ਸਾਰੇ ਇੱਕ ਹੀ ਡਿਗਰੀ ਦੇ ਹੋਣ ਤਾ ਸਾਰੇ ਹੀ ਬਰਾਬਰ ਦੇ ਹਿੱਸੇ ਦੇ ਹੱਕਦਾਰ ਹੋਣਗੇ।
(3)-ਜੇਕਰ ਕਿਸੇ ਵਿਅਕਤੀ ਦੀ ਜਾਇਦਾਦ ਉੱਤੇ ਹੱਕ ਜਤਾਉਣ ਵਾਲੇ ਵੱਖ ਵੱਖ ਪੂਰਵਜ ਹੋਣ ਤਾ ਘੱਟ ਡਿਗਰੀ (ਪੀੜੀ) ਵਾਲੇ ਨੂੰ ਪਹਿਲ ਦਿੱਤੀ ਜਾਵੇਗੀ।ਜੇਕਰ ਸਾਰੇ ਇੱਕ ਹੀ ਡਿਗਰੀ ਦੇ ਹੋਣ ਤਾ ਸਾਰੇ ਹੀ ਬਰਾਬਰ ਦੇ ਹਿੱਸੇ ਦੇ ਹੱਕਦਾਰ ਹੋਣਗੇ।
(4).ਜੇਕਰ ਕਿਸੇ ਮੁਤਵਫੀ ਦੀ ਜਾਇਦਾਦ ਉੱਤੇ ਹੱਕ ਜਿਤਾਉਣ ਵਾਲੇ ਵਾਰਸ ਸ਼ਰੀਕਾ ਵਿੱਚੋ ਹੋਣਤਾ ਜਿਹੜਾ ਸ਼ਰੀਕ ਛੋਟੀ ਡਿਗਰੀ ਦੇ ਪੂਰਵਜ ਰਾਹੀ ਮੁਤਵਫੀ ਦਾ ਵਾਰਸ ਬਣੇਗਾ ਉਸਨੂੰ ਵੱਡੀ ਡਿਗਰੀ ਦੇ ਪੂਰਵਜ ਰਾਹੀ ਬਣੇ ਵਾਰਸ ਤੋ ਤਰਜੀਹ ਦਿੱਤੀ ਜਾਵੇਗੀ ।ਬੇਸ਼ੱਕ ਸਰੀਕ ਦੀ ਵੰਸ਼ ਦੀ ਡਿਗਰੀ ਘੱਟ ਹੀ ਕਿਉ ਨਾ ਹੋਵੇ
ਹਿੰਦੂ ਇਸਤਰੀ ਦੀ ਜਾਇਦਾਦ ਦੀ ਵਰਾਸਤ
ਜਦੋ ਕਿਸੇ ਇਸਤਰੀ ਦੀ ਬਿਨਾ ਵਸੀਅਤ ਕਰੇ ਮੌਤ ਹੋ ਜਾਵੇ ਤਾ ਉਸਦੀ ਜਾਇਦਾਦ ਦਾ ਵਾਰਸ ਕੌਣ ਹੋਵੇਗਾ-
(1)-ਜਦੋ ਇਸਤਰੀ ਨੂੰ ਜਾਇਦਾਦ ਉਸਦੇ ਪਿਤਾ ਜਾ ਮਾਤਾ ਦੀ ਵਰਾਸਤ ਤੋ ਪ੍ਰਾਪਤ ਹੋਈ ਹੋਵੇ (ਹਿੰਦੂ ਵਰਾਸਤ ਐਕਟ,1956 ਦੀ ਧਾਰਾ 15(2)
(2)-ਜਦੋ ਇਸਤਰੀ ਨੂੰ ਜਾਇਦਾਦ ਉਸਦੇ ਪਤੀ ਜਾ ਸਹੁਰੇ ਦੀ ਵਰਾਸਤ ਤੋ ਪ੍ਰਾਪਤ ਹੋਈ ਹੋਵੇ(ਹਿੰਦੂ ਵਰਾਸਤ ਐਕਟ,1956 ਦੀ ਧਾਰਾ 15(2)
(3)-ਜਦੋ ਇਸਤਰੀ ਨੂੰ ਜਾਇਦਾਦ ਕਿਸੇ ਹੋਰ ਸਾਧਨ ਤੋ ਵਰਾਸਤ ਜਾ ਕਿਸੇ ਹੋਰ ਤਰੀਕੇ ਰਾਹੀ ਪ੍ਰਾਪਤ ਹੋਈ ਹੋਵੇ (ਹਿੰਦੂ ਵਰਾਸਤ ਐਕਟ,1956 ਦੀ ਧਾਰਾ 15(1)
ਪਹਿਲੀਆ ਦੋ ਮੱਦਾ 1 ਅਤੇ 2 ਸਿਰਫ ਉਸ ਸਮੇ ਹੀ ਲਾਗੂ ਹੁੰਦੀਆਂ ਹਨ ਜਦੋ ਕਿਸੇ ਇਸਤਰੀ ਦੀ ਮੌਤ ਹੋ ਜਾਵੇ ਅਤੇ ਉਸਦਾ ਕੋਈ ਬੱਚਾ ਨਾ ਹੋਵੇ ਪ੍ਰੰਤੂ ਜੇਕਰ ਉਸਦਾ ਕੋਈ ਬੱਚਾ ਹੈ ਤਾ ਵਰਾਸਤ ਦਾ ਇੰਤਕਾਲ ਦਰਜ ਕਰਨ ਸਮੇ ਇਹ ਦੇਖਣ ਦੀ ਲੋੜ ਨਹੀ ਕਿ ਉਸ ਨੂੰ ਇਹ ਜਾਇਦਾਦ ਕਿੱਥੋ ਮਿਲੀ ਹੈ।
(1)-ਮੁਤਵਫੀ ਇਸਤਰੀ ਨੂੰ ਪਿਤਾ ਜਾ ਮਾਤਾ ਤੋ ਪ੍ਰਾਪਤ ਹੋਈ ਜਾਇਦਾਦ ਦੀ ਵਰਾਸਤ-
ਹਿੰਦੂ ਵਰਾਸਤ ਐਕਟ ,1956 ਦੀ ਧਾਰਾ 15(2) ਦੇ ਅਨੁਸਾਰ ਉਹ ਜਾਇਦਾਦ ਆਉਦੀ ਹੈ ਜੋ ਕਿਸੇ ਇਸਤਰੀ ਨੂੰ ਉਸਦੇ ਪਿਤਾ ਜਾ ਮਾਤਾ ਦੀ ਵਰਾਸਤ ਤੋ ਮਿਲਦੀ ਹੋਵੇ । ਮਾਤਾ ਜਾ ਪਿਤਾ ਤੋ ਵਰਾਸਤ ਵਿੱਚ ਪ੍ਰਾਪਤ ਹੋਈ ਜਾਇਦਾਦ ਦੇ ਵਾਰਸਾ ਨੂੰ ਹੇਠ ਲਿਖੇ ਅਨੁਸਾਰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ-
ਸ਼੍ਰੇਣੀ 1
1)ਪੁੱਤਰ
2)ਪੁੱਤਰੀਆ
3)ਪੋਤੇ ਪੋਤੀਆ (ਜੇਕਰ ਪੁੱਤਰ ਦੀ ਮੌਤ ਹੋਈ ਹੈ
4)ਦੋਹਤੇ,ਦੋਹਤੀਆ(ਜੇਕਰ ਪੁੱਤਰੀ ਦੀ ਮੌਤ ਹੋ ਗਈ ਹੈ)
ਸ਼੍ਰੇਣੀ-2
ਪਿਤਾ ਦੇ ਵਾਰਸਾ ਵਿੱਚ ਵੰਡਣਾ-ਮੁਤਵਫੀ ਇਸਤਰੀ ਨੂੰ ਜੇਕਰ ਜਾਇਦਾਦ ਉਸਦੇ ਮਾਤਾ ਜਾ ਪਿਤਾ ਦੀ ਵਰਾਸਤ ਤੋ ਪ੍ਰਾਪਤ ਹੋਈ ਹੋਵੇ ਅਤੇ ਪਹਿਲੀ ਸ਼੍ਰੇਣੀ ਦੇ ਵਾਰਸ ਪੁੱਤਰ,ਪੁੱਤਰੀਆ,ਪੋਤੇ,ਪੋਤੀਆ,ਦੋਹਤੇ ਜਾ ਦੋਹਤੀਆ ਵਿੱਚੋ ਕੋਈ ਵੀ ਜਿੰਦਾ ਨਾ ਹੋਵੇ ਤਾ ਉਸਦੀ ਜਾਇਦਾਦ ਉਸਦੇ ਪਿਤਾ ਦੀ ਜਾਇਦਾਦ ਸਮਝ ਕਿ ਉਸਦੇ ਪਿਤਾ ਦੇ ਕਾਨੂੰਨੀ ਵਾਰਸਾ ਵਿੱਚ ਕਾਨੂੰਨ ਦੇ ਅਨੁਸਾਰ ਵੰਡ ਦਿੱਤੀ ਜਾਵੇਗੀ।
2)-ਮੁਤਵਫੀ ਇਸਤਰੀ ਨੂੰ ਉਸਦੇ ਪਤੀ ਜਾ ਸਹੁਰੇ ਵੱਲੋ ਪ੍ਰਾਪਤ ਹੋਈ ਜਾਇਦਾਦ ਦੀ ਵਰਾਸਤ-
ਸ਼੍ਰੇਣੀ-1)ਪੁੱਤਰ
2)ਪੁੱਤਰੀਆ
3)ਮਰ ਚੁੱਕੇ ਪੁੱਤਰ ਦੇ ਬੱਚੇ
4)ਮਰ ਚੁੱਕੀ ਪੁੱਤਰੀ ਦੇ ਬੱਚੇ
ਸ਼੍ਰੇਣੀ 2-ਜੇਕਰ ਸ਼੍ਰੇਣੀ ਇੱਕ ਦਾ ਕੋਈ ਵਾਰਸ ਜਿੰਦਾ ਨਹੀ ਤਾ ਜਾਇਦਾਦ ਪਤੀ ਦੇ ਵਾਰਸਾ ਦੀ ਸਮਝਕੇ ਵਰਾਸਤ ਕਰ ਦਿੱਤੀ ਜਾਵੇਗੀ           ਲਵਾਰਿਸ ਸੰਪਤੀ ਜਾ ਨਜਲ ਜਮੀਨ-
ਹਿੰਦੂ ਵਰਾਸਤ ਐਕਟ,1956 ਦੀ ਧਾਰਾ 29 ਅਨੁਸਾਰ ਜਦੋ ਕਿਸੇ ਹਿੰਦੂ ਪੁਰਸ਼ ਦੀ ਪਹਿਲੀ,ਦੂਜੀ,ਤੀਜੀ,ਚੌਥੀ ਸ਼੍ਰੇਣੀ ਵਿੱਚੋ ਕੋਈ ਵੀ ਵਾਰਸ ਜਿੰਦਾ ਨਾ ਹੋਵੇ ਤਾ ਉਸ ਨੂੰ ਲਵਾਰਿਸ ਸੰਪਤੀ ਜਾ ਨਜਲ ਜਮੀਨ ਕਿਹਾ ਜਾਦਾ ਹੈ। ਇਹ ਸੰਪਤੀ ਹਰ ਤਰ੍ਹਾਂ ਦੇ ਭਾਰ ਸਮੇਤ ਸਰਕਾਰ ਦੇ ਨਾਮ ਤਬਦੀਲ ਹੋ ਜਾਵੇਗੀ।
ਅੱਜ ਦਾ ਵਿਚਾਰ- ਤੁਹਾਡੀ ਜਿੰਦਗੀ ਦੀ ਖੁਸ਼ੀ ਨਿਰਭਰ ਕਰਦੀ ਹੈ ਤੁਹਾਡੇ ਵਿਚਾਰਾ ਦੀ ਗੁਣਵੱਤਾ ਤੇ
ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ ਜੇਕਰ ਤੁਹਾਡਾ ਕੋਈ ਸਵਾਲ ਹੈ ਤਾ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਮੈਸੇਜ ਭੇਜ ਸਕਦੇ ਹੋ।
Facebook.com/khatranlsik
ਸਬਸਕਰਾਇਬ ਕਰ ਕਿ ਬੈੱਲ ਦਾ ਆਇਕਨ ਜਰੂਰ ਦੱਬੋ
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਜਰੂਰ ਦੇਖੋ-

ਜੇਲ੍ਹ ਵਿੱਚ ਬੰਦ ਵਿਅਕਤੀ ਵਸੀਅਤ ਕਿਵੇ ਬਣਾ ਸਕਦਾ ਹੈ?#25




ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਅੱਜ ਅਸੀ ਤੁਹਾਨੂੰ ਦੱਸਾਗੇ ਕਿ ਜੇਲ੍ਹ ਵਿੱਚ ਬੰਦ ਵਿਅਕਤੀ ਦੀ ਵਸੀਅਤ ਕਿਵੇ ਬਣਾ ਸਕਦਾ ਹੈ
ਜਾ ਹਸਪਤਾਲ ਵਿੱਚ ਜਾ ਘਰ ਵਿੱਚ ਬਿਮਾਰ ਵਿਅਕਤੀ ਵਸੀਅਤ ਬਣਾ ਕਿ ਕਿਵੇ ਰਜਿਸਟਰਡ ਕਰਵਾ ਸਕਦਾ ਹੈ
ਜੇਲ੍ਹ ਵਿੱਚ ਬੰਦ ਵਿਅਕਤੀ ਦੀ ਵਸੀਅਤ ਨੂੰ ਰਜਿਸਟਰਡ ਕਰਨਾ-
 ਜੇਕਰ ਕੋਈ ਵਿਅਕਤੀ ਆਪਣੀ ਜਾਇਦਾਦ ਸੰਬੰਧੀ ਆਪਣੀ ਵਸੀਅਤ ਰਜਿਸਟਰਡ ਕਰਾਉਣੀ ਚਾਹੁੰਦਾ ਹੋਵੇ ਤਾ ਉਸ ਦੀ ਅਰਜੀ ਉੱਤੇ ਭਾਰਤੀ ਰਜਿਸਟਰੇਸ਼ਨ ਐਕਟ ਦੀ ਧਾਰਾ 38 ਤਹਿਤ ਤਹਿਸੀਲਦਾਰ/ਨਾਇਬ ਤਹਿਸੀਲਦਾਰ/ਸਬ ਰਜਿਸਟਰਾਰ।ਉਸ ਵਿਅਕਤੀ ਦੀ ਵਸੀਅਤ ਨੂੰ ਰਜਿਸਟਰਡ ਕਰਦਾ ਹੈ
ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਬਿਮਾਰ ਹੈ ਅਤੇ ਉਹ ਤਹਿਸੀਲ ਜਾਣ ਤੋ ਅੱਸਮਰੱਥ ਹੈ ਤਾ ਉਸ ਲਈ ਵੀ ਇਹੀ ਪ੍ਰਕਿਰਿਆ ਹੋਵੇਗੀ
ਅੱਜ ਦਾ ਵਿਚਾਰ- ਜੋ ਵਿਅਕਤੀ ਜਿੰਦਗੀ ਵਿੱਚ ਹਰ ਸਮੇ ਕੁਝ ਨਵਾ ਸਿੱਖਣ ਦੀ ਚਾਹਤ ਰੱਖਦਾ ਹੈ ਉਹ ਇੱਕ ਚੰਗੀ ਜਿੰਦਗੀ ਜਿਉਦਾ ਹੈ
ਸਬਸਕਰਾਇਬ ਕਰ ਕਿ ਬੈੱਲ ਦਾ ਆਇਕਨ ਜਰੂਰ ਦੱਬੋ
ਜੇਕਰ ਕੋਈ ਸਵਾਲ ਹੈ ਤਾ ਤੁਸੀਂ ਸਾਡੇ ਫੇੱਸਬੁੱਕ ਪੇਜ ਤੇ ਮੈਸੇਜ ਕਰ ਸਕਦੇ ਹੋ facebook.com/khatranlsik
ਧੰਨਵਾਦ ਜੀ
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਜਰੂਰ ਦੇਖੋ-

ਫਰਦ ਜਮਾਬੰਦੀ ਵਿੱਚ ਊਰਦੂ ਦੇ ਸ਼ਬਦ #24

ਫਰਦ ਵਿੱਚ ਉਰਦੂ ਸ਼ਬਦ ਭਾਗ ਤੀਜਾ -3
ਪੰਦਰਾ ਸ਼ਬਦ ਅਸੀ ਪਹਿਲੀ ਵੀਡੀਓ ਵਿੱਚ ਪਾਏ ਸੀ 35 ਸ਼ਬਦ ਦੂਜੀ ਵੀਡੀਓ ਵਿੱਚ ਸਾਰੇ 50 ਸ਼ਬਦ ਅਸੀ ਇਸ ਤੋ ਪਹਿਲਾ ਅਸੀ ਤੁਹਾਨੂੰ ਦੱਸੇ ਹਨ। ਪਹਿਲੀ ਵੀਡੀਓ #66 ਨੰਬਰ ਹੈ । ਦੂਜੀ #74 ਨੰਬਰ ਹੈ
ਇਹਨਾ ਸ਼ਬਦਾ ਨੂੰ ਯਾਦ ਰੱਖਣ ਲਈ ਤੁਸੀ ਕਾਪੀ ਤੇ ਲਿਖ ਵੀ ਸਕਦੇ ਹੋ
ਅੱਜ ਅਸੀ 51 ਤੋ ਸ਼ੁਰੂ ਕਰਾਗੇ-
         ਊਰਦੂ👇      ਪੰਜਾਬੀ👇
51-ਆਬਪਾਸ-👉ਜਿਸਨੂੰ ਪਾਣੀ ਲੱਗਦਾ ਹੋਵੇ
52-ਮੁਦਈ -👉ਦਾਵਾ ਕਰਨ ਵਾਲਾ
53-ਮਜ਼ਕੂਰ-👉ਉਪਰੋਕਤ
54-ਮਜੀਦ-👉ਵਾਧੂ
55-ਮੁਸ਼ਤਰੀ-👉ਖਰੀਦਦਾਰ
56-ਮੁਰਤਹਿਨ-👉ਜਮੀਨ ਗਹਿਣੇ ਲੈਣ ਵਾਲਾ
57-ਮਿਜਾਨ-👉ਜੋੜ
58-ਮੁਸਾਹਤ-👉ਮਿਣਤੀ ਦਾ ਢੰਗ
59-ਮਖਸੂਸ-👉ਖਾਸ
60-ਕੈਫੀਅਤ-👉ਵਿਸ਼ੇਸ਼ ਸਥਾਨ
61-ਅਰਸਾ-👉ਸਮਾ
62-ਉਜਰਤ-👉ਫੀਸ
63-ਅਸਾਲਤਨ-👉ਨਿੱਜੀ ਤੌਰ ਤੇ
64-ਅਹਿਲਦਾਰ-👉ਕਰਮਚਾਰੀ
65-ਐਹਲੇ ਮਨਸਬ-👉ਉੱਚ ਅਧਿਕਾਰੀ
66-ਅਲਾਮਾਤ-👉ਨਿਸ਼ਾਨੀਆ
67-ਇਤਫਾਕੀਆ-👉ਅਚਾਨਕ
68-ਇਜ਼ਰਾਅ-👉ਅਮਲ ਵਿੱਚ ਲਿਆਉਣਾ
69-ਇਰਾਦਾਤਨ-👉ਜਾਣ ਬੁੱਝਕੇ
70-ਸਜਾ ਯਾਫਤਾ-👉ਦੰਡਤ ਵਿਅਕਤੀ
71-ਅਰਜ ਅਰਸਾਲ-👉ਮਾਮਲਾ ਜਮ੍ਹਾਂ ਕਰਾਉਣ ਦੀ ਅਰਜੀ
72-ਅਕਸ ਸ਼ਿਜਰਾ-👉ਨਕਸ਼ਾ
73-ਸ਼ਜਰਾ ਨਸਬ-👉ਕੁਰਸੀਨਾਮਾ
74-ਸ਼ਰਾਏ ਲਗਾਨ-👉ਲਗਾਨ ਦੀ ਦਰ
75-ਕਾਬਲੇ ਮਨਸੂਚੀ-👉ਰੱਦ ਕਰਨ ਯੋਗ
76-ਕਬਜਾ ਏ ਜੁਦਾਗਾਨਾਂ-👉ਅਲੱਗ ਕਬਜਾ
77-ਗਰਿੰਦਾ-👉ਲੈਣ ਵਾਲਾ
78-ਜੋਜਾਂ-👉ਪਤਨੀ
79-ਬੈਨਾਮਾ-👉ਵਿਕਰੀ ਨਾਮਾ
80-ਬਾਇਆ-👉ਵੇਚਣ ਵਾਲਾ
81-ਬੰਦ ਸਵਾਲ-👉ਲਿਖਤੀ ਪ੍ਰਸ਼ਨ
82-ਬਾਹਮੀ-👉ਆਪਸੀ
83-ਤਾਵਾਨ-👉ਨੁਕਸਾਨ ਦਾ ਮੁਆਵਜਾ
84-ਨਜਰਸਾਨੀ-👉ਪੁੱਨਰ ਨਿਰੀਖਣ
85-ਬਿੱਲ ਮੁਕਤਾ-👉ਉੱਕਾ ਪੁੱਕਾ
86-ਫਰੀਕ ਅੱਵਲ-👉ਪਹਿਲੀ ਧਿਰ
87-ਫਰੀਕ ਦੋਮ-👉ਦੂਜੀ ਧਿਰ
88-ਫਰੀਕ ਸਾਨੀ-👉ਵਿਰੋਧੀ ਧਿਰ
89-ਬਜਰੀਆ -👉ਰਾਹੀ
90-ਬੇਦਖਲੀ-👉ਕਬਜੇ ਤੋ ਵਾਝਾ ਕਰਨਾ
91-ਦੁਖਤਰਾਨ-👉 ਪੁੱਤਰੀਆ
92-ਤਮਲੀਕ ਨਾਮਾ-👉ਸਮਝੋਤਾ ਨਾਮਾ
93-ਤਨਬੀਅਤ ਨਾਮਾ-👉ਮੁਤਬੰਨਾ ਨਾਮਾ
94-ਤੱਤਿਮਾ-👉ਅਨੁਪੂਰਕ
95-ਫਰਦ ਬਦਰ-👉ਰਿਕਾਰਡ ਦੀ ਸੋਧ
96-ਫੱਕ ਉੱਲ ਰਹਿਨ-👉ਗਹਿਣੇ ਪਈ ਸੰਪਤੀ ਨੂੰ ਛਡਾਉਣਾ
97-ਮਾਲੀਅਤ -👉ਕੀਮਤ
98-ਮੁਸ਼ਤਰਕਾ-👉ਸਾਝਾ
99.-ਮੌਰੁਸੀ-👉ਜੱਦੀ
100-ਲੱਫ-👉ਨੱਥੀ
101-ਮਿਨਹਾਈ-👉ਘਟਾਉਣਾ
ਅੱਜ ਦਾ ਵਿਚਾਰ-
ਖੁਸ਼ੀਆਂ ਲਈ ਸੁੱਖਾਂ ਨੂੰ ਕਦੇ ਵੀ ਗੁੰਮਰਾਹ ਨਾ ਕਰੋ
ਹੋਰ ਵੀ ਬਹੁਤ ਸਾਰੇ ਸ਼ਬਦ ਨੇ ਜੋ ਬਾਕੀ ਨੇ ਉਹ ਅਸੀ ਅਗਲੀਆ ਵੀਡੀਓਸ ਚ ਦੱਸਾਗੇ
ਜੇਕਰ ਤੁਹਾਡਾ ਕੋਈ ਸਵਾਲ ਹੈ ਤਾ ਤੁਸੀ ਸਾਨੂੰ ਸਾਡੇ ਫੇੱਸਬੁੱਕ ਪੇਜ ਤੇ ਮੈਸੇਜ ਭੇਜ ਸਕਦੇ ਹੋ
facebook.com/khatranlsik
ਧੰਨਵਾਦ ਜੀ
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਦੇਖੋ-

ਤਕਸੀਮ ਜਾ ਜਮੀਨ ਦੀ ਵੰਡ ਬਾਰੇ #23

ਹਾਜੀ ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਜਿੱਥੇ ਤੁਸੀ ਬਹੁਤ ਕੁਝ ਆਪਣੀ ਮਾ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ
ਅੱਜ ਅਸੀ ਤੁਹਾਨੂੰ ਦੱਸਾਗੇ
ਜਮੀਨ ਦੀ ਵੰਡ ਤਕਸੀਮ ਸਮੇ ਧਿਆਨ ਰੱਖਣ ਯੋਗ ਗੱਲਾਂ
1. ਕੀ ਹਿੱਸੇਦਾਰਾ ਨੂੰ ਰਕਬਾ ਉਨ੍ਹਾਂ ਦੇ ਬਣਦੇ ਹਿੱਸੇ ਮੁਤਾਬਿਕ ਦਿੱਤਾ ਜਾਣਾ ਹੈ ਜਾ ਚੰਗੀ ਮਾੜੀ ਜਮੀਨ ਦੀ ਕੀਮਤ ਦੇਖ ਕਿ ਵੱਧ ਘੱਟ ਦਿੱਤਾ ਜਾਵੇਗਾ?
2.ਕੀ ਖੂਹ ਦਾ ਤੋੜ ,ਰੂੜੀ ,ਅਬਾਦੀ ਦੀ ਵੀ ਤਕਸੀਮ ਕੀਤੀ ਜਾਵੇਗੀ ਜਾ ਨਹੀ ?
3.ਕੀ ਜੇਕਰ ਤਕਸੀਮ ਵਿਚਲੀਆਂ ਖੇਵਟਾ ਇੱਕ ਤੋ ਵੱਧ ਹੋਣ ਤਾ ਉਨ੍ਹਾਂ ਨੂੰ ਇੱਕਠਿਆਂ ਕਰਕੇ ਤਕਸੀਮ ਕੀਤੀ ਜਾਣੀ ਹੈ ਜਾ ਵੱਖ-ਵੱਖ ਖੇਵਟਾ ਦੀ ਤਕਸੀਮ ਵੱਖ-ਵੱਖ ਤੌਰ ਤੇ ਕੀਤੀ ਜਾਣੀ ਹੈ?
ਤੁਸੀਂ ਇਹ ਵੀਡੀਓ ਦੇਖ ਰਹੇ ਹੋ khatran lsik youtube channel ਤੇ
4.ਕੀ ਹਿੱਸੇਦਾਰਾ ਦੇ ਬਜੁਰਗਾਂ ਨੇ ਚੰਗੀ ਮਾੜੀ ਜਾ ਪਿੰਡ ਤੋ ਦੂਰ ਨੇੜੇ ਦੀ ਜਮੀਨ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਸ ਵਿੱਚ ਕੋਈ ਵਾਧਾ ਘਾਟਾ ਤਾ ਨਹੀ ਕੀਤਾ ਹੋਇਆ
5.ਵੱਖਰੇ-ਵੱਖਰੇ ਹਿੱਸੇਦਾਰਾ ਦੇ ਟੱਕਾ ਨੂੰ
ਲਗਾਏ ਗਏ ਰਸਤਿਆਂ ਦਾ ਰਕਬਾ ਸਾਝੇ ਰਕਬੇ ਵਿੱਚੋ ਹੀ ਕੱਟਣਾ ਹੈ ਜਾ ਨਹੀ
6.ਕੀ ਖੇਤ ਵਿਚਲੇ ਦਰੱਖਤ ਉਸ ਹੀ ਮਾਲਕ ਨੂੰ ਦਿੱਤੇ ਜਾਣਗੇ ਜਿਸਨੂੰ ਉਹ ਖੇਤ ਦਿੱਤਾ ਗਿਆ ਜਾ ਦਰੱਖਤਾਂ ਦੀ ਕੀਮਤ ਪਾ ਕੇ ਪੈਸਿਆਂ ਦੀ ਵੰਡ ਕੀਤੀ ਜਾਵੇਗੀ
7.ਵੇਚਿਆ ਗਿਆ ਰਕਬਾ ਵੇਚਣ ਵਾਲੇ ਦੇ ਹਿੱਸੇ ਵਿੱਚੋ ਕੱਟਿਆ ਜਾਵੇਗਾ
8.ਜਿਹੜਾ ਰਕਬਾ ਬੈਕ ਪਾਸ ਆੜ ਰਹਿਨ ਹੈ ਉਸ ਬਾਰੇ ਆਦਿਕ
ਅੱਜ ਦਾ ਵਿਚਾਰ-ਜੀ-ਜੀ ਕਹਿਕੇ ਝੂਠ ਨੂੰ ਸੱਚ ਬਣਾ ਲੈਦੇ ਨੇ ਲੋਕ ਬਚ ਕਿ ਰਿਹਾ ਕਰ ਮਿੱਤਰਾਂ ਚਿਹਰੇ ਤੇ ਚਿਹਰਾ ਵੀ ਲਾ ਲੈਂਦੇ ਨੇ ਲੋਕ
ਜੇਕਰ ਤੁਹਾਡਾ ਕੋਈ ਸਵਾਲ ਹੈ ਤਾ ਤੁਸੀਂ ਸਾਨੂੰ ਸਾਡੇ ਫੇਸਬੁਕ ਪੇਜ ਤੋ ਮੇਸੇਜ ਕਰ ਸਕਦੇ ਹੋ
facebook.com/khatranlsik
ਹੋਰ ਵੀਡੀਓਸ ਲਈ ਸਬਸਕਰਾਇਬ ਜਰੂਰ ਕਰੋ
youtube.com/khatranlsik
ਬਲਾੱਗ
www.khatranlsik.blogspot.com
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਦੇਖੋ-

ਗਿਰਦਾਵਰੀ ਰਜਿਸਟਰ ਕੀ ਹੈ ? #22

ਹਾਜੀ ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਜਿੱਥੇ ਤੁਸੀ ਬਹੁਤ ਕੁਝ ਆਪਣੀ ਮਾ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ
ਅੱਜ ਅਸੀ ਤੁਹਾਨੂੰ ਦੱਸਾਂਗੇ
ਗਿਰਦਾਵਰੀ ਰਜਿਸਟਰ ਬਾਰੇ-
ਹਰ ਪਿੰਡ ਦੀ ਜਮਾਬੰਦੀ ਬਣਨ ਉਪਰੰਤ ਰਜਿਸਟਰ ਗਿਰਦਾਵਰੀ ਦਾ ਵੀ ਨਵਾ ਰਜਿਸਟਰ ਲਗਾਇਆ ਜਾਦਾ ਹੈ ਇਸ ਰਜਿਸਟਰ ਵਿੱਚ 5 ਸਾਉਣੀ ਅਤੇ 5 ਹਾੜ੍ਹੀ ਦੀਆ ਫਸਲਾ ਦਰਜ ਕੀਤੀਆਂ ਜਾਦੀਆ ਹਨ। ਇਹ ਰਜਿਸਟਰ ਸਾਉਣੀ ਦੀ ਗਿਰਦਾਵਰੀ ਤੋ ਸ਼ੁਰੂ ਹੋ ਕੇ ਦਸਵੀ ਫਸਲ ਹਾੜੀ ਦੀ ਗਿਰਦਾਵਰੀ ਉਪਰੰਤ ਖਤਮ ਹੋ ਜਾਦਾ ਹੈ।ਪੰਜ ਸਾਲ ਪੂਰੇ ਹੋਣ ਉਪਰੰਤ ਫਿਰ ਨਵੀਂ ਜਮਾਬੰਦੀ ਅਤੇ ਨਵਾ ਰਜਿਸਟਰ ਗਿਰਦਾਵਰੀ ਤਿਆਰ ਕੀਤਾ ਜਾਦਾ ਹੈ।
ਅੱਜ ਦਾ ਵਿਚਾਰ-ਇਹਨਾ ਨੂੰ ਕਾਬੂ ਚ ਜਰੂਰ ਰੱਖੋ-
1, ਖਾਦੇ ਸਮੇਂ ਢਿੱਡ ਨੂੰ
2,ਕਿਸੇ ਦੇ ਘਰ ਜਾ ਕੇ ਅੱਖਾ ਨੂੰ
3,ਮਹਿਫਲ ਚ ਜਾਕੇ ਜੂਬਾਨ ਨੂੰ
4,ਪਰਾਏ ਧਨ ਨੂੰ ਦੇਖ ਕਿ ਲਾਲਚ ਨੂੰ
ਅੱਜ ਦਾ ਜੋਕ-ਟੀਚਰ (ਸਟੂਡੈਂਟ ਨੂੰ )ਬੇਟਾ -ਤੁਹਾਨੂੰ ਪਤਾ ਆਪਣੇ ਵੱਡੇ ਵਡੇਰੇ ਬਾਦਰ ਸਨ
ਬੱਚਾ -ਤੁਹਾਡੇ ਹੋਣਗੇ ਸਾਡੇ ਤਾ ਜਿੰਮੀਦਾਰ ਸੀ
ਹੋਰ ਵਧੀਆ ਵੀਡੀਓਸ ਲਈ ਸਬਸਕਰਾਇਬ ਜਰੂਰ ਕਰੋ
youtube.com/khatranlsik
ਫੇਸਬੁਕ ਪੇਜ
facebook.com/khatranlsik
ਵੈੱਬ/ਬਲਾੱਗ
www.khatranlsik.blogspot.com
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਦੇਖੋ-

ਗਿਰਦਾਵਰੀ ਕੀ ਹੈ ? ਗਿਰਦਾਵਰੀ ਬਾਰੇ ? #21

ਹਾਜੀ ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਜਿੱਥੇ ਤੁਸੀ ਬਹੁਤ ਕੁਝ ਆਪਣੀ ਮਾ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ
ਅੱਜ ਅਸੀ ਤੁਹਾਨੂੰ ਦੱਸਾਂਗੇ
ਗਿਰਦਾਵਰੀ ਬਾਰੇ-
ਪੰਜਾਬ ਵਿੱਚ ਗਿਰਦਾਵਰੀ ਆਮ ਤੌਰ ਤੇ ਦੋ ਬਾਰ ਕੀਤੀ ਜਾਦੀ ਹੈ।
ਗਿਰਦਾਵਰੀ ਦਾ ਮਤਲਬ ਪਟਵਾਰੀ ਹਲਕਾ ਵੱਲੋ ਹਰ ਖੇਤ ਵਿੱਚ ਜਾ ਕੇ ਫਸਲ ਦਾ ਮੁਆਇਨਾ ਕਰਨਾ ਹੁੰਦਾ ਹੈ।
ਗਿਰਦਾਵਰੀ ਵਾਲੇ ਦਿਨ ਪਟਵਾਰੀ ਹਲਕਾ ਪਿੰਡ ਦੇ ਨੰਬਰਦਾਰ,ਚੌਕੀਦਾਰ,ਪੰਚਾਇਤ ਅਤੇ ਮਾਲਕਾ ਅਤੇ ਕਾਸ਼ਤਕਾਰਾਂ ਨੂੰ ਨਾਲ ਲੈ ਕੇ ਫਸਲਾ ਦਾ ਮੁਆਇਨਾ ਕਰਦਾ ਹੈ ਅਤੇ ਆਪਣੇ ਰਜਿਸਟਰ ਵਿੱਚ ਫਸਲ ਅਧੀਨ ਰਕਬਾ ਦਰਜ ਕਰਦਾ ਹੈ।
ਗਿਰਦਾਵਰੀ ਦਾ ਤਰੀਕਾ- ਪੰਜਾਬ ਲੈਡ ਰਿਕਾਰਡ ਮੈਨੂਅਲ ਪੈਰਾ 9.9 ਅਨੁਸਾਰ ਗਿਰਦਾਵਰੀ ਸ਼ੁਰੂ ਕਰਨ ਤੋ ਪਹਿਲਾ ਪਟਵਾਰੀ ਦਾ ਮੁੱਖ ਕੰਮ ਹੈ ਕਿ ਉਹ ਪਿੰਡ ਤੇ ਸਰਪੰਚ ਅਤੇ ਨੰਬਰਦਾਰ ਨੂੰ ਫਰਦ ਰਫਤਾਰ ਗਿਰਦਾਵਰੀ ਦੇਵੇ
(ਇੱਥੇ ਫਰਦ ਰਫਤਾਰ ਤੋ ਭਾਵ ਹੈ- ਕਿਸੇ ਪਿੰਡ ਵਿੱਚ ਫਸਲਾ ਦੀ ਗਿਰਦਾਵਰੀ ਕਰਨ ਦਾ ਤਾਰੀਖਵਾਰ ਵੇਰਵਾ)
ਗਿਰਦਾਵਰੀ ਸ਼ੁਰੂ ਕਰਨ ਤੋ ਪਹਿਲਾ ਇਸ ਬਾਰੇ ਮੁਸ਼ਤਰੀ ਮੁਨਾਦੀ ਵੀ ਕਰਵਾਉਣੀ ਹੁੰਦੀ ਹੈ।ਇਸ ਸੰਬੰਧੀ ਉਹ ਰੋਜਨਾਮਚੇ ਵਿੱਚ ਰਿਪੋਰਟ ਦਰਜ ਕਰਦਾ ਹੈ ਅਤੇ ਮੌਕੇ ਅਨੁਸਾਰ ਰਜਿਸਟਰ ਗਿਰਦਾਵਰੀ ਵਿੱਚ ਇੰਦਰਾਜ ਕਰਦਾ ਹੈ
ਭੌ ਮਾਲਕਾ ਕਾਸ਼ਤਕਾਰਾਂ} ਨੂੰ ਵੀ ਚਾਹੀਦਾ ਹੈ ਕਿ ਪਟਵਾਰੀ ਨੂੰ ਇਸ ਕੰਮ ਵਿੱਚ ਪੂਰਨ ਸਹਿਯੋਗ ਦੇਣ।ਇਸ ਪੈਰੇ ਅਨੁਸਾਰ ਪਟਵਾਰੀ ਨੂੰ ਗਿਰਦਾਵਰੀ ਦੇ ਵਿਚ ਤਬਦੀਲੀ ਕਰਨ ਦਾ ਕੋਈ   
ਅਧਿਕਾਰ ਨਹੀਂ ਹੈ ਪਟਵਾਰੀ ਸਿਰਫ ਉਸ ਹਾਲਤ ਵਿੱਚ ਹੀ ਗਿਰਦਾਵਰੀ ਇੱਕ  ਵਿਅਕਤੀ ਤੋ ਦੂਜੇ ਵਿਅਕਤੀ ਦੇ ਨਾਮ ਤਬਦੀਲ ਕਰ ਸਕਦਾ ਹੈ ਜਦੋ ਦੋਨੇ ਧਿਰਾਂ ਰਜਾਮੰਦ ਹੋਣ ।
ਜਦੋ ਗਿਰਦਾਵਰੀ ਸਬੰਧੀ ਕੋਈ ਝਗੜਾ ਹੋਵੇ ਤਾ ਪਟਵਾਰੀ
ਨੂੰ ਇਹ ਕੋਈ ਅਧਿਕਾਰ ਨਹੀ ਕਿ ਉਹ ਉਸ ਵਿੱਚ ਕੋਈ ਤਬਦੀਲੀ ਕਰੇ ਅਜਿਹੀ ਹਾਲਤ ਵਿੱਚ ਪਟਵਾਰੀ ਹਲਕਾ ਨੇ ਝਗੜੇ ਵਾਲੇ ਨੰਬਰਾ ਦਾ ਹਵਾਲਾ ਦੇ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਉਸ ਸਬੰਧੀ ਰਿਪੋਰਟ ਕਰਨੀ ਹੁੰਦੀ ਹੈ
ਜਦੋ ਗਿਰਦਾਵਰੀ ਵਿੱਚ ਕਬਜੇ ਬਾਰੇ ਦਰੁਸਤੀ ਕਰਵਾਉਣੀ ਹੋਵੇ ਤਾ ਹਲਕਾ ਅਧਿਕਾਰੀ ਨੂੰ ਦਰੁਸਤੀ ਗਿਰਦਾਵਰੀ ਬਾਰੇ ਸਬੰਧਤ ਵਿਅਕਤੀ ਸਵਾ ਰੁਪਏ ਦੀ ਕੋਰਟ ਫੀਸ ਲਾ ਕੇ ਦਰਖਾਸਤ ਦੇਵੇ ਜਿਸ ਨਾਲ ਗਿਰਦਾਵਰੀ ਦੀ ਫਰਦ ਸ਼ਾਮਲ ਕੀਤੀ ਜਾਂਦੀ ਹੈ। ਹਲਕਾ ਮਾਲ ਅਧਿਕਾਰੀ ਵਲੋ ਕੀਤੇ ਗਏ ਫੈਸਲੇ ਅਨੁਸਾਰ ਪਟਵਾਰੀ ਵਲੋ ਰਿਕਾਰਡ ਵਿੱਚ ਦਰੁਸਤੀ ਕਰ ਦਿੱਤੀ ਜਾਦੀ ਹੈ।
ਗਿਰਦਾਵਰੀ ਦੀਆ ਮੁੱਖ ਕਿਸਮਾ-
1.ਸਾਉਣੀ ਦੀ ਗਿਰਦਾਵਰੀ
2.ਹਾੜੀ ਦੀ ਗਿਰਦਾਵਰੀ
3.ਜਾਇਦ ਖਰੀਫ
1.ਸਾਉਣੀ ਦੀ ਗਿਰਦਾਵਰੀ-ਸਾਉਣੀ ਦੀ ਗਿਰਦਾਵਰੀ ਨੂੰ ਖਰੀਫ ਫਸਲ ਦੀ ਗਿਰਦਾਵਰੀ ਕਿਹਾ ਜਾਦਾ ਹੈ। ਪਟਵਾਰੀ
ਹਲਕਾ ਵਲੋ ਹਰ ਸਾਲ ਇੱਕ ਅਕਤੂਬਰ ਤੋ 31ਅਕਤੂਬਰ ਤੱਕ ਸਾਉਣੀ ਦੀ ਗਿਰਦਾਵਰੀ ਕੀਤੀ ਜਾਦੀ ਹੈ
ਪਟਵਾਰੀ ਹਲਕਾ ਮੌਕੇ ਤੇ ਜਾ ਕੇ ਫਸਲਾ ਦਾ ਮੁਆਇਨਾ ਕਰਦਾ ਹੈ। ਸਾਉਣੀ ਦੀਆਂ ਮੁੱਖ ਫਸਲਾ ਵਿੱਚ ਝੋਨਾ,ਮੱਕੀ,ਬਾਜਰਾ,ਜਵਾਰ,ਕਮਾਦ,ਕਪਾਹ,ਨਰਮਾ ਅਤੇ ਅਤੇ ਚਰੀ ਚਾਰਾ ਆਦਿ ਹੁੰਦੀਆ ਹਨ
2.ਹਾੜੀ ਦੀ ਗਿਰਦਾਵਰੀ -ਹਾੜੀ ਦੀ ਗਿਰਦਾਵਰੀ ਨੂੰ ਰਬੀ ਦੀ ਫਸਲ ਕਹਿੰਦੇ ਹਨ। ਹਾੜ੍ਹੀ ਦੀ ਗਿਰਦਾਵਰੀ 1 ਮਾਰਚ ਤੋ 31 ਮਾਰਚ ਤੱਕ ਕੀਤੀ ਜਾਦੀ ਹੈ। ਹਾੜ੍ਹੀ ਦੀਆ ਮੁੱਖ ਫਸਲਾ ਕਣਕ ,ਜੌ,ਛੋਲੋ,ਸਰੋਂ,ਮਟਰ,ਬਰਸੀਨ,ਚਾਰਾ ਅਤੇ ਜਵੀ ਚਾਰਾ ਆਦਿ ਹਨ।
3 ਜਾਇਦ ਖਰੀਫ-ਸਾਉਣੀ ਦੀ ਫਜਲ ਤੋ ਬਾਅਦ 16 ਤੋ 31 ਦਸੰਬਰ ਤੱਕ ਦੀ ਗਿਰਦਾਵਰੀ ਨੂੰ ਜਾਇਦ ਖਰੀਫ ਕਿਹਾ ਜਾਦਾ ਹੈ। ਇਸ ਦੀਆ ਫਸਲਾ ਤੋਰੀਆ, ਆਲੂ ਆਦਿ ਹਨ
ਅੱਜ ਦਾ ਵਿਚਾਰ-ਉਹਨਾਂ ਚੀਜਾਂ ਬਾਰੇ ਕਦੇ ਸ਼ਿਕਵਾ ਨਾ ਕਰੋ ਜੋ ਤੁਹਾਨੂੰ ਤੁਹਾਡੇ ਮਾਤਾ ਪਿਤਾ ਨਹੀ ਦੇ ਸਕੇ ਕਿਉਂਕਿ ਉਹ ਪਹਿਲਾਂ ਹੀ ਤੁਹਾਨੂੰ ਆਪਣੀ ਪਹੁੰਚ ਤੋ ਵੱਧ ਦੇ ਚੁੱਕੇ ਹਨ
ਅੱਜ ਦਾ ਜੋਕ-ਕੰਜੂਸ (ਆਪਣੇ ਦੋਸਤ ਨੂੰ), ”ਯਾਰ, ਮੇਰੇ ਲੜਕੇ ਨੇ ਤਾਂ ਕਮਾਲ ਕਰ ਦਿੱਤਾ। ਮੈਂ ਉਸਨੂੰ ਦੋ-ਦੋ ਪੌੜੀਆਂ ਚੜ੍ਹ ਕੇ ਉਤਰਨ ਨੂੰ ਕਿਹਾ ਸੀ ਤਾਂ ਕਿ ਜੁੱਤੀਆਂ ਘੱਟ ਘਿਸਣ ਪਰ ਨਾਲਾਇਕ ਨੇ ਛੇ-ਛੇ ਪੌੜੀਆਂ ਪਾਰ ਕੀਤੀਆਂ।”
ਦੋਸਤ, ”ਇਹ ਤਾਂ ਚੰਗਾ ਹੋਇਆ। ਜੁੱਤੀਆਂ ਹੋਰ ਵੀ ਘੱਟ ਘਿਸੀਆਂ ਹੋਣਗੀਆਂ।”
ਕੰਜੂਸ, ”ਜੁੱਤੀਆਂ ਤਾਂ ਘੱਟ ਘਿਸੀਆਂ ਪਰ ਨਾਲਾਇਕ ਨੇ ਨਵੀਂ ਪੈਂਟ ਪਾੜ ਲਈ।”
ਹੋਰ ਵਧੀਆ ਵੀਡੀਓਸ ਲਈ ਸਬਸਕਰਾਇਬ ਜਰੂਰ ਕਰੋ
youtube.com/khatranlsik
ਫੇਸਬੁਕ ਪੇਜ
facebook.com/khatranlsik
ਵੈੱਬ/ਬਲਾੱਗ
www.khatranlsik.blogspot.com
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਦੇਖੋ-

ਮਿੱਟੀ ਦੀਆਂ ਕਿਸਮਾਂ ਦੀ ਪਛਾਣ ਕਿਵੇ ਕਰੀਏ #20

ਚੀਕਣੀ, ਰੇਤਲੀ ਅਤੇ ਮੈਰਾ ਜਮੀਨ ਦੀ ਮਿੱਟੀ ਪਛਾਣ ਕਿਵੇ ਕਰੀਏ
1.ਚੀਕਣੀ ਜਮੀਨ -ਇਸ ਜਮੀਨ ਵਿੱਚ ਪਾਣੀ ਬਹੁਤ ਦੇਰ ਤੱਕ ਖੜਾ ਰਹਿੰਦਾ ਹੈ। ਪਾਣੀ ਸੁੱਕਣ ਤੋ ਬਾਅਦ ਤਰੇੜਾ ਪੈ ਜਾਦੀਆ ਹਨ। ਗਿੱਲੀ ਚੀਕਣੀ ਮਿੱਟੀ ਦੇ ਲੱਡੂ ਅਸਾਨੀ ਨਾਲ ਬਣਾਏ ਜਾ ਸਕਦੇ ਹਨ। ਗਿੱਲੀ ਮਿੱਟੀ ਹੱਥਾ ਨਾਲ ਚਿਪਕਦੀ ਹੈ।ਉਂਗਲਾ ਵਿੱਚ ਗਿੱਲੀ ਮਿੱਟੀ ਲੈ ਕੇ ਰਗੜੀਏ ਤਾ ਇਸਦੇ ਕਣ ਰੜਕਦੇ ਹਨ।
2.ਰੇਤਲੀ ਜਮੀਨ-ਇਸ ਜਮੀਨ ਵਿੱਚ ਪਾਣੀ ਲਾਉਦੇ ਸਾਰ ਹੀ ਜਜਬ ਹੋ ਜਾਦਾ ਹੈ।ਜੇਕਰ ਗਿੱਲੀ ਮਿੱਟੀ ਦਾ ਲੱਡੂ ਬਣਾਈਏ ਤਾ ਫੌਰਨ ਭੁਰਨ ਜਾਦਾ ਹੈ। ਗਿੱਲੀ ਮਿੱਟੀ ਹੱਥਾ ਨਾਲ ਨਹੀ ਚਿਪਕਦੀ। ਉਗਲਾ ਵਿੱਚ ਗਿੱਲੀ ਮਿੱਟੀ ਲੈ ਕੇ ਰਗੜੀਏ ਤਾ ਇਸਦੇ ਕਣ ਰੜਕਦੇ ਹਨ।
3.ਮੈਰਾ ਜਮੀਨ-ਇਸ ਜਮੀਨ ਵਿੱਚ ਪਾਣੀ ਹੌਲੀ-ਹੌਲੀ ਜ਼ਜਬ ਹੁੰਦਾ ਹੈ। ਜੇਕਰ ਗਿੱਲੀ ਮਿੱਟੀ ਹੱਥਾ ਵਿੱਚ ਲੈ ਕੇ ਸਰਕਾਈਏ ਤਾ ਪਾਊਡਰ ਵਾਗ ਸਰਕਦੀ ਹੈ। ਇਸਦੇ ਲੱਛਣ ਰੇਤਲੀ ਅਤੇ ਚੀਕਣੀ ਮਿੱਟੀ ਦੇ ਵਿਚਕਾਰ ਹੁੰਦੇ ਹਨ।
ਅੱਜ ਦਾ ਵਿਚਾਰ- ਅੱਤ ਅਤੇ ਅੰਤ ਚ ਜਿਆਦਾ ਫਰਕ ਨਹੀ
ਰੱਬ ਕਦੋ ਅੱਧਕ ਲਾਹ ਕੇ ਟਿੱਪੀ ਲਾ ਦੇਵੇ ਕੋਈ ਪਤਾ ਨਹੀ
ਹੋਰ ਕੰਮ ਦੀਆ ਵੀਡੀਓਸ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਦੇਖਣ ਲਈ
ਸਬਸਕਰਾਇਬ ਜਰੂਰ ਕਰੋ
youtube.com/khatranlsik
ਫੇੱਸਬੁੱਕ ਪੇਜ-
facebook.com/khatranlsik
ਵੈੱਬ or ਬਲਾੱਗ
www.khatranlsik.blogspot.com
ਲਾਇਕ ਤੇ ਸ਼ੇਅਰ ਜਰੂਰ ਕਰੋ
ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਦੇਖੋ-

Friday, 27 October 2017

ਫਰਦ ਜਮਾਬੰਦੀ ਵਿੱਚ ਗਲਤੀ ਸੁਧਾਰਨ ਦਾ ਤਰੀਕਾ #19

ਫਰਦ ਵਿੱਚ ਗਲਤੀ ਨੂੰ ਸੁਧਾਰਨ ਦਾ ਤਰੀਕਾ
ਜੇਕਰ ਫਰਦ ਜਮਾਬੰਦੀ ਵਿੱਚ ਕੋਈ ਗਲਤੀ ਹੋ ਜਾਦੀ ਹੈ ਤਾ ਉਸ ਨੂੰ ਸੁਧਾਰਨ ਦਾ ਤਰੀਕਾ
ਵੀਡੀਓ ਪੂਰੀ ਜਰੂਰ ਦੇਖਿਓ ਜਰੂਰ ਕੰਮ ਆਵੇਗੀ
ਭੌਂ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 7.29 ਦੇ ਮੁਤਾਬਿਕ ਮਾਲ ਰਿਕਾਰਡ ਵਿੱਚ ਕਿਸੇ ਵੀ ਗਲਤੀ ਨੂੰ ਠੀਕ ਕਰਨ ਦੀ ਕਾਰਵਾਈ ਨੂੰ ਫਰਦ ਬਦਰ ਕਿਹਾ ਜਾਦਾ ਹੈ
ਕਲੈਰੀਕਲ ਗਲਤੀ ਸੁਧਾਰਨ ਨੂੰ ਫਰਦ ਬਦਰ ਕਿਹਾ ਜਾਦਾ ਹੈ
ਫਰਦ ਬਦਰ ਲਈ ਪਟਵਾਰੀ ਨੂੰ ਇੱਕ ਰਿਪੋਰਟ ਤਿਆਰ ਕਰਨੀ ਹੁੰਦੀ ਹੈ ਜਿਸ ਵਿੱਚ ਪਟਵਾਰੀ ਹੇਠ ਲਿਖੇ ਵਿਸ਼ਿਆ ਦੀ ਰਿਪੋਰਟ ਤਿਆਰ ਕਰਦਾ ਹੈ-
1. ਕਿਹੜੀ ਜਮਾਬੰਦੀ ਵਿੱਚ ਰਿਕਾਰਡ ਠੀਕ ਸੀ
2 ਕਿਸ ਸਾਲ ਜਮਾਬੰਦੀ ਲਿਖਣ ਸਮੇ ਕਿਹੜਾ ਇੰਦਰਾਜ ਲਿਖਤ ਗਲਤੀ ਨਾਲ ਦਰਜ ਹੋ ਗਿਆ ਹੈ
3. ਮੌਜੂਦਾ ਜਮਾਬੰਦੀ ਦੀ ਕਿਹੜੀ ਖੇਵਟ ਵਿੱਚ ਕਿਸ ਗਲਤ ਇੰਦਰਾਜ ਦੀ ਬਜਾਏ ਕੀ ਠੀਕ ਹੋਣਾ ਚਾਹੀਦਾ ਹੈ
ਕਾਨੂੰਗੋ ਹਲਕਾ ਵੱਲੋ ਰਿਕਾਰਡ ਦੀ ਪੜਤਾਲ ਤੋ ਬਾਅਦ ਦਸਤਖਤ ਕੀਤੇ ਜਾਦੇ ਹਨ। ਇਸ ਤੋ ਮਾਲ ਅਧਿਕਾਰੀ ਵੱਲੋ ਰਿਕਾਰਡ ਦੀ ਪੜਤਾਲ ਉਪਰੰਤ ਫੈਸਲਾ ਕੀਤਾ ਜਾਂਦਾ ਹੈ
ਜਦੋ ਮਾਲ ਅਧਿਕਾਰੀ ਨੂੰ ਇਹ ਸਪੱਸ਼ਟ ਹੋ ਜਾਵੇ ਕਿ ਦਰਜ ਕੀਤੀ ਫਰਦ ਬਦਰ ਲਿਖਤ ਗਲਤੀ ਕਲੈਰੀਕਲ ਗਲਤੀ ਨਾਲ ਹੀ ਸੰਬੰਧਿਤ ਨਾ ਹੋਵੇ ਤਾ ਫਰਦ ਬਦਰ ਦੇ ਇੰਦਰਾਜ ਨੂੰ ਨਾ ਮਨਜੂਰ ਕਰ ਦਿੱਤਾ ਜਾਵੇਗਾ
ਉਦਾਹਰਣ-
ਮੰਨ ਲੳ ਕਿਸੇ ਵੀ ਖੇਵਟ ਜਾ ਖਤੌਨੀ 14 ਕਨਾਲਾ ਰਕਬਾ ਦਰਜ ਹੋਵੇ ਪਰ ਨਵੀ ਜਮਾਬੰਦੀ ਬਣਨ ਸਮੇ ਗਲਤੀ ਨਾਲ 4 ਕਨਾਲਾ ਲਿਖਿਆ ਗਿਆ ਅਜਿਹੀ ਗਲਤੀ ਨੂੰ ਠੀਕ ਕਰਨ ਲਈ ਫਰਦ ਬਦਰ ਦਰਜ ਕੀਤੀ ਜਾਦੀ ਹੈ
ਇੰਤਕਾਲ ਵਰਾਸਤ ਵਿੱਚ ਕੋਈ ਖੇਵਟ ਜਾ ਖਾਤਾ ਦਰਜ ਹੋਣ ਤੋ ਰਹਿ ਜਾਵੇ- ਜੇਕਰ ਕਿਸੇ ਵਿਅਕਤੀ ਦੀ ਮੌਤ ਹੋਣ ਉੰਪਰੰਤ ਉਸਦੀ ਵਰਾਸਤ ਦਾ ਇੰਤਕਾਲ ਕਰਨ ਸਮੇ ਕੋਈ ਖੇਵਟ ਜਾ ਖਤੌਨੀ ਦਰਜ ਹੋਣ ਤੋ ਰਹਿ ਜਾਵੇ ਤਾ ਅਜਿਹੀ ਸਥਿਤੀ ਵਿੱਚ ਵੀ ਲੈਡ ਰਿਕਾਰਡ ਮੈਨੂਅਲ ਪੈਰਾ 7.29 ਅਨੁਸਾਰ ਦੁਬਾਰਾ ਇੰਤਕਾਲ ਦਰਜ ਨਹੀ ਕੀਤਾ ਜਾਵੇਗਾ ਇਸ ਨੂੰ ਵੀ ਫਰਦ ਬਦਰ ਰਾਹੀ ਹੀ ਸੁਧਾਰਿਆ ਜਾਵੇਗਾ
ਅੱਜ ਦਾ ਵਿਚਾਰ- ਦੁੱਖ ਤੇ ਨੁਕਸਾਨ ਸਹਿਣ ਤੋ ਬਾਅਦ ਇਨਸਾਨ ਜਿਆਦਾ ਨਿਮਰਤਾ ਵਾਲਾ ਤੇ ਗਿਆਨੀ ਹੋ ਜਾਦਾ ਹੈ
ਹੋਰ ਵੀਡੀਓਸ ਲਈ
ਸਬਸਕਰਾਇਬ ਜਰੂਰ ਕਰੋ
youtube.com/khatranlsik
ਫੇਸਬੁਕ ਪੇਜ
facebook.com/khatranlsik
ਵੈੱਬ/ਬਲਾੱਗ
www.khatranlsik.blogspot.com
ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ ਲਾਇਕ ਤੇ ਸ਼ੇਅਰ ਜਰੂਰ ਕਰੋ
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਦੇਖ ਸਕਦੇ ਹੋ

Sunday, 22 October 2017

ਪਟਵਾਰੀ ਦੇ ਮੁੱਖ ਕੰਮ #18

ਪਟਵਾਰੀ ਦੇ ਮੁੱਖ ਕੰਮ-
ਪੰਜਾਬ ਲੈਡ ਰਿਕਾਰਡ ਲੈਂਡ ਮੈਨੂਅਲ  
3.14 ਅਨੁਸਾਰ ਪਟਵਾਰੀ ਦੇ ਕੰਮ-
1.ਪਿੰਡ ਵਿੱਚ ਪੈਮਾਇਸ਼
2.ਫਸਲਾ ਦੀ ਗਿਰਦਾਵਰੀ
3.ਜਿਣਸ ਵਾਰ
4.ਨਕਸ਼ਿਆ ਦੀ ਤਿਆਰੀ
5.ਤਤਿਮਾ ਸ਼ਿਜਰਾ
6.ਤਿਆਰੀ ਜਮਾਬੰਦੀ  ਸੰਬੰਧੀ ਆਦਿ
7.ਇਸ ਤੋ ਇਲਾਵਾ ਹੋਰ ਸਰਕਾਰੀ ਕੰਮ ਜਿੰਨਾ ਸੰਬੰਧੀ ਉਸ ਨੂੰ ਮਾਲ ਅਫਸਰਾਂ ਰਾਹੀ ਉਸ ਨੂੰ ਆਦੇਸ਼ ਮਿਲਦੇ ਹਨ ਉਹਨਾ ਦੀ ਪਾਲਣਾ ਕਰਨੀ
ਪੰਜਾਬ ਲੈਂਡ ਰਿਕਾਰਡ ਮੈਨੂਅਲ 3.15 ਅਨੁਸਾਰ-
1.ਫਸਲਾ ਉਪਰ ਗੰਭੀਰ ਅਸਰ ਪਾਉਣ ਵਾਲੀ ਕੁਦਰਤੀ ਆਫਤ ਦੀ ਸੂਚਨਾ ਕਨੂੰਨਗੋ ਰਾਹੀ ਤਹਿਸੀਲਦਾਰ ਦੇਣੀ
ਪਟਵਾਰੀ ਕੋਲ ਮਾਲ ਵਿਭਾਗ ਦਾ ਮੁੱਢਲਾ ਰਿਕਾਰਡ ਹੁੰਦਾ ਹੈ ਉਸਦੀ ਸੰਭਾਲ ਕਰਨਾ ਉਸਦੀ ਜਿੰਮੇਵਾਰੀ ਹੈ
ਕਿਸੇ ਪ੍ਰਕਾਰ ਦੀ ਅਣ ਅਧਿਕਾਰਿਤ ਤਬਦੀਲੀ ਨਾ ਕਰੇ ਨਾ ਹੀ ਹੋਣ ਦੇਵੇ
ਅੱਜ ਦਾ ਵਿਚਾਰ- ਜਿੰਦਗੀ ਹਮੇਸ਼ਾ ਤੁਹਾਨੂੰ ਇਕ ਹੋਰ ਮੌਕਾ ਦਿੰਦੀ ਹੈ, ਜਿਸ ਨੂੰ ਕੱਲ੍ਹ ਕਿਹਾ ਜਾਂਦਾ ਹੈ
ਹੋਰ ਕੰਮ ਦੀਆ ਵੀਡੀਓਸ ਲਈ ਸਾਡਾ ਚੈਨਲ ਸਬਸਕਰਾਇਬ ਜਰੂਰ ਕਰੋ
youtube.com/khatranlsik
ਫੇਸਬੁਕ ਪੇਜ
facebook.com/khatranlsik
ਵੈੱਬਸਾਈਟ or ਬਲਾੱਗ
www.khatranlsik.blogspot.com
ਵੀਡੀਓ ਪੂਰੀ ਦੇਖਣ ਲਈ ਧੰਨਵਾਦ

ਫਰਦ ਵਿੱਚੋ ਆਪਣਾ ਹਿੱਸਾ ਕੱਢਣ ਦਾ ਤਰੀਕਾ #17


ਜਮੀਨ ਆ 9 ਕਨਾਲਾ 15 ਮਰਲੇ
ਤੁਹਾਡਾ ਹਿੱਸਾ ਮੰਨ ਲਓ 1/3 ਹੈ
ਫਾਰਮੂਲਾ ਸਾਰੀ ਜਮੀਨ×20
20 ਨਾਲ ਗੁਣਾ ਕਰਨ ਤੋ ਮਤਲਬ ਹੈ
ਕਨਾਲਾ ਤੋ ਮਰਲੇ ਬਣਾਉਣਾ
ਜੋ ਉਤਰ ਆਉਦਾ ਉਸਨੂੰ ਗੁਣਾ ਕਰਨਾ ਅਤੇ ਵੰਡਣਾ ਹਿੱਸੇ ਨਾਲ  ਜਿਵੇ ਇੱਥੇ ਆਪਣਾ ਹਿੱਸਾ 1/3 ਜੋ ਉਤਰ ਆਉਦਾ ਉਸਨੂੰ ਇਕ ਨਾਲ ਗੁਣ ਕਰਨਾ ਤੇ ਤਿੰਨ ਨਾਲ ਭਾਗ (ਵੰਡਣਾ) ਕਰਨਾ
ਇਥੇ ਆਪਣੇ ਕੋਲ 9 ਕਨਾਲਾ 15 ਮਰਲੇ ਜਮੀਨ ਆ ਅਤੇ ਆਪਣਾ ਹਿੱਸਾ ਹੈ 1/3
9×20=180 ਮਰਲੇ
180+15=195 ਮਰਲੇ ਬਣ ਗਏ
9 ਕਨਾਲਾ 15 ਮਰਲੇ ਜਮੀਨ ਦੇ
195×1÷3=
195×1=195÷3=65 ਉੱਤਰ ਆਇਆ ਇਹ ਮਰਲੇ ਆ ਭਾਵ ਹਿੱਸਾ ਆਇਆ
65 ਮਰਲੇ
3 ਕਨਾਲਾ 5 ਮਰਲੇ ਉੱਤਰ ਆਇਆ
ਕਈ ਵਾਰ ਹਿੱਸਾ ਹੁੰਦਾ 25/55 ਜਾ ਕੋਈ ਵੀ ਇਸ ਤਰ੍ਹਾਂ ਜੋ ਸਾਨੂੰ ਔਖਾ ਲੱਗਦਾ ਪਰ ਉਹ ਵੀ ਇਸੇ ਫਾਰਮੂਲੇ ਨਾਲ ਕੱਢਿਆ ਜਾਵੇਗਾ
ਜਿਵੇ ਆਪਣੀ ਜਮੀਨ ਬਣੀ ਸੀ 195 ਮਰਲੇ
195×25÷55=88.63
195×25=4875
4875÷55 =88.63
ਅੱਜ ਦਾ ਵਿਚਾਰ-
ਹਰ ਬੰਦੇ ਦੀ ਜਿੰਦਗੀ ਵਿੱਚ ਕੁਝ ਕਾਰਨ ਹੁੰਦੇ ਹਨ ਕੁਝ ਉਸਦੀ ਜਿੰਦਗੀ ਵਿੱਚ ਖੁਸ਼ੀ ਦਾ ਕਾਰਨ ਬਣਦੇ ਹਨ ਜਦੋਕਿ ਕੁਝ ਗਮ ਦਾ
ਇਸ ਲਈ ਉਹਨਾ ਕਾਰਨਾ ਤੇ ਧਿਆਨ ਦਿਓ ਜੋ ਤੁਹਾਨੂੰ ਖੁਸ਼ ਰਹਿਣ ਤੇ ਚੰਗੀ ਜਿੰਦਗੀ ਬਤੀਤ ਕਰਨ ਲਈ ਸਹਾਈ ਹੋਣ
ਹੋਰ ਜਾਣਕਾਰੀ ਲਈ ਸਾਡਾ youtube ਚੈਨਲ ਸਬਸਕਰਾਇਬ ਜਰੂਰ ਕਰੋ
youtube.com/khatranlsik
ਫੇਸਬੁਕ ਪੇਜ ਵੀ ਲਾਇਕ ਕਰੋ ਜੀ
facebook.com/khatranlsik
ਵੈੱਬ or ਬਲਾੱਗ
www.khatranlsik.blogspot.com
ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ

Saturday, 14 October 2017

ਫਰਦ ਜਮਾਬੰਦੀ ਵਿੱਚ ਜਮੀਨ ਦੀ ਕਿਸਮ #16

ਫਰਦ ਜਮਾਬੰਦੀ ਵਿੱਚ ਜਮੀਨ ਦੀ ਕਿਸਮ
ਹਾਜੀ ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਜਿੱਥੇ ਤੁਸੀ ਬਹੁਤ ਕੁਝ ਆਪਣੀ ਮਾ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ
ਅੱਜ ਅਸੀ ਤੁਹਾਨੂੰ ਦੱਸਾਂਗੇ ਫਰਦ ਜਮਾਬੰਦੀ ਵਿੱਚ ਦਰਜ ਜਮੀਨ ਦੀਆ ਕਿਸਮਾ ਬਾਰੇ ਅਤੇ ਦੱਸਾਗੇ ਕਿ ਫਰਦ ਜਮਾਬੰਦੀ ਵਿੱਚ ਜਮੀਨ ਦੀ ਕਿਸਮ ਕਿਵੇ ਦੇਖੀ ਜਾਦੀ ਹੈ
ਜਮੀਨ ਦੋ ਤਰ੍ਹਾਂ ਦੀ ਹੋ ਸਕਦੀ ਹੈ-
1.ਕਾਸ਼ਤ ਭਾਵ ਖੇਤੀ ਵਾਲੀ ਜਮੀਨ ਜਿਸ ਨੂੰ ਫਰਦ ਜਮਾਬੰਦੀ ਵਿੱਚ ਮਜਰੂਆ ਕਿਹਾ ਜਾਦਾ ਹੈ
2. ਜਿਸ ਉੱਪਰ ਕਾਸ਼ਤ ਭਾਵ ਖੇਤੀ ਨਾ ਹੁੰਦੀ ਹੋਵੇ ਉਸ ਗੈਰ ਮਜਰੂਆ ਕਹਿੰਦੇ ਹਨ
👍1. ਕਾਸ਼ਤ ਵਾਲੀ ਜਮੀਨ ਦੀਆ ਕਿਸਮਾ
(1) ਚਾਹੀ ਜਮੀਨ- ਜਿਸ ਜਮੀਨ ਨੂੰ ਨਹਿਰੀ ਪਾਣੀ ਨਾ ਲੱਗਦਾ ਹੋਵੇ ਆਮ ਤੌਰ ਤੇ ਚਾਹੀ ਜਮੀਨ ਖੂਹ ਵਾਲੀ ਜਮੀਨ ਨੂੰ ਕਹਿਆ ਜਾਦਾ ਸੀ
(2) ਨਹਿਰੀ ਜਮੀਨ- ਜਿਸ ਜਮੀਨ ਦੀ ਸਿੰਚਾਈ ਨਹਿਰੀ ਪਾਣੀ ਤੇ ਅਧਾਰਿਤ ਹੋਵੇ ਉਸ ਨੂੰ ਨਹਿਰੀ ਰਕਬੇ ਵਾਲੀ ਜਮੀਨ ਕਹਿੰਦੇ ਹਨ
(3) ਚਾਹੀ ਨਹਿਰੀ- ਨਹਿਰ ਦਾ ਪਾਣੀ ਥੋੜਾ ਹੋਵੇ ਉਸ ਨੂੰ ਚਾਹੀ ਨਹਿਰੀ ਕਹਿੰਦੇ ਹਨ
(4) ਨਹਿਰੀ ਚਾਹੀ- ਜਿਸ ਨੂੰ ਖੂਹ ਜਾ ਟਿਊਬਵੈੱਲ ਤੋ ਘੱਟ ਪਾਣੀ ਲੱਗਦਾ ਹੋਵੇ 
(4) ਬਰਾਨੀ ਜਮੀਨ- ਜੋ ਜਮੀਨ ਦੀ ਕਾਸ਼ਤ ਸਿਰਫ ਮੀਹ ਬਰਸਾਤ ਦੇ ਪਾਣੀ ਤੇ ਅਧਾਰਿਤ ਹੋਵੇ ਨਹਿਰੀ ਜਾ ਖੂਹ ਦਾ ਪਾਣੀ ਬਿਲਕੁੱਲ ਨਾ ਲਗਦਾ ਹੋਵੇ
👍2.- ਗੈਰ ਕਾਸ਼ਤ ਜਮੀਨ ਜਾ ਗੈਰ ਮਜਰੂਆ-
ਗੈਰ ਕਾਸ਼ਤ ਜਮੀਨ ਤੋ ਭਾਵ ਹੈ ਉਹ ਜਿਸ ਉਪਰ ਖੇਤੀ ਨਾ ਕੀਤੀ ਜਾਦੀ ਹੋਵੇ
(1)-ਬੰਜਰ-ਲੈਡ ਰਿਕਾਰਡ ਮੈਨੂਅਲ ਪੈਰਾ 9(2) 11 ਦੇ ਮੁਤਾਬਿਕ ਜਿਸ ਜਮੀਨ ਵਿੱਚ ਪੰਜ ਸਾਲ ਤੱਕ ਕੁਝ ਨਾ ਬੀਜਿਆ ਗਿਆ ਹੋਵੇ ਉਸ ਨੂੰ ਤਾਜਾ ਬੰਜਰ ਜਾ ਬੰਜਰ ਜਦੀਦ ਕਹਿੰਦੇ ਹਨ
(2)- ਬੰਜਰ ਕਦੀਮ- ਜਿਹੜੀ ਜਮੀਨ ਪੰਜ ਸਾਲ ਤੋ ਵੱਧ ਸਮੇ ਤੱਕ ਕੁਝ ਨਾ ਬੀਜਿਆ ਗਿਆ ਹੋਵੇ ਉਸਨੂੰ ਬੰਜਰ ਕਦੀਮ ਭਾਵ ਬਹੁਤ ਜਿਆਦਾ ਸਮੇ ਤੋ ਬੰਜਰ ਹੋਵੇ
(3)ਗੈਰ ਮੁਮਕਿਨ- ਜਿਸ ਜਮੀਨ ਉਪਰ ਖੇਤੀ ਨਾ ਕੀਤੀ ਜਾਦੀ ਹੋਵੇ ਪਰ ਹੋਰ ਕੰਮਾ ਲਈ ਵਰਤੀ ਜਾਦੀ ਹੋਵੇ ਉਸ ਨੂੰ ਗੈਰ ਮੁਮਕਿਨ ਜਮੀਨ ਕਹਿੰਦੇ ਹਨ
ਜਿਵੇ ਕਿ-
ਗੈਰ ਮੁਮਕਿਨ ਸੜਕ
ਗੈਰ ਮੁਮਕਿਨ ਅਬਾਦੀ
ਗੈਰ ਮੁਮਕਿਨ ਰੂੜੀ
ਆਦਿ
(4)-ਚਰਾਂਦ- ਡੰਗਰਾ ਨੂੰ ਚਾਰਨ ਲਈ ਰੱਖੀ ਗਈ ਜਮੀਨ
(5)-ਰੂੜੀ
(6)-ਫਿਰਨੀ- ਸਾਰੇ ਪਿੰਡ ਦੇ ਆਲੇ ਦੁਆਲੇ ਲੰਘਣ ਲਈ 5 ਕਰਮਾ ਚੌੜਾ ਰਸਤਾ ਛੱਡਿਆ ਜਾਦਾ ਹੈ ਨੂੰ ਫਿਰਨੀ ਕਹਿੰਦੇ ਹਨ
(7)- ਲਾਲ ਲਕੀਰ-ਮਕਾਨਾ ਦੇ ਬਾਹਰ ਵਾਲੀ ਬਾਉਡਰੀ ਨੂੰ ਲਾਲ ਲਕੀਰ ਕਹਿੰਦੇ ਹਨ।
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਦੇਖ ਸਕਦੇ ਹੋ 

Sunday, 8 October 2017

kanak dee kheti bare aam jankari ਕਣਕ ਦੀ ਖੇਤੀ ਬਾਰੇ ਆਮ ਜਾਣਕਾਰੀ #15

ਕਣਕ ਦੀ ਖੇਤੀ ਬਾਰੇ ਆਮ ਜਾਣਕਾਰੀ
ਹਾਂਜੀ ਸਵਾਗਤ ਹੈ ਤੁਹਾਡਾ khatran lsik ਦੇ ਵਿਚ ਜਿਥੇ ਤੁਸੀਂ ਬਹੁਤ ਕੁੱਛ ਆਪਣੀ ਮਾਂ ਬੋਲੀ ਪੰਜਾਬੀ ਵਿਚ ਦੇ ਵਿਚ ਬਹੁਤ ਕੁੱਛ ਸਿੱਖ ਸਕਦੇ ਹੋ ਅੱਜ ਅਸੀ ਤੁਹਾਨੂੰ ਦੱਸਾਂਗੇ  ਕਣਕ ਦੀ ਖੇਤੀ ਬਾਰੇ ਆਮ ਜਾਣਕਾਰੀ
ਕਣਕ ਦੀ ਖੇਤੀ ਬਾਰੇ ਆਮ ਜਾਣਕਾਰੀ ਲਈ ਤੁਸੀਂ ਇੱਕ ਐੱਪ ਡਾਊਨਲੋਡ ਕਰ ਸਕਦੇ ਹੋ 
ਇਸ ਐੱਪ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਪਲੇ ਸਟੋਰ ਤੋਂ wheat  dss  ਨਾ ਦੀ ਇੱਕ ਐੱਪ ਡਾਊਨਲੋਡ ਕਰਨੀ ਪਵੇਗੀ 
ਇਸ ਐੱਪ ਵਿਚ ਤੁਸੀਂ ਕਣਕ ਦੀਆਂ ਮੁਖ ਕਿਸਮਾਂ ਬਾਰੇ ਜਾਣ ਸਕਦੇ ਹੋ 
ਇਸ ਐੱਪ  ਵਿਚ ਕਣਕ ਦੇ ਮੁਖ ਨਦੀਨਾਂ ਬਾਰੇ ਅਤੇ ਓਨਾ ਦੀ ਰੋਕਥਾਮ ਬਾਰੇ ਜਾਣ ਸਕਦੇ ਹੋ 
ਹੋਰ ਜਾਣਕਾਰੀ ਲਈ ਤੁਸੀਂ ਨੀਚੇ ਦਿਤੀ ਵੀਡੀਓ ਦੇਖ ਸਕਦੇ ਹੋ 
ਇਸ  ਲਿੰਕ ਤੋਂ ਤੁਸੀਂ ਸਾਡਾ yoututube ਚੈਨਲ ਦੇਖ ਸਕਦੇ ਹੋ   youtube.com/khatranlsik
ਫੇਸਬੁੱਕ page  facebook.com/khatranlsik

Sunday, 24 September 2017

ਡਰਾਈਵਿੰਗ ਲਾਈਸੈਂਸ ਲਈ ਲੋੜੀਦੇ ਡਾਕੂਮੈਟ #14


ਸਭ ਤੋ ਪਹਿਲਾ ਲਰਨਿੰਗ ਲਾਇਸੈਂਸ ਬਣਾਉਣਾ ਪਵੇਗਾ
ਲਰਨਿੰਗ ਲਾਇਸੈਸ ਲਈ ਲੋੜੀਂਦੇ ਦਸਤਾਵੇਜ਼-
1.10 ਵੀ ਜਾ ਕਿਸੇ ਵੀ ਕਲਾਸ ਦਾ ਸਰਟੀਫਿਕੇਟ ਜਿਸ ਤੇ ਜਨਮ ਤਾਰੀਕ ਲਿਖੀ ਹੋਵੇ ਜਾ ਜਨਮ ਸਰਟੀਫਿਕੇਟ
2.ਮੈਡੀਕਲ ਸਰਟੀਫਿਕੇਟ ਜੋ ਕਿ ਨੇੜੇ ਦੇ ਕਿਸੇ ਹਸਪਤਾਲ ਵਿੱਚੋ ਹੋ ਜਾਵੇਗਾ
3.ਲਰਨਿੰਗ ਲਾਇਸੈਸ ਦੀ ਦਰਖਾਸਤ
4.ਲਰਨਿੰਗ ਲਾਇਸੈਂਸ ਲਈ ਲੋੜੀਂਦੀ ਫੀਸ
ਹੁਣ ਪੱਕੇ ਡਰਾਈਵਰੀ ਲਾਇਸੰਸ ਨਾਲ ਲੱਗਣ ਵਾਲੇ ਡਾਕੂਮੈਂਟ
1.ਦਰਖਾਸਤ ਪੱਕੇ ਲਾਇਸੈਸ ਲਈ ,ਫਾਰਮ ਨੰਬਰ 4
2.ਮੈਡੀਕਲ ਫਾਰਮ
3.ਲਰਨਿੰਗ ਲਾਇਸੰਸ
4.ਲਾਇਸੈਂਸ ਫੀਸ
ਜੇਕਰ ਅਸਲੀ ਲਾਇਸੈਂਸ ਗੁੰਮ ਹੋ ਜਾਵੇ
1.ਡੁਪਲੀਕੇਟ ਲਾਇਸੈਂਸ ਲਈ ਦਰਖਾਸਤ
2. ਗੁੰਮਸ਼ੁਦਗੀ ਦੀ ਰਪਟ
3.ਹਲਫੀਆ ਬਿਆਨ ਅਸਲ ਲਾਇਸੈਸ ਮਿਲਣ ਤੇ ਜਮਾ ਕਰਵਾਉਣ ਸੰਬੰਧੀ
4.ਡੁਪਲੀਕੇਟ ਲਾਇਸੈਸ ਲਈ ਲੋੜੀਦੀ ਫੀਸ
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਵੀ ਦੇਖ ਸਕਦੇ ਹੋ

Sunday, 17 September 2017

ਫਰਦ ਜਮਾਬੰਦੀ ਵਿੱਚ ਰੋਜਨਾਮਚਾ ਕੀ ਹੈ ? #13

ਰੋਜਨਾਮਚਾ ਦਾ ਫਰਦ ਜਮਾਬੰਦੀ ਵਿੱਚ ਕੀ ਕੰਮ ਹੁੰਦਾ ਹੈ?
ਰੋਜਨਾਮਚਾ ਇੱਕ ਰਜਿਸਟਰ ਹੁੰਦਾ ਹੈ। ਇਹ ਹਰ ਸਾਲ ਸਿੰਤਬਰ ਤੋ ਸ਼ੁਰੂ ਕੀਤਾ ਜਾਦਾ ਹੈ। ਇਸ ਵਿੱਚ ਪਟਵਾਰੀ ਹਰ ਰੋਜ ਦੇ ਕੀਤੇ ਕੰਮਾ ਦਾ ਜਿਕਰ ਕਰਦਾ ਹੈ।
ਰੋਜਨਾਮਚੇ ਵਿਚ ਕੀ ਕੀ ਦਰਜ ਕੀਤਾ ਜਾਦਾ ਹੈ?
1.ਜਮੀਨ,ਕਾਸ਼ਤ ਜਾ ਡੰਗਰਾ ਦੀ ਕੁਰਕੀ ਬਾਰੇ
2.ਮਾਲ ਅਫਸਰ ਜਾ ਕਾਨੂੰਨਗੋ ਵੱਲੋ ਆਏ ਹੁਕਮਾ ਜਿੰਨਾ ਦੀ ਪਾਲਣਾ ਕੀਤੀ ਗਈ ਹੋਵੇ ਦਰਜ ਕਰਦਾ ਹੈ
3.ਕਾਸ਼ਤ ਤੇ ਲਗਾਨ ਦੇ ਵਿੱਚ ਤਬਦੀਲੀ
4.ਮੀਹ ਦੇ ਬਾਰੇ ਥੋੜਾ,ਜਿਆਦਾ ਜਾ ਦਰਮਿਆਨਾ
5.ਕੋਈ ਸਰਕਾਰੀ ਜਮੀਨ ਅਤੇ ਸੜਕ ਆਦਿ ਦੇ ਨੁਕਸਾਨ ਬਾਰੇ ਜਾ ਜੇਕਰ ਉਹਨਾ ਤੇ ਕਿਸੇ ਨੇ ਕਬਜਾ ਕਰ ਲਿਆ ਹੋਵੇ
6.ਸਰਕਾਰੀ ਕਰਮਚਾਰੀਆਂ ਦਾ ਆਉਣਾ ਅਤੇ ਜਾਣ
7.ਪਰਚਾ ਰਜਿਸਟਰ ਦੀ ਨਕਲ ਕਰਨਾ
8.ਅਰਜ ਅਰਸਾਲ ਦੀ ਨਕਲ ਜਿਹੜਾ ਨੰਬਰਦਾਰ ਨੂੰ ਮੁਆਮਲਾ ਦਾਖਲ ਕਰਨ ਲਈ ਦਿੱਤਾ ਜਾਂਦਾ ਹੈ।
9.ਕੋਈ ਵੀ ਕੁਦਰਤੀ ਆਫਤ ਜਿਵੇ ਭੂਚਾਲ ਗੜੇ ਮੀਹ ਆਦਿ
ਬਾਰੇ ਕੀ ਇਹ ਕਦੋ ਸ਼ੁਰੂ ਹੋਏ ਅਤੇ ਕਦੋ ਖਤਮ ਹੋਏ ਇਹਨਾ ਨੂੰ ਦਰਜ ਕਰਨਾ
10.ਜਮੀਨ,ਲਗਾਨ ਜਾ ਪੈਦਾਵਾਰ ਜਮੀਨ ਬਾਰੇ ਕੋਈ ਅਦਾਲਤ ਵੱਲੋ ਡਿਗਰੀ ਹੋਈ ਹੋਵੇ
👍ਰੋਜਨਾਮਚਾ ਲਿਖਣ ਦਾ ਢੰਗ-
*ਪਟਵਾਰੀ ਨੂੰ ਜੋ ਵੀ ਹੁਕਮ ਜਾ ਹਦਾਇਤ ਮਿਲੇਗੀ ਉਸ ਨੂੰ ਉਹ ਲਾਲ ਸਿਆਹੀ ਨਾਲ ਅੰਕਿਤ ਕਰੇਗਾ।
ਹਰ ਇੱਕ ਦਿਨ ਸ਼ੁਰੂਆਤ ਵਿੱਚ ਤਾਰੀਖ,ਸੰਮਤ ਪੰਜਾਬੀ ਅਤੇ ਅੰਗਰੇਜੀ ਵਿੱਚ ਲਿਖੇਗਾ।
ਸਾਕਾ ਸੰਮਤ  ਖਤਮ ਹੋਣ ਤੇ -
ਪਟਵਾਰੀ ਰੋਜਨਾਮਚਾ ਵਿੱਚ ਹਲਾਤ ਦਰਜ ਕਰੇਗਾ ਅਤੇ ਖਾਸ ਤੌਰ ਤੇ ਉਨਾ ਹਾਲਤਾ ਦਾ ਇੰਦਰਾਜ ਕਰੇਗਾ ਜਿਸ ਨਾਲ ਫਸਲਾ ਨੂੰ ਨੁਕਸਾਨ ਪਹੁਚਿਆ ਹੋਵੇ ਤੇ ਪਟਵਾਰੀ ਪੜਤਾਲ ਤੇ ਦੇਖਭਾਲ ਕਰਕੇ ਇਹ ਇੰਦਰਾਜ ਦਰਜ ਕਰੇਗਾ
‌ਇਸ ਇੰਦਰਾਜ ਨੂੰ ਮਹੀਨੇਵਾਰ ਤਜਰਕਾ ਵੀ ਕਹਿੰਦੇ ਹਨ
‌ਰੋਜਨਾਮਚਾ ਕਾਰਗੁਜ਼ਾਰੀ
‌ਰੋਜਨਾਮਚਾ ਕਾਰਗੁਜਾਰੀ ਵਿੱਚ ਪਟਵਾਰੀ ਆਪਣੇ ਰੋਜਾਨਾ ਦੇ ਕੰਮਾ ਨੂੰ ਲਿਖਦਾ ਹੈ

Thursday, 14 September 2017

ਫਰਦ ਜਮਾਬੰਦੀ ਵਿੱਚ ਉਰਦੂ ਸ਼ਬਦਾ ਦੇ ਮਤਲਬ fard jamabandi vich urdu shabda de matlab#12

ਫਰਦ ਜਮਾਬੰਦੀ ਵਿੱਚ ਉਰਦੂ ਸ਼ਬਦਾ ਦੇ ਮਤਲਬ

1.ਉਜਰ-ਇਤਰਾਜ਼
2.ਤਫਸ਼ੀਲ-ਵੇਰਵਾ
3.ਸਰਬਰਾਹ-ਸਰਪ੍ਰਰਸਤ
4.ਜ਼ਰ-ਰਕਮ
5.ਖਾਵੰਦ-ਪਤੀ
6.ਸੰਨਦ-ਸਰਟੀਫਿਕੇਟ
7.ਹੱਦਬੰਦੀ-ਦੋ ਦੀ ਸਾਂਝੀ ਵੱਟ ਪਿੰਡਾ
8.ਅਖਰਾਜ-ਖਾਰਜ ਕਰਨਾ
9.-ਗਰਬ-ਪੱਛਮ
10.ਤਾਬੇ-ਅਨੁਸਾਰ
11.ਤਕਾਵੀ-ਖੇਤੀ ਕਰਜਾ
12.ਬਦਰ-ਗਲਤੀ
13.ਬਾਤਿਲ-ਰੱਦ
14.ਨਕਲ ਨਵੀਸ-ਨਕਲ ਬਣਾਉਣ ਵਾਲਾ
15.ਪਿਸਰ-ਪੁੱਤਰ
ਹੋਰ ਜਾਣਕਾਰੀ ਲਈ ਤੁਸੀ ਨੀਚੇ ਦਿੱਤੀ ਵੀਡੀਓ ਦੇਖ ਸਕਦੇ ਹੋ

Sunday, 10 September 2017

ਰਵਾਇਤੀ ਖੇਤੀ #11

ਸਰਕਾਰਾ ਕਹਿੰਦੀਆ ਵੀ ਪੰਜਾਬ ਚ ਇੰਨੀ ਫਸਲ ਹੁੰਦੀ ਆ ਪੰਜਾਬ ਦੇ ਕਿਸਾਨ ਬਦਲਵੀ ਫਸਲ ਕਿਉਂ ਨਹੀ ਬੀਜਦੇ
ਰਿਵਾਇਤੀ ਖੇਤੀ ਕਿਉ ਨਹੀ ਛੱਡਦੇ ਕਣਕ ਝੋਨੇ ਦੀ
ਪਰ ਮੈਂ ਤੁਹਾਨੂੰ ਇੱਕ ਗੱਲ ਸੁਣਾਵਾ ਪਿਛਲੇ ਸਾਲ ਮੇਰੇ ਸਾਥੀ ਨੇ ਤਿੰਨ ਕਿਲੇ ਟਿੰਡੀਆ ਲਾਈਆ ਪਹਿਲੇ ਦਸ ਕੁ ਦਿਨ ਤਾ ਉਹ ਚੰਗੀਆ ਵਿਕੀਆ ਪਰ ਬਾਅਦ ਵਿੱਚ ਕਦੇ 2 ਰੁਪਏ ਕਦੇ ਤਿੰਨ ਰੁਪਏ ਪਰ ਕਈ ਵਾਰ ਤਾ ਉਹ ਮੰਡੀ ਵਿੱਚ ਅਵਾਰਾ ਪਸ਼ੂਆ ਨੂੰ ਵੀ ਸੁੱਟ ਕਿ ਆਇਆ ਜਦੋ ਕੋਈ ਮੁੱਲ ਨਾ ਲੱਗਾ
ਸਰਕਾਰ ਦੀਆ ਨੀਤੀਆ ਕਮਜੋਰ ਹੋਣ ਕਰ ਕਿ ਉਸਦਾ  ਸਾਲ ਮਰ ਗਿਆ ਹੁਣ ਉਹ ਸ਼ਾਇਦ ਹੀ ਕਦੇ ਰਵਾਇਤੀ  ਫਸਲ  ਨਹੀ ਛੱਡੇਗਾ
ਸਰਕਾਰਾ ਨੂੰ ਚਾਹੀਦਾ ਇੱਕ ਟੀਮ ਬਣਾਈ ਜਾਵੇ ਹਰ ਜਿਲੇ ਪੱਧਰ ਤੇ ਜੋ ਜੇਕਰ ਕੋਈ ਕਿਸਾਨ ਰਵਾਇਤੀ ਫਸਲ ਛੱਡ ਕਿ
ਹੋਰ ਕੋਸ਼ਿਸ਼ ਕਰਦਾ ਹੈ ਤਾ ਉਸਦਾ ਸਾਥ ਦਿੱਤਾ ਜਾਵੇ ਧੰਨਵਾਦ ਜੀ ਪੋਸਟ ਚੰਗੀ ਲੱਗੇ ਤਾ ਪੇਜ ਲਾਇਕ ਤੇ ਸ਼ੇਅਰ ਜਰੂਰ ਕਰਿਓ ਜੀ

Tuesday, 5 September 2017

ਫਰਦ ਜਮਾਬੰਦੀ ਬਾਰੇ ਮੁੱਢਲੀ ਜਾਣਕਾਰੀ ਬਾਰੀਕੀ ਨਾਲ#10 fard jamabandi vare jano

‌ਹਾਂਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ Khatran lsik ਵਿੱ
ਅੱਜ ਅਸੀ ਤੁਹਾਨੂੰ ਦੱਸਾਗੇ ਵੀ
ਪ੍ਰਸ਼ਨ-ਫਰਦ ਜਮਾਬੰਦੀ ਬਾਰੇ ਮੁੱਢਲੀ ਜਾਣਕਾਰੀ ਦਿਓ ਬਾਰੀਕੀ ਨਾਲ ?
ਵੀਡੀਓ ਪੂਰੀ ਜਰੂਰ ਦੇਖਿਉ ਜਰੂਰ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜਰੂਰ ਮਿਲੇਗਾ
ਫਰਦ ਜਮਾਬੰਦੀ ਬਾਰੇ ਇਹ ਸਾਡੀ ਵੀਡੀਓ ਨੰਬਰ 11
‌ਸਾਰੀਆਂ ਵੀਡੀਓ ਨੰਬਰ 53
ਸਾਡਾ youtube ਚੈਨਲ
khatran lsik ਸਬਸਕਰਾਇਬ ਜਰੂਰ ਕਰੋ
youtube.com/khatranlsik
ਫੇਸਬੁਕ ਪੇਜ fb.com/khatranlsik
-ਮਾਲ ਰਿਕਾਰਡ ਬਾਰੇ ਜਰੂਰੀ ਜਾਣਕਾਰੀ
ਮਾਲ ਰਿਕਾਰਡ (ਜਮਾਂਬੰਦੀ)(ਫਰਦ) ਇਕ ਅਜਿਹਾ ਰਜਿਸਟਰ ਹੈ ਜਿਸ ਵਿਚ ਪਿੰਡ ਦੇ ਜ਼ਮੀਨ ਮਾਲਕਾਂ ਅਤੇ ਕਿਸਾਨ ਅਤੇ ਜ਼ਮੀਨੀ ਆਮਦਨ ਦੇ ਵੇਰਵੇ ਦਿੱਤੇ ਗਏ ਹਨ ਹਰ ਪੰਜ ਸਾਲ ਬਾਅਦ ਇਹ ਕਿਤਾਬ ਤਿਆਰ ਕੀਤੀ ਜਾਂਦੀ ਹੈ
ਜ਼ਮੀਨ ਦੇ ਮਾਲਕ ਦੇ ਹੱਕਾਂ ਵਿਚ ਜੋ ਵੀ ਬਦਲਾਅ ਹੁੰਦੇ ਹਨ,
ਵਿਕਰੀ ਦੇ ਕਾਰਨ,
ਗਿਰਵੀ,
ਜੱਦੀ ਆਉਂਦੇ ਹਨ,
ਪਟਵਾਰੀ ਅਨੁਸਾਰ ਇੰਤਕਾਲ ਵਿਚ ਦਾਖਲ ਹੋ ਜਾਂਦਾ ਹੈ
ਉਹ ਲਾਲ ਸਿਆਹੀ ਨਾਲ ਅੰਕਿਤ ਕੀਤੇ ਜਾਦੇ ਹਨ
ਹਰ ਪੰਜ ਸਾਲ ਬਾਅਦ, ਜਦੋਂ ਇੱਕ ਰੈਵੇਨਿਊ ਰਿਕਾਰਡ ਦੁਬਾਰਾ ਤਿਆਰ ਕੀਤਾ ਜਾਂਦਾ ਹੈ ਤਾਂ ਪਟਵਾਰੀ ਦੁਆਰਾ ਨਿਯਮਤ ਕੀਤੇ ਗਏ ਨਵੇਂ ਰੈਵੇਨਿਊ ਰਿਕਵਰੀ ਵਿੱਚ ਤਬਦੀਲੀ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ ਜੋ ਹਰ ਪੰਜ ਸਾਲਾਂ ਬਾਅਦ ਇਸ ਦੀ ਤਿਆਰੀ ਲਈ ਜਿੰਮੇਵਾਰ ਹੈ
ਨਵਾਂ ਮਾਲੀਆ ਰਿਕਾਰਡ, ਇਕ ਖਾਸ ਪਿੰਡ ਲਈ ਹਰੇਕ 5 ਸਾਲ ਬਾਅਦ ਦੁਬਾਰਾ ਤਿਆਰ ਕੀਤਾ ਜਾਦਾ ਹੈ
ਪਿੰਡ ਲਈ ਨਵੀਂ ਜਮਾਬੰਦੀਂ ਦੀ ਤਿਆਰੀ (ਜਿਵੇਂ ਇਕ ਜੋ 5 ਸਾਲਾਂ ਦੇ ਬਾਅਦ ਤਿਆਰ ਕੀਤਾ ਜਾਂਦਾ ਹੈ) 5 ਵੇਂ ਸਾਲ ਵਿੱਚ 15 ਜੂਨ ਤੋ ਸ਼ੁਰੂ ਕੀਤੀ ਜਾਂਦੀ ਹੈ. ਨਵੇਂ ਜਮ੍ਹਾਂਬੰਦੀ ਰਿਕਾਰਡ ਵਿਚ 15 ਜੂਨ ਤੱਕ ਹੋਈਆਂ ਸਾਰੀਆਂ ਤਬਦੀਲੀਆਂ ਨੂੰ ਨਵੇ ਰੈਵੈਨਿਊ ਰਿਕਾਰਡ ਵਿੱਚ ਸ਼ਾਮਲ ਕੀਤਾ ਜਾਦਾ ਹੈ
ਨਵੇਂ ਰਿਕਾਰਡ ਨੂੰ ਤਿਆਰ ਕਰਨ ਵੇਲੇ ਬਹੁਤ ਸਾਰੀਆ ਗਲਤੀਆਂ ਹੋ ਸਕਦੀਆ ਹਨ ਇਸ ਨੂੰ ਪੰਜਾਬ ਲੈਂਡ ਰਿਕਾਰਡ ਮੈਨੂਅਲ ਪੈਰਾ 7.29 ਦੇ ਤਹਿਤ ਠੀਕ ਕੀਤਾ ਜਾ ਸਕਦਾ ਹੈ. ਪਰ ਜੇ ਕੋਈ ਪੇਟੈਂਟ ਤੱਥ ਇੰਤਕਾਲ ਤੋਂ ਪਹਿਲਾਂ ਦਾਖਲ ਨਹੀਂ ਹੋਇਆ ਹੈ ਤਾਂ ਰਿਕਾਰਡ ਵਿਚ ਸੋਧ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ, ਇਸ ਲਈ ਸਿਰਫ਼ ਪੰਜਾਬ ਲੈਂਡ ਰਿਕਾਰਡ ਮੈਨੂਅਲ ਪੈਰਾ 7.30 ਦੇ ਤਹਿਤ ਨਵਾਂ ਤਰਕ ਪਾਇਆ ਜਾ ਸਕਦਾ ਹੈ ਮਤਲਬ ਜੇ ਕੋਈ ਗਲਤੀ ਪਹਿਲਾਂ ਤੋ ਹੀ ਰਿਕਾਰਡ ਵਿੱਚ ਹੋਵੇ ਤਾ ਉਹ 7.29 ਤਹਿਤ ਠੀਕ ਨਹੀ ਕੀਤੀ ਜਾ ਸਕਦੀ
ਲੈਂਡ ਰਿਕਾਰਡ ਮੈਨੂਅਲ ਪੈਰਾ 7.57 ਅਤੇ 7.60 ਦੇ ਅਨੁਸਾਰ ਪਟਵਾਰੀ ਅਤੇ ਕਨੋਓਗੋ ਨੂੰ ਪੁਰਾਣੇ ਰੈਵੇਨਿਊ ਰਿਕਾਰਡਾਂ ਦੀਆਂ ਇੰਦਰਾਜਾਂ ਨੂੰ ਪੜਨਾ ਹੋਵੇਗਾ ਨਵਾਂ ਰਿਕਾਰਡ ਤਿਆਰ ਕਰਨਾ ਹੋਵੇਗਾ ਹੈ ਅਤੇ ਫਿਰ ਮਾਲ ਅਧਿਕਾਰੀ ਲੈਂਡ ਰਿਕਾਰਡ ਮੈਨੂਅਲ ਪੈਰਾ 7.62 ਅਨੁਸਾਰ ਰਿਕਾਰਡ ਦੀ ਤਸਦੀਕ ਲਈ ਪਿੰਡ ਵੀ ਆ ਸਕਦੇ ਹਨ ਉਸ ਸਮੇਂ ਵੱਧ ਤੋਂ ਵੱਧ ਲੋਕਾਂ ਦੀ ਹਾਜ਼ਰੀ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਗਲਤੀ ਕਰਨ ਸੰਭਾਵਨਾ ਨਾ ਰਹੇ
ਏਥੋਂ ਦਰਸਾਈ ਗਈ ਹੈ ਕਿ ਮਾਲ ਰਿਕਾਰਡ ਦੀ ਹਰ ਐਂਟਰੀ ਪੰਜਾਬ ਲੈਂਡ ਰੈਵੇਨਿਊ ਐਕਟ, 1887 ਦੀ ਧਾਰਾ 44 ਦੇ ਤਹਿਤ ਸਹੀ ਸਮਝੀ ਜਾਂਦੀ ਹੈ ਜਦੋਂ ਤਕ ਇਹ ਗਲਤ ਸਾਬਤ ਨਹੀਂ ਹੁੰਦਾ
ਧੰਨਵਾਦ ਜੀ
ਲਾਇਕ
ਸ਼ੇਅਰ
ਹੋਰ ਜਾਣਕਾਰੀ ਲਈ ਨੀਚੇ ਦਿਤੀ ਵੀਡੀਓ ਦੇਖ ਸਕਦੇ ਹੋ 
ਹੋਰ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ ਇਸ ਲਿੰਕ ਤੋਂ youtube.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik

ਕਿਸੇ ਵੀ ਮੋਬਾਇਲ ਨੰਬਰ ਦੀ ਜਾਣਕਾਰੀ ਪ੍ਰਾਪਤ ਕਰੋ ਇਸ ਐਪ ਰਾਹੀ#9 find any mobile number details

ਹਾਂਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ blog Khatran lsik ਵਿੱਚ
ਅੱਜ ਅਸੀ ਤੁਹਾਨੂੰ ਦੱਸਾਗੇ ਵੀ
ਕਿਸੇ ਦਾ ਵੀ ਮੋਬਾਇਲ ਨੰਬਰ ਕਿਵੇ ਦੇਖੀਏ
ਕਿਸ ਦੇ ਕੋਲ ਚੱਲਦਾ ਹੈ ?
ਵੀਡੀਓ ਪੂਰੀ ਜਰੂਰ ਦੇਖੋ
ਸਬਸਕਰਾਇਬ ਕਰੋ ਸਾਡਾ ਯੂਟਿਊਬ ਚੈਨਲ
khatran lsik
youtube.com/khatranlsik
ਫੇਸਬੁੱਕ ਪੇਜ fb.com/khatranlsik
ਦੇਖਦੇ ਹਾ ਕੋਈ ਨੰਬਰ ਕਿਵੇ ਦੇਖੀਏ
ਇਸ ਲਈ ਤੁਹਾਨੂੰ ਇੱਕ ਐਪ ਡਾਊਨਲੋਡ ਕਰਨੀ ਪਵੇਗੀ ਇਸ ਦਾ ਤਰੀਕਾ ਵੀ ਅਸੀ ਤੁਹਾਨੂੰ ਦੱਸਾਗੇ ਵੀ ਕਿਵੇ ਐਪ ਕੰਮ ਕਰਦੀ ਹੈ
ਇਸ ਲਈ ਤੁਸੀਂ ਪਲੇ ਸਟੋਰ ਤੋ ਡਾਉਨਲੋਡ ਕਰੋ  
True Caller ਨਾ ਦੀ ਐਪ ਜੇਕਰ ਤੁਸੀ ਇਹ ਡਾਉਨਲੋਡ ਕਰ ਰੱਖੀ ਹੈ ਤਾ ਇਸ ਤੋ ਤੁਸੀ ਸਰਚ ਕਰ ਸਕਦੇ ਹੋ ਕੋਈ ਵੀ ਨੰਬਰ
ਹੁਣ ਅਸੀ ਦੱਸਦੇ ਹਾ ਇਹ ਕੰਮ ਕਿਵੇ ਕਰਦੀ ਹੈ
ਜੋ contact ਨੰਬਰ ਫੋਨ ਵਿੱਚ ਹੁੰਦੇ ਹਨ ਉਹ True caller ਨਾਲ ਸਿੰਕ(sync) ਭਾਵ ਜੁੜ ਜਾਦੇ ਹਨ ਜਿਸ ਦੇ ਵੀ ਫੋਨ ਵਿੱਚ True caller ਇੰਸਟਾਲ ਹੁੰਦਾ ਹੈ ਉਸਦੇ ਸਾਰੇ ਨੰਬਰ True caller ਤੇ ਜੁੜ ਜਾਦੇ ਹਨ
ਜਿਵੇ ਕਿ ਮੰਨ ਲੳ ਇੱਕ ਬੰਦੇ ਦਾ ਨੰਬਰ ਕਿਸੇ ਕੋਲ ਗੁਰਵੀਰ ਭਰਿਆ ਹੈ ਜਦੋਕਿ ਕਿਸੇ ਦੂਜੇ ਕੋਲ ਗੁਰੀ ਭਰਿਆ ਹੈ ਤਾ True caller ਤੇ ਕੋਈ ਵੀ ਨਾਮ ਆ ਸਕਦਾ ਹੈ
ਜੇਕਰ ਤੁਸੀ ਚਾਹੁੰਦੇ ਹੋ ਕਿ ਤੁਹਾਡਾ ਨੰਬਰ True caller ਤੇ ਸਰਚ ਵਿੱਚ ਨਾ ਆਵੇ ਤਾ True caller ਤੇ ਆਪਣੇ ਨੰਬਰ ਤੇ ID ਬਣਾਓ ਅਤੇ ਆਪਣੇ ਨਾਮ ਦੀ ਥਾ ਤੇ ਕੋਈ ਵੀ ਨਾਮ ਭਰ ਸਕਦੇ ਹੋ
ਧੰਨਵਾਦ
ਹੋਰ ਜਾਣਕਾਰੀ ਲਈ ਨੀਚੇ ਦਿਤੀ ਵੀਡੀਓ ਦੇਖ ਸਕਦੇ ਹੋ 
ਹੋਰ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ ਇਸ ਲਿੰਕ ਤੋਂ youtube.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik

Saturday, 2 September 2017

sugare cane farming#8 ਕਮਾਦ ਗੰਨੇ ਦੀ ਖੇਤੀ

ਕਮਾਦ ਗੰਨੇ ਦੀ ਖੇਤੀ 

ਕਮਾਦ ਗੰਨੇ ਦੀ ਖੇਤੀ ਲਈ ਬਹੁਤ ਹੀ ਕੰਮ ਦੀ ਇੱਕ ਐੱਪ ਹੈ | ਜਿਸ ਤੋਂ ਤੁਸੀਂ ਕਮਾਦ ਬਾਰੇ ਕਾਫੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ |ਇਸ ਐੱਪ ਵਿਚ ਬਹੁਤ ਸਾਰੀਆਂ ਕਿਸਮਾ ਬਾਰੇ ਦੱਸਿਆ ਗਿਆ ਹੈ| ਕਮਾਦ ਨੂੰ ਹੋਣ ਵਾਲੀ ਬਿਮਾਰੀਆਂ ਬਾਰੇ ਵੀ ਵਿਸ਼ਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ | ਕਮਾਦ ਵਿਚ ਨਦੀਨਾਂ ਬਾਰੇ ਵੀ ਦੱਸਿਆ ਗਿਆ ਹੈ |
ਇਸ ਲਈ ਤੁਹਾਨੂੰ ਇੱਕ ਐੱਪ ਡਾਊਨਲੋਡ ਕਰਨੀ ਪਵੇਗੀ |
ਜਿਸਦਾ ਨਾਮ ਹੈ sugercane dss 
ਇਹ ਐੱਪ ਇੰਸਟਾਲ ਕਰ ਕੇ ਤੁਸੀਂ ਕਮਾਦ ਦੀ ਖੇਤੀ ਬਾਰੇ ਕਾਫੀ ਕੁਜ ਜਾਣ ਸਕਦੇ ਹੋ 
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਨੀਚੇ ਦਿੱਤੀ ਵੀਡੀਓ ਦੇਖ ਸਕਦੇ ਹੋ 
ਹੋਰ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ ਇਸ ਲਿੰਕ ਤੋਂ youtube.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik

maize dss #7ਮੱਕੀ ਦੀ ਫ਼ਸਲ ਬਾਰੇ ਮੁਢਲੀ ਜਾਣਕਾਰੀ

ਮੱਕੀ ਦੀ ਫ਼ਸਲ ਬਾਰੇ ਮੁਢਲੀ ਜਾਣਕਾਰੀ 

ਜੇਕਰ  ਤੁਸੀਂ ਮੱਕੀ ਦੀ ਫ਼ਸਲ ਬਾਰੇ ਜੇਕਰ ਤੁਸੀਂ ਮੁਢਲੀ ਜਾਣਕਾਰੀ ਜਾਨਣਾ ਚਹੁੰਦੇ ਹੋ ਤਾਂ ਤੁਹਾਨੂੰ ਇੱਕ ਐੱਪ ਡਾਊਨਲੋਡ ਕਰਨੀ ਹੋਵੇਗੀ |ਇਸ ਐੱਪ ਰਾਹੀਂ ਤੁਸੀਂ ਮੱਕੀ ਦੀ ਫ਼ਸਲ ਬਾਰੇ ਬਹੁਤ ਕੁਜ ਜਾਂ ਸਕਦੇ ਹੋ |
ਇਸ ਐੱਪ ਵਿਚ ਮੱਕੀ ਦੀਆਂ ਮੁਖ ਕਿਸਮਾਂ ਬਾਰੇ ਜਾਣਕਾਰੀ ਮਿਲ ਜਾਵੇਗੀ |
ਇਸ ਐੱਪ  ਵਿਚ ਮੱਕੀ ਦੀਆਂ ਮੁਖ ਬਿਮਾਰੀਆਂ ਬਾਰੇ ਵੀ  ਜਾਣਕਾਰੀ ਮਿਲੇਗੀ |
ਬਿਜਾਈ ਦਾ ਸਮਾਂ ਆਦਿ ਬਾਰੇ ਵੀ ਕਾਫੀ ਮਹੱਤਵਪੂਰਨ ਜਾਣਕਾਰੀ ਇਸ ਐੱਪ ਵਿਚ ਮਜੂਦ ਹੈ |
ਇਸ ਐੱਪ ਨੂੰ ਡਾਊਨਲੋਡ  ਕਰਨ ਲਈ ਤੁਹਾਨੂੰ ਪਲੇਅ ਸਟੋਰ ਤੋਂ maize dss ਨਾਂਅ ਦੀ ਐੱਪ ਡਾਊਨਲੋਡ ਕਰਨੀ ਪਵੇਗੀ
ਹੋਰ  ਜਾਣਕਾਰੀ ਲਈ ਤੁਸੀਂ ਨੀਚੇ ਦਿਤੀ ਵੀਡੀਓ ਦੇਖ ਸਕਦੇ ਹੋ

ਹੋਰ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ ਇਸ ਲਿੰਕ ਤੋਂ youtube.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik

Friday, 1 September 2017

Jhone de fasal bare jankari ਝੋਨੇ ਦੀ ਫ਼ਸਲ ਬਾਰੇ ਮੁਢਲੀ ਜਾਣਕਾਰੀ #6

ਝੋਨੇ ਦੀ ਫ਼ਸਲ ਬਾਰੇ ਮੁਢਲੀ ਜਾਣਕਾਰੀ 

ਜੇਕਰ ਤੁਸੀਂ ਝੋਨੇ ਦੀ ਫ਼ਸਲ ਬਾਰੇ ਜਾਣਕਾਰੀ ਆਪਣੇ ਮੋਬਾਈਲ ਫੋਨ ਤੇ ਦੇਖਣਾ ਚਹੁੰਦੇ ਹੋ| ਇਸ ਲਈ ਤੁਹਾਨੂੰ ਇੱਕ ਐੱਪ ਡਾਊਨਲੋਡ ਕਰਨੀ ਹੋਵੇਗੀ | ਇਸ ਐੱਪ ਵਿਚ ਤੁਹਾਨੂੰ ਹਰ ਕਿਸਮ ਬਾਰੇ ਪੂਰੀ ਡਿਟੇਲ ਵਿਚ ਜਾਣਕਾਰੀ ਦਿੱਤੀ ਗਈ ਹੈ |
ਇਸ ਐੱਪ ਵਿਚ ਤੁਹਾਨੂੰ ਕਿਸਮ ਦੇ ਪੱਕਣ ਦੇ ਦਿਨ 
ਝੋਨੇ ਨੂੰ ਲੱਗਣ ਵਾਲੀਆ ਮੁਖ ਬਿਮਾਰੀਆਂ 
ਝੋਨੇ ਦੇ ਮੁਖ ਨਦੀਨ 
 ਝੋਨੇ ਦੇ ਮੁਖ ਕੀੜੇ 
ਅਤੇ ਹੋਰ ਝੋਨੇ ਬਾਰੇ ਮੁਖ ਜਾਣਕਾਰੀਆਂ 
ਇਸ ਐੱਪ ਦਾ ਨਾਮ ਹੈ paddy dss 
ਹੋਰ ਜਾਣਕਾਰੀ ਲਈ ਤੁਸੀਂ ਨੀਚੇ ਦਿੱਤੀ ਵੀਡੀਓ ਦੇਖ ਸਕਦੇ ਹੋ 
ਹੋਰ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ ਇਸ ਲਿੰਕ ਤੋਂ youtube.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik

Wednesday, 30 August 2017

ਅੰਗਰੇਜ਼ੀ ਸਿੱਖੋ ਸਿਰਫ ਥੋੜੇ ਦਿਨਾਂ ਵਿਚ ਅਸਾਨੀ ਨਾਲ ielts #5

ਅੰਗਰੇਜ਼ੀ ਸਿੱਖੋ ਸਿਰਫ ਥੋੜੇ ਦਿਨਾਂ ਵਿਚ ਅਸਾਨੀ ਨਾਲ 


ਜੇਕਰ ਤੁਸੀਂ ਇੰਗਲਿਸ਼ ਸਿੱਖਣਾ ਚਹੁੰਦੇ ਹੋ| ਤੁਸੀਂ ਇੰਗਲਿਸ਼ ਸਿੱਖ ਸਕਦੇ ਹੋ ਬਹੁਤ ਆਸਾਨ ਤਰੀਕਿਆਂ ਨਾਲ|ਇਸ ਤਰੀਕੇ ਨਾਲ ਤੁਸੀਂ ਇੰਗਲਿਸ਼ ਸਿੱਖ ਸਕਦੇ ਹੋ | ਜੇਕਰ ਤੁਹਾਨੂੰ ਇੰਗਲਿਸ਼ ਬਿਲਕੁਲ ਨਹੀਂ ਆਉਂਦੀ ਤਾਂ ਵੀ ਇਹ ਬਹੁਤ ਆਸਾਨੀ ਨਾਲ ਸਿੱਖੀ ਜਾ ਸਕਦੀ ਹੈ| ਜੇਕਰ ਤੁਹਾਨੂੰ ਪਹਿਲਾਂ ਥੋੜੀ ਬਹੁਤ ਇੰਗਲਿਸ਼ ਆਉਂਦੀ ਹੈ ਤਾਂ ਵੀ ਇਹ ਤੁਹਾਨੂੰ ਬਹੁਤ ਚੰਗੀ ਇੰਗਲਿਸ਼ ਸਿੱਖਾਂ ਸਕਦੀ ਹੈ |ਇਸ ਲਈ ਤੁਹਾਨੂੰ ਪਲੇ ਸਟੋਰ ਤੋਂ ਇੱਕ ਐੱਪ ਡਾਊਨਲੋਡ ਕਰਨੀ ਪਵੇਗੀ ਜਿਸਦਾ ਨਾਮ ਹੈ ਹੈਲੋ ਇੰਗਲਿਸ਼ hello english ਇਸ ਐੱਪ ਨੂੰ ਡਾਊਨਲੋਡ ਕਰ ਕੇ ਤੁਸੀਂ ਬਹੁਤ ਆਸਾਨੀ ਨਾਲ ਦਿਨ ਪ੍ਰਤੀ ਦਿਨ ਇੰਗਲਿਸ਼ ਸਿੱਖ ਸਕਦੇ ਹੋ| ਬਾਕੀ ਇਸ ਐੱਪ ਨੂੰ ਕਿਵੇਂ use ਕਰਨਾ ਹੈ ਇਹ ਦੇਖਣ ਲਈ ਤੁਸੀਂ ਨੀਚੇ ਦਿਤੀ ਵੀਡੀਓ ਦੇਖ ਸਕਦੇ ਹੋ ਧੰਨਵਾਦ ਜੀ  
ਹੋਰ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ ਇਸ ਲਿੰਕ ਤੋਂ youtube.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik

ਤੁਹਾਡੇ ਫੋਨ ਵਿਚ ਕੀ ਕੀ ਹੈ ਜਾਣੋ ਇਸ ਤਰਾਂ ਬਹੁਤ ਆਸਾਨੀ ਨਾਲ #4

ਤੁਹਾਡੇ ਫੋਨ ਵਿਚ ਕੀ ਕੀ ਹੈ  ਜਾਣੋ ਇਸ ਤਰਾਂ  ਬਹੁਤ ਆਸਾਨੀ ਨਾਲ 

ਇਸ ਲਈ ਸੱਬ ਤੋਂ ਪਹਿਲਾਂ ਤੁਹਾਨੂੰ ਇੱਕ ਐੱਪ ਡਾਊਨਲੋਡ ਕਰਨੀ ਪਵੇਗੀ| ਜਿਸਦਾ ਨਾਮ ਹੈ my ਡਿਵਾਈਸ ਇਹ ਐੱਪ ਡਾਊਨਲੋਡ  ਕਰ ਕੇ ਤੁਸੀਂ ਆਪਣੇ ਫੋਨ ਬਾਰੇ ਸਾਰਾ ਕੁਜ ਜਾਣ ਸਕਦੇ ਹੋ|ਜੇਕਰ ਤੁਸੀਂ ਕੋਈ ਨਿਊ ਫੋਨ ਲੈਣਾ ਹੈ | ਤਾਂ ਤੁਸੀਂ ਇਹ ਐੱਪ ਡਾਊਨਲੋਡ ਕਰ ਕੇ ਪਹਿਲਾ ਕੰਪਰੇਆ ਕਰ ਸਕਦੇ ਹੋ| ਬਾਕੀ ਹੋਰ ਜਾਣਕਾਰੀ ਲਈ ਤੁਸੀਂ ਨੀਚੇ ਦਿੱਤੀ ਵੀਡੀਓ ਦੇਖ ਸੱਕਦੇ ਹੋ|

ਹੋਰ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ ਇਸ ਲਿੰਕ ਤੋਂ youtube.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik

Wednesday, 23 August 2017

how to recover delete data in your android phone ਫੋਨ ਵਿਚ ਡੀਲੀਟ ਫਾਈਲਾਂ ਦਾ ਬੈਕਅੱਪ ਕਿਵੇਂ ਲਿਆ ਜਾਵੇ #3

ਜੇਕਰ ਤੁਹਾਡੇ ਫੋਨ ਵਿੱਚੋ ਕੁਜ ਡਿਲੀਟ ਹੋ ਜਾਵੇ ਅਤੇ ਉਹ ਇਕ ਨਿਸ਼ਚਤ ਫੋਲਡਰ ਵਿਚ ਚਲਾ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇੱਕ ਐੱਪ ਡਾਊਨਲੋਡ ਕਰਨੀ ਹੈ |  ਜਿਸ ਨਾਲ ਤੁਸੀਂ ਜੇਕਰ ਫੋਨ ਵਿੱਚੋ ਕੁਝ ਵੀ ਡਿਲੀਟ ਹੋ ਜਾਵੇ ਉਸਦਾ ਬੈਕਅੱਪ ਲੈ ਸਕਦੇ ਹੋ |ਸਭ ਤੋਂ ਪਹਿਲਾ ਤੁਸੀਂ ਆਪਣੇ ਪਲੇਸਟੋਰ ਵਿਚ ਜਾਓ ਇਥੇ ਤੁਸੀਂ ਸਰਚ ਵਿਚ ਭਰੋ ਡੰਪਸਟਰ dumpster.
 ਹੁਣ ਤੁਸੀ ਇਸ ਐੱਪ ਨੂੰ ਡਾਊਨਲੋਡ ਕਰ ਲਵੋ| ਇਸ ਐੱਪ ਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਸਿਲੈਕਟ ਕਰੋ ਕੇ ਤੁਸੀਂ ਕਿਹੜੀ ਚੀਜ ਦਾ ਬੈਕਅੱਪ ਲੈਣਾ ਚਹੁੰਦੇ ਹੋ|  ਜਿਵੇ ਕੇ ਤੁਸੀਂ ਇਸ ਵਿਚ ਸਿਲੈਕਟ ਕਰ ਸਕਦੇ ਹੋ ਕੇ ਤੁਸੀਂ ਫੋਟੋ,ਵੀਡੀਓ ਜਾਂ ਕੋਈ ਐੱਪ ਦਾ ਬੈਕਅੱਪ ਲੈਣਾ ਚਹੁੰਦੇ ਹੋ | ਬਾਕੀ ਜੇਕਰ ਤੁਸੀਂ ਕੁਝ ਹੋਰ ਜਾਣਨਾ ਚਹੁੰਦੇ ਹੋ ਤਾਂ ਆ ਨੀਚੇ ਦਿਤੀ ਵੀਡੀਓ ਨੂੰ  ਸਕਦੇ ਹੋ 
ਹੋਰ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ ਇਸ ਲਿੰਕ ਤੋਂ youtube.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik

Tuesday, 22 August 2017

ਫਰਦ ਜਮਾਂਬੰਦੀ ਦੇਖੋ ਫੋਨ ਤੇ ਪੰਜ ਮਿੰਟ ਵਿਚ #2 fard dekho phone te

ਅੱਜ ਅਸੀਂ ਤੁਹਾਨੂੰ ਦੱਸਾਂਗੇ ਫਰਦ ਜਮਾਂਬੰਦੀ ਫੋਨ ਰਾਹੀਂ  ਪੰਜ ਮਿੰਟ ਵਿਚ ਕਿਵੇਂ ਦੇਖੀ ਜਾਵੇ| ਫੋਨ ਤੇ ਫਰਦ ਜਮਾਂਬੰਦੀ ਦੇਖਣਾ ਕੋਈ ਔਖਾ ਕੰਮ ਨਹੀਂ ਹੈ ਜੇਕਰ ਤੁਸੀਂ ਧਿਆਨ ਦੇਵੋ ਤਾਂ ਬਹੁਤ ਹੀ ਆਸਾਨ ਤਰੀਕਿਆ ਨਾਲ ਤੁਸੀਂ ਆਪਣੀ ਫਰਦ ਜਮਾਂਬੰਦੀ ਆਪਣੇ ਫੋਨ ਤੇ ਦੇਖ ਸਕਦੇ ਹੋ| ਫਰਦ ਜਮਾਂਬੰਦੀ ਦੇਖਣ ਲਈ ਤੁਹਾਨੂੰ ਪਹਿਲਾ ਤੁਹਾਨੂੰ ਆਪਣੇ ਮੋਬਾਈਲ ਦੇ ਬ੍ਰਾਉਜ਼ਰ ਵਿਚ ਜਾਣਾ ਪਵੇਗਾ| ਪਰ ਸਾਡੇ ਅਨਸਾਰ ਜੇਕਰ ਤੁਸੀਂ ਵਧੀਆ  ਰੀਜਲਟ  ਦੇਖਣਾ ਚਹੁੰਦੇ ਹੋਂ ਤਾਂ ਤੁਸੀਂ ਕਰੋਮ ਬ੍ਰਾਉਜ਼ਰ ਵਿਚ ਜਾਓ| ਪਹਿਲਾ ਆਪਣੇ ਕਰੋਮ ਬ੍ਰਾਉਜ਼ਰ(chrome browser) ਨੂੰ ਅਪਡੇਟ ਕਰੋ| ਉਸ ਤੋਂ ਬਾਅਦ ਆਪਣੇ ਬ੍ਰਾਉਜ਼ਰ ਨੂੰ ਓਪਨ ਕਰੋ| ਇਸ ਦੇ ਉਪਰ ਕੋਨੇ ਵਿਚ ਤਿੰਨ ਡੋਟ ਦੇ ਨਿਸ਼ਾਨ ਆਉਣਗੇ| ਇੰਨਾ ਡੋਟ ਦੇ ਨਿਸ਼ਾਨਾ ਤੇ ਕਲਿਕ ਕਰੋ| ਹੁਣ ਰੇਕੁਐਸਟ ਡੈਸਕਟਾਪ ਸਾਈਟ ਤੇ ਕਲਿਕ ਕਰੋ| ਹੁਣ ਸ਼ਰਚ ਤੇ ਜਾਓ| ਸ਼ਰਚ ਵਿਚ ਭਰੋ plrs.org.in ਇਹ ਪੇਜ ਖੁੱਲਣ ਤੋਂ ਬਾਅਦ ਹਰੇ ਰੰਗ ਵਿਚ ਫਰਦ ਲਿਖੇ ਸ਼ਬਦ ਤੇ ਕਲਿਕ ਕਰੋ| ਹੁਣ ਜਮਾਂਬੰਦੀ ਲਿਖੇ ਸ਼ਬਦ ਤੇ ਕਲਿਕ ਕਰੋ|ਹੁਣ ਜ਼ਿਲਾਂ ਸਿਲੈਕਟ ਕਰੋ ਉਸ ਤੋਂ ਬਾਅਦ ਤੁਹਾਡੇ ਜ਼ਿਲੇ ਦੀਆਂ ਤਹਿਸੀਲਾਂ ਲੋਡ਼ ਹੋਣ ਤੋਂ ਬਾਅਦ ਤਹਿਸੀਲ ਸਿਲੈਕਟ ਕਰੋ ਹੁਣ ਤੁਹਾਡੀ ਤਹਿਸੀਲ ਦੇ ਸਾਰੇ ਪਿੰਡ ਲੋਡ਼ ਹੋਣਗੇ | ਹੁਣ ਤੁਸੀਂ ਦਰਜ ਕਰੋ ਤੇ ਕਲਿਕ ਕਰੋ| ਉਸ ਤੋਂ ਬਾਅਦ ਤੁਸੀਂ ਨਾਮ ਦੇ ਅਨਸਾਰ ਦੇਖਣਾ ਚਹੁੰਦੇ ਹੋ ਤਾਂ ਨਾਮ ਭਰ ਕੇ ਕੱਢ ਸਕਦੇ ਹੋ  ਨਹੀਂ ਤਾਂ ਜੇ ਤੁਹਾਨੂੰ ਖੇਵਟ ਨੰਬਰ ਪਤਾ ਹੈ ਤਾਂ ਤੁਸੀਂ ਖੇਵਟ ਨੰਬਰ ਭਰ ਕੇ ਕੱਢ ਸਕਦੇ ਹੋ | ਜੇ ਤੁਹਾਨੂੰ ਖਸਰਾ ਨੰਬਰ ਪਤਾ ਹੈ ਤਾਂ ਤੁਸੀਂ ਖਸਰੇ ਨੰਬਰ ਦੇ ਹਿਸਾਬ ਨਾਲ ਭਰ ਸਕਦੇ ਹੋ| ਜੇਕਰ ਤੁਸੀਂ ਨਾਮ ਦੇ ਹਿਸਾਬ ਨਾਲ ਭਰਨਾ ਚਹੁੰਦੇ ਹੋ ਪਹਿਲਾ ਤੁਹਾਨੂੰ ਮਾਲਕ ਦਾ ਨਾਮ ਭਰਨਾ ਹੋਵੇਗਾ ਫੇਰ ਮਾਲਕ ਦੇ ਪਿਤਾ ਅਤੇ ਦਾਦੇ ਦਾ ਨਾਮ ਭਰੋ| ਹੁਣ ਖੇਵਟ ਸਿਲੈਕਟ ਕਰੋ ਜਾਂ ਫਿਰ ਸਾਰੀਆਂ ਖੇਵਟ ਨੂੰ ਸਿਲੈਕਟ ਕਰੋ ਹੁਣ ਤੁਹਾਡੀ ਫਰਦ ਡਾਊਨਲੋਡ ਹੋ ਜਾਵੇਗੀ ਤੁਸੀਂ ਆਪਣੀ ਫਰਦ ਦੇਖ ਸਕਦੇ ਹੋ ਹੋਰ ਜ਼ਿਆਦਾ ਜਾਣਕਾਰੀ ਲਈ ਆ ਨੀਚੇ ਦਿਤੀ ਵੀਡੀਓ ਦੇਖ ਸਕਦੇ ਹੋਂ ਜੀ 

                       

ਹੋਰ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ ਇਸ ਲਿੰਕ ਤੋਂ youtube.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik

ਕਿਸਾਨਾਂ ਲਈ ਫਸਲਾ ਦੇ ਭਾਅ ਅਤੇ ਮੌਸਮ ਦੀ ਜਾਣਕਾਰੀ#1👍

ਕਿਸਾਨਾਂ ਲਈ ਫਸਲਾ ਦੇ ਭਾਅ ਅਤੇ ਮੌਸਮ ਦੀ ਜਾਣਕਾਰੀ#1👍

ਅੱਜ ਅਸੀ ਤੁਹਾਨੂੰ ਦੱਸਾਗੇ ਇਕ ਐਪ ਬਾਰੇ ਜੋ ਕਿਸਾਨਾ ਲਈ ਹੈ।ਇਸ ਐਪ ਰਾਹੀ ਤੁਸੀ ਫਸਲਾ ਦੇ ਭਾਅ ਅਤੇ ਮੌਸਮ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸਿਰਫ ਕੁਝ ਮਿੰਟਾ ਵਿੱਚ।ਇਸ ਐਪ ਰਾਹੀ ਤੁਸੀਂ ਸਾਰੇ ਦੇਸ਼ ਦੀਆ ਮੰਡੀਆ ਦੇ ਭਾਅ ਜਾਣ ਸਕਦੇ ਹੋ।ਜੇਕਰ ਤੁਸੀ ਸਬਜੀ ਵਿਕਰੇਤਾ ਹੋ ਤਾ ਇਹ ਐਪ ਤੁਹਾਡੇ ਲਈ ਹੋਰ ਵੀ ਕੰਮ ਦੀ ਹੈ। ਇਸ ਐਪ ਰਾਹੀ ਤੁਸੀਂ ਇਹ ਸਾਰੀ ਜਾਣਕਾਰੀ ਅਪਣੀ ਮਾਂ ਬੋਲੀ ਪੰਜਾਬੀ ਵਿੱਚ ਜਾਣ ਸਕਦੇ ਹੋ।ਸਭ ਤੋ ਪਹਿਲਾਂ ਪਲੇਅ ਸਟੋਰ ਤੇ ਜਾਓ ਅਤੇ kisan suvidha ਭਰੋ ਇਹ ਐਪ ਡਾਊਨਲੋਡ ਕਰ ਕਿ ਤੁਸੀ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।ਹੋਰ ਜਿਆਦਾ ਜਾਣਕਾਰੀ ਲਈ ਤੁਸੀ ਇਹ ਵੀਡੀਓ ਦੇਖ ਸਕਦੇ ਹੋ ਜੀ
ਜਮਾਂਬੰਦੀ ਬਾਰੇ ਦੇਖੋ ਆ ਲਿੰਕ ਤੋਂ -https://www.youtube.com/watch?v=59JgG8luudI
ਹੋਰ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ ਇਸ ਲਿੰਕ ਤੋਂ youtube.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik