Pages

Saturday, 14 October 2017

ਫਰਦ ਜਮਾਬੰਦੀ ਵਿੱਚ ਜਮੀਨ ਦੀ ਕਿਸਮ #16

ਫਰਦ ਜਮਾਬੰਦੀ ਵਿੱਚ ਜਮੀਨ ਦੀ ਕਿਸਮ
ਹਾਜੀ ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਜਿੱਥੇ ਤੁਸੀ ਬਹੁਤ ਕੁਝ ਆਪਣੀ ਮਾ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ
ਅੱਜ ਅਸੀ ਤੁਹਾਨੂੰ ਦੱਸਾਂਗੇ ਫਰਦ ਜਮਾਬੰਦੀ ਵਿੱਚ ਦਰਜ ਜਮੀਨ ਦੀਆ ਕਿਸਮਾ ਬਾਰੇ ਅਤੇ ਦੱਸਾਗੇ ਕਿ ਫਰਦ ਜਮਾਬੰਦੀ ਵਿੱਚ ਜਮੀਨ ਦੀ ਕਿਸਮ ਕਿਵੇ ਦੇਖੀ ਜਾਦੀ ਹੈ
ਜਮੀਨ ਦੋ ਤਰ੍ਹਾਂ ਦੀ ਹੋ ਸਕਦੀ ਹੈ-
1.ਕਾਸ਼ਤ ਭਾਵ ਖੇਤੀ ਵਾਲੀ ਜਮੀਨ ਜਿਸ ਨੂੰ ਫਰਦ ਜਮਾਬੰਦੀ ਵਿੱਚ ਮਜਰੂਆ ਕਿਹਾ ਜਾਦਾ ਹੈ
2. ਜਿਸ ਉੱਪਰ ਕਾਸ਼ਤ ਭਾਵ ਖੇਤੀ ਨਾ ਹੁੰਦੀ ਹੋਵੇ ਉਸ ਗੈਰ ਮਜਰੂਆ ਕਹਿੰਦੇ ਹਨ
👍1. ਕਾਸ਼ਤ ਵਾਲੀ ਜਮੀਨ ਦੀਆ ਕਿਸਮਾ
(1) ਚਾਹੀ ਜਮੀਨ- ਜਿਸ ਜਮੀਨ ਨੂੰ ਨਹਿਰੀ ਪਾਣੀ ਨਾ ਲੱਗਦਾ ਹੋਵੇ ਆਮ ਤੌਰ ਤੇ ਚਾਹੀ ਜਮੀਨ ਖੂਹ ਵਾਲੀ ਜਮੀਨ ਨੂੰ ਕਹਿਆ ਜਾਦਾ ਸੀ
(2) ਨਹਿਰੀ ਜਮੀਨ- ਜਿਸ ਜਮੀਨ ਦੀ ਸਿੰਚਾਈ ਨਹਿਰੀ ਪਾਣੀ ਤੇ ਅਧਾਰਿਤ ਹੋਵੇ ਉਸ ਨੂੰ ਨਹਿਰੀ ਰਕਬੇ ਵਾਲੀ ਜਮੀਨ ਕਹਿੰਦੇ ਹਨ
(3) ਚਾਹੀ ਨਹਿਰੀ- ਨਹਿਰ ਦਾ ਪਾਣੀ ਥੋੜਾ ਹੋਵੇ ਉਸ ਨੂੰ ਚਾਹੀ ਨਹਿਰੀ ਕਹਿੰਦੇ ਹਨ
(4) ਨਹਿਰੀ ਚਾਹੀ- ਜਿਸ ਨੂੰ ਖੂਹ ਜਾ ਟਿਊਬਵੈੱਲ ਤੋ ਘੱਟ ਪਾਣੀ ਲੱਗਦਾ ਹੋਵੇ 
(4) ਬਰਾਨੀ ਜਮੀਨ- ਜੋ ਜਮੀਨ ਦੀ ਕਾਸ਼ਤ ਸਿਰਫ ਮੀਹ ਬਰਸਾਤ ਦੇ ਪਾਣੀ ਤੇ ਅਧਾਰਿਤ ਹੋਵੇ ਨਹਿਰੀ ਜਾ ਖੂਹ ਦਾ ਪਾਣੀ ਬਿਲਕੁੱਲ ਨਾ ਲਗਦਾ ਹੋਵੇ
👍2.- ਗੈਰ ਕਾਸ਼ਤ ਜਮੀਨ ਜਾ ਗੈਰ ਮਜਰੂਆ-
ਗੈਰ ਕਾਸ਼ਤ ਜਮੀਨ ਤੋ ਭਾਵ ਹੈ ਉਹ ਜਿਸ ਉਪਰ ਖੇਤੀ ਨਾ ਕੀਤੀ ਜਾਦੀ ਹੋਵੇ
(1)-ਬੰਜਰ-ਲੈਡ ਰਿਕਾਰਡ ਮੈਨੂਅਲ ਪੈਰਾ 9(2) 11 ਦੇ ਮੁਤਾਬਿਕ ਜਿਸ ਜਮੀਨ ਵਿੱਚ ਪੰਜ ਸਾਲ ਤੱਕ ਕੁਝ ਨਾ ਬੀਜਿਆ ਗਿਆ ਹੋਵੇ ਉਸ ਨੂੰ ਤਾਜਾ ਬੰਜਰ ਜਾ ਬੰਜਰ ਜਦੀਦ ਕਹਿੰਦੇ ਹਨ
(2)- ਬੰਜਰ ਕਦੀਮ- ਜਿਹੜੀ ਜਮੀਨ ਪੰਜ ਸਾਲ ਤੋ ਵੱਧ ਸਮੇ ਤੱਕ ਕੁਝ ਨਾ ਬੀਜਿਆ ਗਿਆ ਹੋਵੇ ਉਸਨੂੰ ਬੰਜਰ ਕਦੀਮ ਭਾਵ ਬਹੁਤ ਜਿਆਦਾ ਸਮੇ ਤੋ ਬੰਜਰ ਹੋਵੇ
(3)ਗੈਰ ਮੁਮਕਿਨ- ਜਿਸ ਜਮੀਨ ਉਪਰ ਖੇਤੀ ਨਾ ਕੀਤੀ ਜਾਦੀ ਹੋਵੇ ਪਰ ਹੋਰ ਕੰਮਾ ਲਈ ਵਰਤੀ ਜਾਦੀ ਹੋਵੇ ਉਸ ਨੂੰ ਗੈਰ ਮੁਮਕਿਨ ਜਮੀਨ ਕਹਿੰਦੇ ਹਨ
ਜਿਵੇ ਕਿ-
ਗੈਰ ਮੁਮਕਿਨ ਸੜਕ
ਗੈਰ ਮੁਮਕਿਨ ਅਬਾਦੀ
ਗੈਰ ਮੁਮਕਿਨ ਰੂੜੀ
ਆਦਿ
(4)-ਚਰਾਂਦ- ਡੰਗਰਾ ਨੂੰ ਚਾਰਨ ਲਈ ਰੱਖੀ ਗਈ ਜਮੀਨ
(5)-ਰੂੜੀ
(6)-ਫਿਰਨੀ- ਸਾਰੇ ਪਿੰਡ ਦੇ ਆਲੇ ਦੁਆਲੇ ਲੰਘਣ ਲਈ 5 ਕਰਮਾ ਚੌੜਾ ਰਸਤਾ ਛੱਡਿਆ ਜਾਦਾ ਹੈ ਨੂੰ ਫਿਰਨੀ ਕਹਿੰਦੇ ਹਨ
(7)- ਲਾਲ ਲਕੀਰ-ਮਕਾਨਾ ਦੇ ਬਾਹਰ ਵਾਲੀ ਬਾਉਡਰੀ ਨੂੰ ਲਾਲ ਲਕੀਰ ਕਹਿੰਦੇ ਹਨ।
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਦੇਖ ਸਕਦੇ ਹੋ 

No comments:

Post a Comment