Pages

Tuesday, 22 August 2017

ਫਰਦ ਜਮਾਂਬੰਦੀ ਦੇਖੋ ਫੋਨ ਤੇ ਪੰਜ ਮਿੰਟ ਵਿਚ #2 fard dekho phone te

ਅੱਜ ਅਸੀਂ ਤੁਹਾਨੂੰ ਦੱਸਾਂਗੇ ਫਰਦ ਜਮਾਂਬੰਦੀ ਫੋਨ ਰਾਹੀਂ  ਪੰਜ ਮਿੰਟ ਵਿਚ ਕਿਵੇਂ ਦੇਖੀ ਜਾਵੇ| ਫੋਨ ਤੇ ਫਰਦ ਜਮਾਂਬੰਦੀ ਦੇਖਣਾ ਕੋਈ ਔਖਾ ਕੰਮ ਨਹੀਂ ਹੈ ਜੇਕਰ ਤੁਸੀਂ ਧਿਆਨ ਦੇਵੋ ਤਾਂ ਬਹੁਤ ਹੀ ਆਸਾਨ ਤਰੀਕਿਆ ਨਾਲ ਤੁਸੀਂ ਆਪਣੀ ਫਰਦ ਜਮਾਂਬੰਦੀ ਆਪਣੇ ਫੋਨ ਤੇ ਦੇਖ ਸਕਦੇ ਹੋ| ਫਰਦ ਜਮਾਂਬੰਦੀ ਦੇਖਣ ਲਈ ਤੁਹਾਨੂੰ ਪਹਿਲਾ ਤੁਹਾਨੂੰ ਆਪਣੇ ਮੋਬਾਈਲ ਦੇ ਬ੍ਰਾਉਜ਼ਰ ਵਿਚ ਜਾਣਾ ਪਵੇਗਾ| ਪਰ ਸਾਡੇ ਅਨਸਾਰ ਜੇਕਰ ਤੁਸੀਂ ਵਧੀਆ  ਰੀਜਲਟ  ਦੇਖਣਾ ਚਹੁੰਦੇ ਹੋਂ ਤਾਂ ਤੁਸੀਂ ਕਰੋਮ ਬ੍ਰਾਉਜ਼ਰ ਵਿਚ ਜਾਓ| ਪਹਿਲਾ ਆਪਣੇ ਕਰੋਮ ਬ੍ਰਾਉਜ਼ਰ(chrome browser) ਨੂੰ ਅਪਡੇਟ ਕਰੋ| ਉਸ ਤੋਂ ਬਾਅਦ ਆਪਣੇ ਬ੍ਰਾਉਜ਼ਰ ਨੂੰ ਓਪਨ ਕਰੋ| ਇਸ ਦੇ ਉਪਰ ਕੋਨੇ ਵਿਚ ਤਿੰਨ ਡੋਟ ਦੇ ਨਿਸ਼ਾਨ ਆਉਣਗੇ| ਇੰਨਾ ਡੋਟ ਦੇ ਨਿਸ਼ਾਨਾ ਤੇ ਕਲਿਕ ਕਰੋ| ਹੁਣ ਰੇਕੁਐਸਟ ਡੈਸਕਟਾਪ ਸਾਈਟ ਤੇ ਕਲਿਕ ਕਰੋ| ਹੁਣ ਸ਼ਰਚ ਤੇ ਜਾਓ| ਸ਼ਰਚ ਵਿਚ ਭਰੋ plrs.org.in ਇਹ ਪੇਜ ਖੁੱਲਣ ਤੋਂ ਬਾਅਦ ਹਰੇ ਰੰਗ ਵਿਚ ਫਰਦ ਲਿਖੇ ਸ਼ਬਦ ਤੇ ਕਲਿਕ ਕਰੋ| ਹੁਣ ਜਮਾਂਬੰਦੀ ਲਿਖੇ ਸ਼ਬਦ ਤੇ ਕਲਿਕ ਕਰੋ|ਹੁਣ ਜ਼ਿਲਾਂ ਸਿਲੈਕਟ ਕਰੋ ਉਸ ਤੋਂ ਬਾਅਦ ਤੁਹਾਡੇ ਜ਼ਿਲੇ ਦੀਆਂ ਤਹਿਸੀਲਾਂ ਲੋਡ਼ ਹੋਣ ਤੋਂ ਬਾਅਦ ਤਹਿਸੀਲ ਸਿਲੈਕਟ ਕਰੋ ਹੁਣ ਤੁਹਾਡੀ ਤਹਿਸੀਲ ਦੇ ਸਾਰੇ ਪਿੰਡ ਲੋਡ਼ ਹੋਣਗੇ | ਹੁਣ ਤੁਸੀਂ ਦਰਜ ਕਰੋ ਤੇ ਕਲਿਕ ਕਰੋ| ਉਸ ਤੋਂ ਬਾਅਦ ਤੁਸੀਂ ਨਾਮ ਦੇ ਅਨਸਾਰ ਦੇਖਣਾ ਚਹੁੰਦੇ ਹੋ ਤਾਂ ਨਾਮ ਭਰ ਕੇ ਕੱਢ ਸਕਦੇ ਹੋ  ਨਹੀਂ ਤਾਂ ਜੇ ਤੁਹਾਨੂੰ ਖੇਵਟ ਨੰਬਰ ਪਤਾ ਹੈ ਤਾਂ ਤੁਸੀਂ ਖੇਵਟ ਨੰਬਰ ਭਰ ਕੇ ਕੱਢ ਸਕਦੇ ਹੋ | ਜੇ ਤੁਹਾਨੂੰ ਖਸਰਾ ਨੰਬਰ ਪਤਾ ਹੈ ਤਾਂ ਤੁਸੀਂ ਖਸਰੇ ਨੰਬਰ ਦੇ ਹਿਸਾਬ ਨਾਲ ਭਰ ਸਕਦੇ ਹੋ| ਜੇਕਰ ਤੁਸੀਂ ਨਾਮ ਦੇ ਹਿਸਾਬ ਨਾਲ ਭਰਨਾ ਚਹੁੰਦੇ ਹੋ ਪਹਿਲਾ ਤੁਹਾਨੂੰ ਮਾਲਕ ਦਾ ਨਾਮ ਭਰਨਾ ਹੋਵੇਗਾ ਫੇਰ ਮਾਲਕ ਦੇ ਪਿਤਾ ਅਤੇ ਦਾਦੇ ਦਾ ਨਾਮ ਭਰੋ| ਹੁਣ ਖੇਵਟ ਸਿਲੈਕਟ ਕਰੋ ਜਾਂ ਫਿਰ ਸਾਰੀਆਂ ਖੇਵਟ ਨੂੰ ਸਿਲੈਕਟ ਕਰੋ ਹੁਣ ਤੁਹਾਡੀ ਫਰਦ ਡਾਊਨਲੋਡ ਹੋ ਜਾਵੇਗੀ ਤੁਸੀਂ ਆਪਣੀ ਫਰਦ ਦੇਖ ਸਕਦੇ ਹੋ ਹੋਰ ਜ਼ਿਆਦਾ ਜਾਣਕਾਰੀ ਲਈ ਆ ਨੀਚੇ ਦਿਤੀ ਵੀਡੀਓ ਦੇਖ ਸਕਦੇ ਹੋਂ ਜੀ 

                       

ਹੋਰ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ ਇਸ ਲਿੰਕ ਤੋਂ youtube.com/khatranlsik
ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਕਰ ਸਕਦੇ ਹੋ ਜੀ ਇਸ ਲਿੰਕ ਤੋਂ facebook.com/khatranlsik

No comments:

Post a Comment