Pages

Wednesday, 20 December 2017

ਵਰਾਸਤ ਕੀ ਹੈ? ਵਰਾਸਤ ਦੀਆਂ ਕਿਸਮਾ ?#26

ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਅੱਜ ਅਸੀ ਤੁਹਾਨੂੰ ਦੱਸਾਗੇ ਵਰਾਸਤ ਬਾਰੇ
ਵਰਾਸਤ ਕੀ ਹੈ?
ਵਰਾਸਤ ਦੀਆ ਕਿਸਮਾ ?
(1)- ਪਹਿਲੀ ਸ਼੍ਰੇਣੀ ਦੇ ਵਾਰਸ-ਕੌਣ-ਕੌਣ ਹੋਵੇਗਾ
(2)-ਦੂਜੀ ਸ਼੍ਰੇਣੀ ਦੇ ਵਾਰਸ-,,,,,,,,
ਸਮ-ਪ੍ਰਿਤੀ ਵਾਰਸ-,,,,,,,
ਨਿਕਟ ਵਰਤੀ ਰਿਸ਼ਤੇਦਾਰ,,,,,,
ਇਸਤਰੀ ਦੀ ਵਰਾਸਤ
ਲਵਾਰਿਸ ਸੰਪਤੀ ਜਾਂ ਨਜਲ ਜਮੀਨ ਦਾ ਵਾਰਸ ਕੌਣ ਹੋਵੇਗਾ ?
ਉਪਰੋਕਤ ਸਾਰੇ ਤੱਥਾ ਬਾਰੇ ਅਸੀ ਤੁਹਾਨੂੰ ਅੱਜ ਪੂਰੀ ਡੀਟੇਲ ਦੇ ਨਾਲ ਜਾਣਕਾਰੀ ਦੇਵਾਗੇ।
ਜੇਕਰ ਤੁਸੀ ਇਹਨਾ ਬਾਰੇ ਅਤੇ ਵਰਾਸਤ ਬਾਰੇ ਸਾਰਾ ਕੁਝ ਜਾਣਨਾ ਚਾਹੁੰਦੇ ਹੋ ਤਾ ਇਹ ਵੀਡੀਓ ਪੂਰੀ ਦੇਖਿਓ ਆਖਰ ਤੱਕ ਫੇਰ ਤੁਹਾਨੂੰ ਸਮਝ ਵਿੱਚ ਆਵੇਗਾ । ਇਹ ਵੀਡੀਓ ਲੰਬੀ ਜਰੂਰ ਹੋਵੇਗੀ ਪਰ ਤੁਹਾਨੂੰ ਇਸ ਵੀਡੀਓ ਤੋ ਬਹੁਤ ਕੁਝ ਸਿੱਖਣ ਨੂੰ ਮਿਲੇਗਾ।
ਵਰਾਸਤ ਦੀ ਪਰਿਭਾਸ਼ਾ-
ਜਦੋ ਕਿਸੇ ਵਿਅਕਤੀ ਦੀ ਮੌਤ ਹੋ ਜਾਵੇ ਤਾ ਉਸਦੇ ਵਾਰਸ ਜਾ ਵਾਰਸਾ ਨੂੰ ਮੁਤਵਫੀ (ਇੱਥੇ ਮੁਤਵਫੀ ਤੋ ਭਾਵ ਹੈ ਜਿਸਦੀ ਮੌਤ ਹੋ ਗਈ ਹੋਵੇ ) ਦੀ ਜਮੀਨ ਦਾ ਜੋ ਹੱਕ ਮਿਲਦਾ ਹੈ,ਉਸਨੂੰ ਵਰਾਸਤ ਕਿਹਾ ਜਾਦਾ ਹੈ।
ਵਰਾਸਤ ਮੁਤਾਬਿਕ ਵਸੀਅਤ - ਜਦੋ ਕੋਈ ਵਿਅਕਤੀ ਆਪਣੀ ਮੌਤ ਤੋ ਪਹਿਲਾਂ ਆਪਦੀ ਜਾਇਦਾਦ ਸੰਬੰਧੀ ਗਵਾਹਾ ਦੀ ਹਾਜਰੀ ਵਿੱਚ ਵਸੀਅਤ ਲਿਖ ਚੁੱਕਾ ਹੋਵੇ ਕਿ ਉਸਦੀ ਮੌਤ ਤੋ ਬਾਅਦ ਉਸਦੀ ਜਾਇਦਾਦ ਦਾ ਵਾਰਸ ਕੌਣ ਹੋਵੇਗਾ।
ਅਜਿਹੀ ਵਰਾਸਤ ਨੂੰ ਵਰਾਸਤ ਮੁਤਾਬਕ ਵਸੀਅਤ ਆਖਦੇ ਹਨ।
ਇਸਦੀਆ ਦੋ ਕਿਸਮਾ ਹੁੰਦੀਆ ਹਨ-
(1)-ਰਜਿਸਟਰ ਵਸੀਅਤ
(2)-ਖਾਨਗੀ ਵਸੀਅਤ
(1)-ਰਜਿਸਟਰ ਵਸੀਅਤ-
ਜਦੋ ਕੋਈ ਵਿਅਕਤੀ ਆਪਣੀ ਜਾਇਦਾਦ ਸੰਬੰਧੀ ਗਵਾਹਾ ਦੀ  ਹਾਜਰੀ ਉਪਰੰਤ ਵਸੀਅਤ ਤਹਿਸੀਲਦਾਰ/ਸਬ ਰਜਿਸਟਰਾਰ ਦੀ ਅਦਾਲਤ ਵਿੱਚ ਉਸ ਵਸੀਅਤ ਨੂੰ ਰਜਿਸਟਰ ਕਰਵਾ ਦੇਵੇ ਤਾ ਅਜਿਹੀ ਵਸੀਅਤ ਨੂੰ ਰਜਿਸਟਰਡ ਵਸੀਅਤ ਕਹਿੰਦੇ ਹਨ।
1.1-ਬਿਮਾਰ ਵਿਅਕਤੀ ਦੀ ਵਸੀਅਤ ਘਰ ਜਾ ਹਸਪਤਾਲ ਜਾਕੇ ਰਜਿਸਟਰਡ ਕਰਨਾ-
ਜੇ ਵਿਅਕਤੀ ਬਿਮਾਰ ਹੋਵੇ ਅਤੇ ਤਹਿਸੀਲ ਵਿੱਚ ਜਾਣ ਤੋ ਅੱਸਮਰੱਥ ਹੋਵੇ ਪ੍ਰੰਤੂ ਆਪਣੀ ਜਾਇਦਾਦ ਸੰਬੰਧੀ ਆਪਣੀ ਵਸੀਅਤ ਰਜਿਸਟਰਡ ਕਰਵਾਉਣੀ ਚਾਹੁੰਦਾ ਹੋਵੇ ਤਾ ਉਸ ਦੀ ਅਰਜੀ ਉੱਤੇ ਭਾਰਤੀ ਰਜਿਸਟਰੇਸ਼ਨ ਐਕਟ ਦੀ ਧਾਰਾ 38 ਤਹਿਤ ਤਹਿਸੀਲਦਾਰ/ਨਾਇਬ ਤਹਿਸੀਲਦਾਰ/ਸਬ ਰਜਿਸਟਰਾਰ ਉਸ ਦੇ ਘਰ ਜਾ ਕੇ ਉਸ ਵਿਅਕਤੀ ਦੀ ਵਸੀਅਤ ਰਜਿਸਟਰਡ ਕਰਦੇ ਹਨ।
(2)-ਖਾਨਗੀ ਵਸੀਅਤ-ਜਦੋ ਕੋਈ ਵਿਅਕਤੀ ਆਪਣੀ ਜਾਇਦਾਦ ਸੰਬੰਧੀ ਗਵਾਹਾ ਦੀ ਹਾਜਰੀ ਵਿੱਚ ਦਸਤਖਤ/ਅੰਗੂਠਾ ਲਗਾ ਜਾਵੇ ਕਿ ਮੇਰੀ ਮੌਤ ਤੋ ਬਾਅਦ (ਇਹ-ਇਹ) ਮੇਰੀ ਜਾਇਦਾਦ ਦੇ ਮਾਲਕ ਹੋਵੇਗਾ। ਪ੍ਰੰਤੂ ਇਸ ਵਸੀਅਤ ਨੂੰ ਰਜਿਸਟਰਡ ਨਾ ਕਰਵਾਵੇ ਤਾ ਅਜਿਹੀ ਵਸੀਅਤ ਨੂੰ ਖਾਨਗੀ ਵਸੀਅਤ ਆਖਦੇ ਹਨ।
ਮਨਸੂਖੀ ਵਸੀਅਤ- ਇੱਕ ਵਿਅਕਤੀ ਆਪਣੀ ਜਿੰਦਗੀ ਵਿੱਚ ਜਾਇਦਾਦ ਸੰਬੰਧੀ ਇੱਕ ਜਾ ਇੱਕ ਤੋ ਵੱਧ ਵਸੀਅਤਾ ਵੀ ਲਿਖ ਸਕਦਾ ਹੈ। ਪ੍ਰੰਤੂ ਜਦੋ ਉਹ ਵਿਅਕਤੀ ਇੱਕ ਤੋ ਬਾਅਦ ਦੂਜੀ ਵਸੀਅਤ ਲਿਖਦਾ ਹੈ ਤਾ ਪਹਿਲੀ ਲਿਖੀ ਵਸੀਅਤ ਨੂੰ ਮਨਸੂਖ ਭਾਵ ਰੱਦ ਕਰ ਦਿੱਤਾ ਜਾਦਾ ਹੈ ਅਤੇ ਅੰਤ ਵਿੱਚ ਆਖਰੀ ਲਿਖੀ ਵਸੀਅਤ ਹੀ ਲਾਗੂ ਹੁੰਦੀ ਹੈ
ਕੁਰਸੀਨਾਮੇ ਮੁਤਾਬਕ ਵਰਾਸਤ- ਜੇਕਰ ਕਿਸੇ ਵਿਅਕਤੀ ਨੇ ਆਪਣੇ ਜੀਵਨ ਕਾਲ ਦੌਰਾਨ ਆਪਣੀ ਜਾਇਦਾਦ ਸੰਬੰਧੀ ਕੋਈ ਵਸੀਅਤ ਨਾ ਕੀਤੀ ਹੋਵੇ। ਅਤੇ ਉਸ ਵਿਅਕਤੀ ਦੀ ਮੌਤ ਹੋ ਜਾਵੇ ਤਾ ਅਜਿਹੇ ਵਿਅਕਤੀ ਦੀ ਵਰਾਸਤ ਨੂੰ ਕੁਰਸੀਨਾਮੇ ਮੁਤਾਬਕ ਵਸੀਅਤ ਕਹਿੰਦੇ ਹਨ।
ਜੇਕਰ ਵਿਅਕਤੀ ਹਿੰਦੂ,ਸਿੱਖ,ਬੁੱਧ,ਜੈਨ,ਮੁਸਲਿਮ,ਕਰਿਸਚੀਅਨ,ਪਾਰਸੀ,ਜਾ ਜੀਯੂ ਧਰਮ ਨਾਲ ਸੰਬੰਧ ਰੱਖਦਾ ਹੋਵੇ ਤਾ ਉਸ ਦੀ ਵਰਾਸਤ ਹਿੰਦੂ ਵਰਾਸਤ ਐਕਟ 1956  ਦੇ ਅਨੁਸਾਰ ਉਸ ਦੇ ਵਾਰਸਾ ਦੇ ਵਾਰਸਾ ਦੇ ਨਾਮ ਦਰਜ ਕਰ ਦਿੱਤਾ ਜਾਦਾ ਹੈ
ਜਿਸ ਨੇ ਵਸੀਅਤ ਨਾ ਬਣਵਾਈ ਹੋਵੇ ਉਸ ਦੀ ਜਾਇਦਾਦ ਦੇ ਵਾਰਸ ਹਿੰਦੂ ਵਰਾਸਤ ਐਕਟ ਦੇ ਅਨੁਸਾਰ ਹੇਠ ਲਿਖੇ ਹੋਣਗੇ-
(1)-ਪਹਿਲੀ ਸ਼੍ਰੇਣੀ ਦੇ ਵਾਰਸ
(2-)ਦੂਜੀ ਸ਼੍ਰੇਣੀ ਦੇ ਵਾਰਸ
(3)-ਸਮ-ਪ੍ਰਿਤੀ ਵਾਰਸ
(4)-ਨਿਕਟ ਵਰਤੀ ਰਿਸ਼ਤੇਦਾਰ
(5)-ਜੇਕਰ ਉਪਰੋਕਤ ਸਾਰਿਆਂ ਵਿੱਚੋ ਕੋਈ ਵੀ ਨਾ ਹੋਵੇ ਤਾ ਜਾਇਦਾਦ ਸਰਕਾਰ ਦੀ ਹੋਵੇਗੀ
(1)-ਪਹਿਲੀ ਸ਼੍ਰੇਣੀ ਦੇ ਵਾਰਸ-
ਹਿੰਦੂ ਵਰਾਸਤ ਐਕਟ,1956 ਦੀ ਧਾਰਾ 10 ਅਨੁਸਾਰ ਪਹਿਲੀ ਸ਼੍ਰੇਣੀ ਵਿੱਚ ਹੇਠ ਲਿਖੇ ਵਾਰਸ ਆਉਦੇ ਹਨ-
(1)-ਮਾਤਾ
(2)-ਵਿਧਵਾ
(3)-ਪੁੱਤਰੀ
(4)-ਪੁਤਰ
(5)-ਪਹਿਲਾ ਮਰ ਚੁੱਕੇ ਪੁੱਤਰ ਦੀ ਵਿਧਵਾ ਭਾਵ ਨੂੰਹ
(6)-ਮਰ ਚੁੱਕੇ ਪੁੱਤਰ ਦਾ ਪੁੱਤਰ ਭਾਵ ਪੋਤਾ
(7)-ਮਰ ਚੁੱਕੇ ਪੁੱਤਰ ਦੀ ਪੁੱਤਰੀ ਭਾਵ ਪੋਤੀ
(8)-ਪਹਿਲਾ ਮਰ ਚੁੱਕੇ ਪੁੱਤਰ ਦੇ ਪਹਿਲਾ ਮਰ ਚੁੱਕੇ ਪੁੱਤਰ ਦੀ ਵਿਧਵਾ ਭਾਵ ਮੁਤਵਫੀ ਦੀ ਪੋਤ ਨੂੰਹ
(9)-ਪਹਿਲਾ ਮਰ ਚੁੱਕੇ ਪੁੱਤਰ ਦੇ ਪਹਿਲਾ ਮਰ ਚੁੱਕੇ ਪੁੱਤਰ ਦਾ ਪੁੱਤਰ ਭਾਵ ਪੜੋਤਾ
(10)--ਪਹਿਲਾ ਮਰ ਚੁੱਕੇ ਪੁੱਤਰ ਦੇ ਪਹਿਲਾ ਮਰ ਚੁੱਕੇ ਪੁੱਤਰ ਦੀ ਪੁੱਤਰੀ ਭਾਵ ਪੜੋਤੀ
(11)-ਪਹਿਲਾਂ ਮਰ ਚੁਕੀ ਪੁੱਤਰੀ ਦਾ ਪੁੱਤਰ ਭਾਵ ਦੋਹਤਾ
(12)-ਪਹਿਲਾਂ ਮਰ ਚੁਕੀ ਪੁੱਤਰੀ ਦੀ ਪੁੱਤਰੀ ਭਾਵ ਦੋਹਤੀ
ਉਪਰੋਕਤ ਵਾਰਸਾ ਤੋ ਇਲਾਵਾ ਹੋਰ ਵੀ ਕੁਝ ਵਾਰਸ ਆਉਦੇ ਹਨ ਜੋ ਪਝਿਲੀ ਸ਼੍ਰੇਣੀ ਦੇ ਵਾਰਸਾ ਵਿੱਚ ਆਉਦੇ ਹਨ-
(1)-ਗੋਦ ਲਿਆ ਗਿਆ ਪੁੱਤਰ- ਗੋਦ ਲਿਆ ਗਿਆ ਪੁੱਤਰ ਵੀ ਪਹਿਲੀ ਸ਼੍ਰੇਣੀ ਵਿੱਚ ਆਉਦਾ ਹੈ।ਇਹ ਵੀ ਪੁੱਤਰ ਦੀ ਤਰ੍ਹਾਂ ਹੀ ਜਾਇਦਾਦ ਵਿੱਚ ਬਰਾਬਰ ਦਾ ਹਿੱਸੇਦਾਰ ਹੋਵੇਗਾ ।
ਪੁਰਾਣੇ ਪਰਿਵਾਰ ਵਿੱਚੋ ਉਸਦਾ ਹੱਕ ਖਤਮ ਹੋ ਜਾਦਾ ਹੈ ਅਤੇ ਨਵੇ ਪਰਿਵਾਰ ਵਿਚ ਹੱਕ ਕਾਇਮ ਹੋ ਜਾਦਾ ਹੈ
(2)- ਗੋਦ ਲਈ ਗਈ ਪੁੱਤਰੀ ਉਸਦਾ ਹੱਕ ਵੀ ਪੁੱਤਰ ਦੀ ਤਰ੍ਹਾਂ ਹੀ ਹੋਵੇਗਾ
(3)-ਪਤੀ ਦੀ ਮੌਤ ਸਮੇ ਪਤਨੀ ਦਾ ਗਰਭਵਤੀ ਹੋਣਾ -
ਜੇਕਰ ਕਿਸੇ ਵਿਅਕਤੀ ਦੀ ਮੌਤ ਸਮੇ ਪਤਨੀ ਗਰਭਪਤੀ ਹੋਵੇ ਤਾ ਉਸ ਬੱਚੇ ਦਾ ਵੀ ਆਪਣੇ ਪਿਤਾ ਦੀ ਜਾਇਦਾਦ ਉੱਤੇ ਉਹਨਾ ਹੀ ਹੱਕ ਹੋਵੇਗਾ ਜਿਹਨਾ ਉਸਦੇ ਪਿਤਾ ਦੀ ਮੌਤ ਤੋ ਪਹਿਲਾ ਜਨਮੇ ਬੱਚੇ ਦਾ ਹੁੰਦਾ ਹੈ
(4)-ਮਾ ਵੀ ਆਪਣੇ ਪੁੱਤਰ ਦੀ ਜਾਇਦਾਦ ਦੀ ਹੱਕਦਾਰ ਹੋਵੇ
(5)-ਪੂਰੇ ਖੂਨ ਦਾ ਰਿਸ਼ਤਾ- ਜਦੋ ਦੋ ਜਣਿਆ ਦੇ ਮਾਤਾ ਪਿਤਾ ਇੱਕ ਹੋਣ ਤਾ ਊਸ ਨੂੰ ਪੂਰੇ ਖੂਨ ਦਾ ਰਿਸ਼ਤਾ ਕਿਹਾ ਜਾਦਾ ਹੈ।ਜਿਵੇ ਕਿ ਸਕੇ ਭੈਣ ਭਰਾ
(6)-ਅੱਧੇ ਖੂਨ ਦਾ ਰਿਸ਼ਤਾ- ਜਦੋ ਦੋ ਵਿਅਕਤੀਆਂ ਦਾ ਪਿਤਾ ਇੱਕ ਹੋਵੇ ਪਰ ਮਾਤਾ ਵੱਖ ਵੱਖ ਹੋਣ ਤਾ ਇਸ ਨੂੰ ਅਸੀ ਅੱਧੇ ਖੂਨ ਦਾ ਰਿਸ਼ਤਾ ਕਹਾਗੇ। ਭਾਵ ਸਕਾ ਪਿਤਾ ਮਤਰੇਈ ਮਾਤਾ
(7)-ਗਰਭਸਯ ਦੇ ਖੂਨ ਦਾ ਰਿਸ਼ਤਾ-ਜਦੋ ਦੋ ਵਿਅਕਤੀਆਂ ਦੀ  ਮਾਤਾ ਇੱਕ ਹੋਵੇ ਪਰ ਪਿਤਾ ਵੱਖ ਵੱਖ ਹੋਣ ਇਸ ਤਰਾ ਦੇ ਰਿਸ਼ਤੇ ਨੂੰ ਗਰਭਸਯ ਖੂਨ ਦਾ ਰਿਸ਼ਤਾ ਕਹਿੰਦੇ ਹਨ।
ਦੂਜੀ ਸ਼੍ਰੇਣੀ ਦੇ ਵਾਰਸਹਿੰਦੂ ਵਰਾਸਤ ਐਕਟ ,1956 ਦੀ ਧਾਰਾ 11 ਦੇ ਅਨੁਸਾਰ ਦੂਜੀ ਸ਼੍ਰੇਣੀ ਦੇ ਵਾਰਸਾ ਨੂੰ 9 ਭਾਗਾ ਵਿੱਚ ਵੰਡਿਆ ਗਿਆ ਹੈ। ਜੇਕਰ ਪਹਿਲੇ ਭਾਗ ਦਾ ਕੋਈ ਵੀ ਵਾਰਸ ਜਿੰਦਾ ਨਾ ਹੋਵੇ ਤਾ ਮੁਤਵਫੀ ਭਾਵ ਜਮੀਨ ਮਾਲਕ ਜਿਸ ਦੀ ਮੌਤ ਹੋ ਚੁੱਕੀ ਹੈ ਦੀ ਜਾਇਦਾਦ ਦੀ ਵੰਡ ਦੂਜੇ ਭਾਗ ਦੇ ਵਾਰਸਾ ਵਿੱਚ ਹੋਵੇਗੀ।
ਦੂਜੀ ਸ਼੍ਰੇਣੀ ਦੇ ਵਾਰਸ ਹੇਠ ਲਿਖੇ ਹਨ -
ਭਾਗ ਨੰਬਰ ------------------- ਰਿਸ਼ਤਾ
1-        ਪਿਤਾ
2-   (1)ਪੁੱਤਰ ਦਾ ਦੋਹਤਾ
           (2) ਪੁੱਤਰ ਦੀ ਦੋਹਤੀ
           (3) ਭਰਾ(4) ਭੈਣ
3-   (1)ਪੁੱਤਰੀ ਦਾ ਪੋਤਾ
            (2) ਪੁੱਤਰੀ ਦੀ ਪੋਤੀ
            (3) ਪੁੱਤਰੀ ਦਾ ਦੋਹਤਾ
            (4) ਪੁੱਤਰੀ ਦੀ ਦੋਹਤੀ
4-  (1) ਭਤੀਜਾ (2) ਭਤੀਜੀ
           (3) ਭਾਣਜਾ (4)ਭਾਣਜੀ
 5- (1) ਦਾਦਾ (2) ਦਾਦੀ
 6-(1) ਪਿਤਾ ਦੀ ਵਿਧਵਾ (ਮਤਰੇਈ ਮਾ) 
           (2) ਭਰਾ ਦੀ ਵਿਧਵਾ
  7- (1) ਚਾਚਾ ਜਾ ਤਾਇਆ
             (2)   ਭੂਆ
   8-(1) ਨਾਨਾ
           (2) ਨਾਨੀ
   9- (1) ਮਾਮਾ
            (2) ਮਾਸੀ
ਸਮ-ਪ੍ਰਿਤੀ ਹਿੰਦੂ ਵਰਾਸਤ ਐਕਟ 1956 ਦੀ ਧਾਰਾ 12 ਅਨੁਸਾਰ ਜਦੋ ਕਿਸੇ ਮੁਤਵਫੀ ਦਾ ਪਹਿਲੀ ਅਤੇ ਦੂਜੀ ਸ਼੍ਰੇਣੀ ਦਾ ਕੋਈ ਵੀ ਵਾਰਸ ਜਿੰਦਾ ਨਾ ਹੋਵੇ ਤਾ ਮੁਤਵਫੀ ਦੀ ਜਾਇਦਾਦ ਦੇ ਵਾਰਸ ਸਮ- ਪ੍ਰਿਤੀ ਭਾਵ ਇੱਕ ਹੀ ਖਾਨਦਾਨ,ਗੋਤ ਅਤੇ ਵਡੇਰੇ ਦੀ ਔਲਾਦ ਆਦਿ
 ਸਮ-ਪ੍ਰਿਤੀ ਦੀਆ ਸ਼੍ਰੇਣੀਆਂ-
(1)- ਮੁਤਵਫੀ ਦੇ ਵੰਸ਼ ਵਿੱਚੋ ਜਿੰਦਾ ਵਾਰਸ
(2)-ਮੁਤਵਫੀ ਦੇ ਪੂਰਵਜਾ ਵਿੱਚੋ ਜਿੰਦਾ   ਵਾਰਸ
(3)-ਮੁਤਵਫੀ ਦੇ ਸ਼ਰੀਕਾ ਵਿੱਚੋ ਜਿੰਦਾ ਵਾਰਸ
ਨਿਕਟ ਵਰਤੀ ਰਿਸ਼ਤੇਦਾਰ-
ਜਦੋ ਕਿਸੇ ਮੁਤਵਫੀ ਦਾ ਕੋਈ ਸਮ-ਪ੍ਰਿਤੀ ਵਾਰਸ ਵੀ ਨਾ ਹੋਵੇ ਤਾ ਉਸ ਦੀ ਜਾਇਦਾਦ ਦੇ ਵਾਰਸ ਉਸ ਦੇ ਨਿਕਟ ਵਰਤੀ ਰਿਸ਼ਤੇਦਾਰ ਹੋਣਗੇ
ਪਰਿਭਾਸ਼ਾ- ਜਦੋ ਕਿਸੇ ਵਿਅਕਤੀ ਅਤੇ ਮੁਤਵਫੀ ਦੀ ਰਿਸ਼ਤੇਦਾਰੀ ਵਿਚਕਾਰ ਕੋਈ ਇਸਤਰੀ ਵੀ ਆਉਂਦੀ ਹੋਵੇ ਤਾ ਉਸ ਵਿਅਕਤੀ ਨੂੰ ਮੁਤਵਫੀ ਦਾ ਨਿਕਟ ਵਰਤੀ ਰਿਸ਼ਤੇਦਾਰ ਆਖਿਆ ਜਾਦਾ ਹੈ।
2-ਨਿਕਟ ਵਰਤੀ ਰਿਸ਼ਤੇਦਾਰ ਦੀਆਂ ਕਿਸਮਾ-
-1ਨਿਕਟ ਵਰਤੀ ਪੂਰਵਜਾ ਵਿੱਚੋ ਰਿਸ਼ਤੇਦਾਰ
-2 ਨਿਕਟ ਵਰਤੀ ਵੰਸ਼ ਵਿੱਚੋ ਰਿਸ਼ਤੇਦਾਰ
-3 ਨਿਕਟ ਵਰਤੀ ਸ਼ਰੀਕਾ ਵਿੱਚੋ ਰਿਸ਼ਤੇਦਾਰ
ਸਮ-ਪ੍ਰਿਤੀ ਅਤੇ ਨਿਕਟ ਵਰਤੀ ਰਿਸ਼ਤੇਦਾਰ ਵਿੱਚ ਹਿੱਸੇ ਦੀ ਵੰਡ-
ਸਮ-ਪ੍ਰਿਤੀ ਵਾਰਸਾ ਨੂੰ ਨਿਕਟ ਵਰਤੀ ਰਿਸ਼ਤੇਦਾਰਾ ਤੋ ਪਹਿਲ ਦਿੱਤੀ ਜਾਵੇਗੀ
ਹਿੰਦੂ ਵਰਾਸਤ ਕਾਨੂੰਨ , 1956 ਦੀ ਧਾਰਾ 12 ਮੁਤਾਬਿਕ ਹਿੱਸਿਆਂ ਦੀ ਵੰਡ ਸੰਬੰਧੀ ਹੇਠ ਲਿਖੇ ਚਾਰ ਨਿਯਮ ਹਨ-
(1)-ਜੇਕਰ ਕਿਸੇ ਮੁਤਵਫੀ ਦੀ ਜਾਇਦਾਦ ਉੱਤੇ ਹੱਕ ਜਿਤਾਉਣ ਵਾਲੇ ਤਿੰਨ ਵੱਖ ਵੱਖ ਵਿਅਕਤੀ
ਪਹਿਲਾਂ ਮੁਤਵਫੀ ਦੇ ਵੰਸ਼ ਵਿੱਚੋ
ਦੂਜਾ ਮੁਤਵਫੀ ਦੇ ਪੂਰਵਜਾ ਵਿੱਚੋ
ਤੀਜਾ ਮੁਤਵਫੀ ਦੇ ਸ਼ਰੀਕੇ ਵਿੱਚੋ
ਜੇਕਰ ਵੰਸ਼ ਵਿੱਚੋ ਕੋਈ ਵੀ ਜਿੰਦਾ ਨਾ ਹੋਵੇ ਤਾ ਪੂਰਵਜ ਹੱਕਦਾਰ ਹੋਣਗੇ।ਪ੍ਰੰਤੂ ਜੇਕਰ ਵੰਸ਼ ਅਤੇ ਪੂਰਵਜਾ ਵਿੱਚੋ ਕੋਈ ਵੀ ਜਿੰਦਾ ਨਾ ਹੋਵੇ ਤਾ ਹੀ ਸਰੀਕੇ ਵਿੱਚੋ ਜਿੰਦਾ ਵਿਅਕਤੀ ਹੱਕਦਾਰ ਹੋਵੇਗਾ
1.ਵੰਸ਼ (ਪਹਿਲੀ ਤਰਜੀਹ)
2.ਪੂਰਵਜ(ਦੂਜੀ ਤਰਜੀਹ
3.ਸ਼ਰੀਕ (ਤੀਜੀ ਤਰਜੀਹ)
(2)- ਜੇਕਰ ਕਿਸੇ ਵਿਅਕਤੀ ਦੀ ਜਾਇਦਾਦ ਉੱਤੇ ਹੱਕ ਜਤਾਉਣ ਵਾਲੇ ਸਾਰੇ ਵਿਅਕਤੀ ਹੀ ਮੁਤਵਫੀ ਦੇ ਵੰਸ਼ ਵਿੱਚੋ ਹੋਣ ਤਾ ਘੱਟ ਡਿਗਰੀ (ਪੀੜੀ) ਵਾਲੇ ਨੂੰ ਪਹਿਲ ਦਿੱਤੀ ਜਾਵੇਗੀ।ਜੇਕਰ ਸਾਰੇ ਇੱਕ ਹੀ ਡਿਗਰੀ ਦੇ ਹੋਣ ਤਾ ਸਾਰੇ ਹੀ ਬਰਾਬਰ ਦੇ ਹਿੱਸੇ ਦੇ ਹੱਕਦਾਰ ਹੋਣਗੇ।
(3)-ਜੇਕਰ ਕਿਸੇ ਵਿਅਕਤੀ ਦੀ ਜਾਇਦਾਦ ਉੱਤੇ ਹੱਕ ਜਤਾਉਣ ਵਾਲੇ ਵੱਖ ਵੱਖ ਪੂਰਵਜ ਹੋਣ ਤਾ ਘੱਟ ਡਿਗਰੀ (ਪੀੜੀ) ਵਾਲੇ ਨੂੰ ਪਹਿਲ ਦਿੱਤੀ ਜਾਵੇਗੀ।ਜੇਕਰ ਸਾਰੇ ਇੱਕ ਹੀ ਡਿਗਰੀ ਦੇ ਹੋਣ ਤਾ ਸਾਰੇ ਹੀ ਬਰਾਬਰ ਦੇ ਹਿੱਸੇ ਦੇ ਹੱਕਦਾਰ ਹੋਣਗੇ।
(4).ਜੇਕਰ ਕਿਸੇ ਮੁਤਵਫੀ ਦੀ ਜਾਇਦਾਦ ਉੱਤੇ ਹੱਕ ਜਿਤਾਉਣ ਵਾਲੇ ਵਾਰਸ ਸ਼ਰੀਕਾ ਵਿੱਚੋ ਹੋਣਤਾ ਜਿਹੜਾ ਸ਼ਰੀਕ ਛੋਟੀ ਡਿਗਰੀ ਦੇ ਪੂਰਵਜ ਰਾਹੀ ਮੁਤਵਫੀ ਦਾ ਵਾਰਸ ਬਣੇਗਾ ਉਸਨੂੰ ਵੱਡੀ ਡਿਗਰੀ ਦੇ ਪੂਰਵਜ ਰਾਹੀ ਬਣੇ ਵਾਰਸ ਤੋ ਤਰਜੀਹ ਦਿੱਤੀ ਜਾਵੇਗੀ ।ਬੇਸ਼ੱਕ ਸਰੀਕ ਦੀ ਵੰਸ਼ ਦੀ ਡਿਗਰੀ ਘੱਟ ਹੀ ਕਿਉ ਨਾ ਹੋਵੇ
ਹਿੰਦੂ ਇਸਤਰੀ ਦੀ ਜਾਇਦਾਦ ਦੀ ਵਰਾਸਤ
ਜਦੋ ਕਿਸੇ ਇਸਤਰੀ ਦੀ ਬਿਨਾ ਵਸੀਅਤ ਕਰੇ ਮੌਤ ਹੋ ਜਾਵੇ ਤਾ ਉਸਦੀ ਜਾਇਦਾਦ ਦਾ ਵਾਰਸ ਕੌਣ ਹੋਵੇਗਾ-
(1)-ਜਦੋ ਇਸਤਰੀ ਨੂੰ ਜਾਇਦਾਦ ਉਸਦੇ ਪਿਤਾ ਜਾ ਮਾਤਾ ਦੀ ਵਰਾਸਤ ਤੋ ਪ੍ਰਾਪਤ ਹੋਈ ਹੋਵੇ (ਹਿੰਦੂ ਵਰਾਸਤ ਐਕਟ,1956 ਦੀ ਧਾਰਾ 15(2)
(2)-ਜਦੋ ਇਸਤਰੀ ਨੂੰ ਜਾਇਦਾਦ ਉਸਦੇ ਪਤੀ ਜਾ ਸਹੁਰੇ ਦੀ ਵਰਾਸਤ ਤੋ ਪ੍ਰਾਪਤ ਹੋਈ ਹੋਵੇ(ਹਿੰਦੂ ਵਰਾਸਤ ਐਕਟ,1956 ਦੀ ਧਾਰਾ 15(2)
(3)-ਜਦੋ ਇਸਤਰੀ ਨੂੰ ਜਾਇਦਾਦ ਕਿਸੇ ਹੋਰ ਸਾਧਨ ਤੋ ਵਰਾਸਤ ਜਾ ਕਿਸੇ ਹੋਰ ਤਰੀਕੇ ਰਾਹੀ ਪ੍ਰਾਪਤ ਹੋਈ ਹੋਵੇ (ਹਿੰਦੂ ਵਰਾਸਤ ਐਕਟ,1956 ਦੀ ਧਾਰਾ 15(1)
ਪਹਿਲੀਆ ਦੋ ਮੱਦਾ 1 ਅਤੇ 2 ਸਿਰਫ ਉਸ ਸਮੇ ਹੀ ਲਾਗੂ ਹੁੰਦੀਆਂ ਹਨ ਜਦੋ ਕਿਸੇ ਇਸਤਰੀ ਦੀ ਮੌਤ ਹੋ ਜਾਵੇ ਅਤੇ ਉਸਦਾ ਕੋਈ ਬੱਚਾ ਨਾ ਹੋਵੇ ਪ੍ਰੰਤੂ ਜੇਕਰ ਉਸਦਾ ਕੋਈ ਬੱਚਾ ਹੈ ਤਾ ਵਰਾਸਤ ਦਾ ਇੰਤਕਾਲ ਦਰਜ ਕਰਨ ਸਮੇ ਇਹ ਦੇਖਣ ਦੀ ਲੋੜ ਨਹੀ ਕਿ ਉਸ ਨੂੰ ਇਹ ਜਾਇਦਾਦ ਕਿੱਥੋ ਮਿਲੀ ਹੈ।
(1)-ਮੁਤਵਫੀ ਇਸਤਰੀ ਨੂੰ ਪਿਤਾ ਜਾ ਮਾਤਾ ਤੋ ਪ੍ਰਾਪਤ ਹੋਈ ਜਾਇਦਾਦ ਦੀ ਵਰਾਸਤ-
ਹਿੰਦੂ ਵਰਾਸਤ ਐਕਟ ,1956 ਦੀ ਧਾਰਾ 15(2) ਦੇ ਅਨੁਸਾਰ ਉਹ ਜਾਇਦਾਦ ਆਉਦੀ ਹੈ ਜੋ ਕਿਸੇ ਇਸਤਰੀ ਨੂੰ ਉਸਦੇ ਪਿਤਾ ਜਾ ਮਾਤਾ ਦੀ ਵਰਾਸਤ ਤੋ ਮਿਲਦੀ ਹੋਵੇ । ਮਾਤਾ ਜਾ ਪਿਤਾ ਤੋ ਵਰਾਸਤ ਵਿੱਚ ਪ੍ਰਾਪਤ ਹੋਈ ਜਾਇਦਾਦ ਦੇ ਵਾਰਸਾ ਨੂੰ ਹੇਠ ਲਿਖੇ ਅਨੁਸਾਰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ-
ਸ਼੍ਰੇਣੀ 1
1)ਪੁੱਤਰ
2)ਪੁੱਤਰੀਆ
3)ਪੋਤੇ ਪੋਤੀਆ (ਜੇਕਰ ਪੁੱਤਰ ਦੀ ਮੌਤ ਹੋਈ ਹੈ
4)ਦੋਹਤੇ,ਦੋਹਤੀਆ(ਜੇਕਰ ਪੁੱਤਰੀ ਦੀ ਮੌਤ ਹੋ ਗਈ ਹੈ)
ਸ਼੍ਰੇਣੀ-2
ਪਿਤਾ ਦੇ ਵਾਰਸਾ ਵਿੱਚ ਵੰਡਣਾ-ਮੁਤਵਫੀ ਇਸਤਰੀ ਨੂੰ ਜੇਕਰ ਜਾਇਦਾਦ ਉਸਦੇ ਮਾਤਾ ਜਾ ਪਿਤਾ ਦੀ ਵਰਾਸਤ ਤੋ ਪ੍ਰਾਪਤ ਹੋਈ ਹੋਵੇ ਅਤੇ ਪਹਿਲੀ ਸ਼੍ਰੇਣੀ ਦੇ ਵਾਰਸ ਪੁੱਤਰ,ਪੁੱਤਰੀਆ,ਪੋਤੇ,ਪੋਤੀਆ,ਦੋਹਤੇ ਜਾ ਦੋਹਤੀਆ ਵਿੱਚੋ ਕੋਈ ਵੀ ਜਿੰਦਾ ਨਾ ਹੋਵੇ ਤਾ ਉਸਦੀ ਜਾਇਦਾਦ ਉਸਦੇ ਪਿਤਾ ਦੀ ਜਾਇਦਾਦ ਸਮਝ ਕਿ ਉਸਦੇ ਪਿਤਾ ਦੇ ਕਾਨੂੰਨੀ ਵਾਰਸਾ ਵਿੱਚ ਕਾਨੂੰਨ ਦੇ ਅਨੁਸਾਰ ਵੰਡ ਦਿੱਤੀ ਜਾਵੇਗੀ।
2)-ਮੁਤਵਫੀ ਇਸਤਰੀ ਨੂੰ ਉਸਦੇ ਪਤੀ ਜਾ ਸਹੁਰੇ ਵੱਲੋ ਪ੍ਰਾਪਤ ਹੋਈ ਜਾਇਦਾਦ ਦੀ ਵਰਾਸਤ-
ਸ਼੍ਰੇਣੀ-1)ਪੁੱਤਰ
2)ਪੁੱਤਰੀਆ
3)ਮਰ ਚੁੱਕੇ ਪੁੱਤਰ ਦੇ ਬੱਚੇ
4)ਮਰ ਚੁੱਕੀ ਪੁੱਤਰੀ ਦੇ ਬੱਚੇ
ਸ਼੍ਰੇਣੀ 2-ਜੇਕਰ ਸ਼੍ਰੇਣੀ ਇੱਕ ਦਾ ਕੋਈ ਵਾਰਸ ਜਿੰਦਾ ਨਹੀ ਤਾ ਜਾਇਦਾਦ ਪਤੀ ਦੇ ਵਾਰਸਾ ਦੀ ਸਮਝਕੇ ਵਰਾਸਤ ਕਰ ਦਿੱਤੀ ਜਾਵੇਗੀ           ਲਵਾਰਿਸ ਸੰਪਤੀ ਜਾ ਨਜਲ ਜਮੀਨ-
ਹਿੰਦੂ ਵਰਾਸਤ ਐਕਟ,1956 ਦੀ ਧਾਰਾ 29 ਅਨੁਸਾਰ ਜਦੋ ਕਿਸੇ ਹਿੰਦੂ ਪੁਰਸ਼ ਦੀ ਪਹਿਲੀ,ਦੂਜੀ,ਤੀਜੀ,ਚੌਥੀ ਸ਼੍ਰੇਣੀ ਵਿੱਚੋ ਕੋਈ ਵੀ ਵਾਰਸ ਜਿੰਦਾ ਨਾ ਹੋਵੇ ਤਾ ਉਸ ਨੂੰ ਲਵਾਰਿਸ ਸੰਪਤੀ ਜਾ ਨਜਲ ਜਮੀਨ ਕਿਹਾ ਜਾਦਾ ਹੈ। ਇਹ ਸੰਪਤੀ ਹਰ ਤਰ੍ਹਾਂ ਦੇ ਭਾਰ ਸਮੇਤ ਸਰਕਾਰ ਦੇ ਨਾਮ ਤਬਦੀਲ ਹੋ ਜਾਵੇਗੀ।
ਅੱਜ ਦਾ ਵਿਚਾਰ- ਤੁਹਾਡੀ ਜਿੰਦਗੀ ਦੀ ਖੁਸ਼ੀ ਨਿਰਭਰ ਕਰਦੀ ਹੈ ਤੁਹਾਡੇ ਵਿਚਾਰਾ ਦੀ ਗੁਣਵੱਤਾ ਤੇ
ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ ਜੇਕਰ ਤੁਹਾਡਾ ਕੋਈ ਸਵਾਲ ਹੈ ਤਾ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਮੈਸੇਜ ਭੇਜ ਸਕਦੇ ਹੋ।
Facebook.com/khatranlsik
ਸਬਸਕਰਾਇਬ ਕਰ ਕਿ ਬੈੱਲ ਦਾ ਆਇਕਨ ਜਰੂਰ ਦੱਬੋ
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਜਰੂਰ ਦੇਖੋ-

ਜੇਲ੍ਹ ਵਿੱਚ ਬੰਦ ਵਿਅਕਤੀ ਵਸੀਅਤ ਕਿਵੇ ਬਣਾ ਸਕਦਾ ਹੈ?#25




ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਅੱਜ ਅਸੀ ਤੁਹਾਨੂੰ ਦੱਸਾਗੇ ਕਿ ਜੇਲ੍ਹ ਵਿੱਚ ਬੰਦ ਵਿਅਕਤੀ ਦੀ ਵਸੀਅਤ ਕਿਵੇ ਬਣਾ ਸਕਦਾ ਹੈ
ਜਾ ਹਸਪਤਾਲ ਵਿੱਚ ਜਾ ਘਰ ਵਿੱਚ ਬਿਮਾਰ ਵਿਅਕਤੀ ਵਸੀਅਤ ਬਣਾ ਕਿ ਕਿਵੇ ਰਜਿਸਟਰਡ ਕਰਵਾ ਸਕਦਾ ਹੈ
ਜੇਲ੍ਹ ਵਿੱਚ ਬੰਦ ਵਿਅਕਤੀ ਦੀ ਵਸੀਅਤ ਨੂੰ ਰਜਿਸਟਰਡ ਕਰਨਾ-
 ਜੇਕਰ ਕੋਈ ਵਿਅਕਤੀ ਆਪਣੀ ਜਾਇਦਾਦ ਸੰਬੰਧੀ ਆਪਣੀ ਵਸੀਅਤ ਰਜਿਸਟਰਡ ਕਰਾਉਣੀ ਚਾਹੁੰਦਾ ਹੋਵੇ ਤਾ ਉਸ ਦੀ ਅਰਜੀ ਉੱਤੇ ਭਾਰਤੀ ਰਜਿਸਟਰੇਸ਼ਨ ਐਕਟ ਦੀ ਧਾਰਾ 38 ਤਹਿਤ ਤਹਿਸੀਲਦਾਰ/ਨਾਇਬ ਤਹਿਸੀਲਦਾਰ/ਸਬ ਰਜਿਸਟਰਾਰ।ਉਸ ਵਿਅਕਤੀ ਦੀ ਵਸੀਅਤ ਨੂੰ ਰਜਿਸਟਰਡ ਕਰਦਾ ਹੈ
ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਬਿਮਾਰ ਹੈ ਅਤੇ ਉਹ ਤਹਿਸੀਲ ਜਾਣ ਤੋ ਅੱਸਮਰੱਥ ਹੈ ਤਾ ਉਸ ਲਈ ਵੀ ਇਹੀ ਪ੍ਰਕਿਰਿਆ ਹੋਵੇਗੀ
ਅੱਜ ਦਾ ਵਿਚਾਰ- ਜੋ ਵਿਅਕਤੀ ਜਿੰਦਗੀ ਵਿੱਚ ਹਰ ਸਮੇ ਕੁਝ ਨਵਾ ਸਿੱਖਣ ਦੀ ਚਾਹਤ ਰੱਖਦਾ ਹੈ ਉਹ ਇੱਕ ਚੰਗੀ ਜਿੰਦਗੀ ਜਿਉਦਾ ਹੈ
ਸਬਸਕਰਾਇਬ ਕਰ ਕਿ ਬੈੱਲ ਦਾ ਆਇਕਨ ਜਰੂਰ ਦੱਬੋ
ਜੇਕਰ ਕੋਈ ਸਵਾਲ ਹੈ ਤਾ ਤੁਸੀਂ ਸਾਡੇ ਫੇੱਸਬੁੱਕ ਪੇਜ ਤੇ ਮੈਸੇਜ ਕਰ ਸਕਦੇ ਹੋ facebook.com/khatranlsik
ਧੰਨਵਾਦ ਜੀ
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਜਰੂਰ ਦੇਖੋ-

ਫਰਦ ਜਮਾਬੰਦੀ ਵਿੱਚ ਊਰਦੂ ਦੇ ਸ਼ਬਦ #24

ਫਰਦ ਵਿੱਚ ਉਰਦੂ ਸ਼ਬਦ ਭਾਗ ਤੀਜਾ -3
ਪੰਦਰਾ ਸ਼ਬਦ ਅਸੀ ਪਹਿਲੀ ਵੀਡੀਓ ਵਿੱਚ ਪਾਏ ਸੀ 35 ਸ਼ਬਦ ਦੂਜੀ ਵੀਡੀਓ ਵਿੱਚ ਸਾਰੇ 50 ਸ਼ਬਦ ਅਸੀ ਇਸ ਤੋ ਪਹਿਲਾ ਅਸੀ ਤੁਹਾਨੂੰ ਦੱਸੇ ਹਨ। ਪਹਿਲੀ ਵੀਡੀਓ #66 ਨੰਬਰ ਹੈ । ਦੂਜੀ #74 ਨੰਬਰ ਹੈ
ਇਹਨਾ ਸ਼ਬਦਾ ਨੂੰ ਯਾਦ ਰੱਖਣ ਲਈ ਤੁਸੀ ਕਾਪੀ ਤੇ ਲਿਖ ਵੀ ਸਕਦੇ ਹੋ
ਅੱਜ ਅਸੀ 51 ਤੋ ਸ਼ੁਰੂ ਕਰਾਗੇ-
         ਊਰਦੂ👇      ਪੰਜਾਬੀ👇
51-ਆਬਪਾਸ-👉ਜਿਸਨੂੰ ਪਾਣੀ ਲੱਗਦਾ ਹੋਵੇ
52-ਮੁਦਈ -👉ਦਾਵਾ ਕਰਨ ਵਾਲਾ
53-ਮਜ਼ਕੂਰ-👉ਉਪਰੋਕਤ
54-ਮਜੀਦ-👉ਵਾਧੂ
55-ਮੁਸ਼ਤਰੀ-👉ਖਰੀਦਦਾਰ
56-ਮੁਰਤਹਿਨ-👉ਜਮੀਨ ਗਹਿਣੇ ਲੈਣ ਵਾਲਾ
57-ਮਿਜਾਨ-👉ਜੋੜ
58-ਮੁਸਾਹਤ-👉ਮਿਣਤੀ ਦਾ ਢੰਗ
59-ਮਖਸੂਸ-👉ਖਾਸ
60-ਕੈਫੀਅਤ-👉ਵਿਸ਼ੇਸ਼ ਸਥਾਨ
61-ਅਰਸਾ-👉ਸਮਾ
62-ਉਜਰਤ-👉ਫੀਸ
63-ਅਸਾਲਤਨ-👉ਨਿੱਜੀ ਤੌਰ ਤੇ
64-ਅਹਿਲਦਾਰ-👉ਕਰਮਚਾਰੀ
65-ਐਹਲੇ ਮਨਸਬ-👉ਉੱਚ ਅਧਿਕਾਰੀ
66-ਅਲਾਮਾਤ-👉ਨਿਸ਼ਾਨੀਆ
67-ਇਤਫਾਕੀਆ-👉ਅਚਾਨਕ
68-ਇਜ਼ਰਾਅ-👉ਅਮਲ ਵਿੱਚ ਲਿਆਉਣਾ
69-ਇਰਾਦਾਤਨ-👉ਜਾਣ ਬੁੱਝਕੇ
70-ਸਜਾ ਯਾਫਤਾ-👉ਦੰਡਤ ਵਿਅਕਤੀ
71-ਅਰਜ ਅਰਸਾਲ-👉ਮਾਮਲਾ ਜਮ੍ਹਾਂ ਕਰਾਉਣ ਦੀ ਅਰਜੀ
72-ਅਕਸ ਸ਼ਿਜਰਾ-👉ਨਕਸ਼ਾ
73-ਸ਼ਜਰਾ ਨਸਬ-👉ਕੁਰਸੀਨਾਮਾ
74-ਸ਼ਰਾਏ ਲਗਾਨ-👉ਲਗਾਨ ਦੀ ਦਰ
75-ਕਾਬਲੇ ਮਨਸੂਚੀ-👉ਰੱਦ ਕਰਨ ਯੋਗ
76-ਕਬਜਾ ਏ ਜੁਦਾਗਾਨਾਂ-👉ਅਲੱਗ ਕਬਜਾ
77-ਗਰਿੰਦਾ-👉ਲੈਣ ਵਾਲਾ
78-ਜੋਜਾਂ-👉ਪਤਨੀ
79-ਬੈਨਾਮਾ-👉ਵਿਕਰੀ ਨਾਮਾ
80-ਬਾਇਆ-👉ਵੇਚਣ ਵਾਲਾ
81-ਬੰਦ ਸਵਾਲ-👉ਲਿਖਤੀ ਪ੍ਰਸ਼ਨ
82-ਬਾਹਮੀ-👉ਆਪਸੀ
83-ਤਾਵਾਨ-👉ਨੁਕਸਾਨ ਦਾ ਮੁਆਵਜਾ
84-ਨਜਰਸਾਨੀ-👉ਪੁੱਨਰ ਨਿਰੀਖਣ
85-ਬਿੱਲ ਮੁਕਤਾ-👉ਉੱਕਾ ਪੁੱਕਾ
86-ਫਰੀਕ ਅੱਵਲ-👉ਪਹਿਲੀ ਧਿਰ
87-ਫਰੀਕ ਦੋਮ-👉ਦੂਜੀ ਧਿਰ
88-ਫਰੀਕ ਸਾਨੀ-👉ਵਿਰੋਧੀ ਧਿਰ
89-ਬਜਰੀਆ -👉ਰਾਹੀ
90-ਬੇਦਖਲੀ-👉ਕਬਜੇ ਤੋ ਵਾਝਾ ਕਰਨਾ
91-ਦੁਖਤਰਾਨ-👉 ਪੁੱਤਰੀਆ
92-ਤਮਲੀਕ ਨਾਮਾ-👉ਸਮਝੋਤਾ ਨਾਮਾ
93-ਤਨਬੀਅਤ ਨਾਮਾ-👉ਮੁਤਬੰਨਾ ਨਾਮਾ
94-ਤੱਤਿਮਾ-👉ਅਨੁਪੂਰਕ
95-ਫਰਦ ਬਦਰ-👉ਰਿਕਾਰਡ ਦੀ ਸੋਧ
96-ਫੱਕ ਉੱਲ ਰਹਿਨ-👉ਗਹਿਣੇ ਪਈ ਸੰਪਤੀ ਨੂੰ ਛਡਾਉਣਾ
97-ਮਾਲੀਅਤ -👉ਕੀਮਤ
98-ਮੁਸ਼ਤਰਕਾ-👉ਸਾਝਾ
99.-ਮੌਰੁਸੀ-👉ਜੱਦੀ
100-ਲੱਫ-👉ਨੱਥੀ
101-ਮਿਨਹਾਈ-👉ਘਟਾਉਣਾ
ਅੱਜ ਦਾ ਵਿਚਾਰ-
ਖੁਸ਼ੀਆਂ ਲਈ ਸੁੱਖਾਂ ਨੂੰ ਕਦੇ ਵੀ ਗੁੰਮਰਾਹ ਨਾ ਕਰੋ
ਹੋਰ ਵੀ ਬਹੁਤ ਸਾਰੇ ਸ਼ਬਦ ਨੇ ਜੋ ਬਾਕੀ ਨੇ ਉਹ ਅਸੀ ਅਗਲੀਆ ਵੀਡੀਓਸ ਚ ਦੱਸਾਗੇ
ਜੇਕਰ ਤੁਹਾਡਾ ਕੋਈ ਸਵਾਲ ਹੈ ਤਾ ਤੁਸੀ ਸਾਨੂੰ ਸਾਡੇ ਫੇੱਸਬੁੱਕ ਪੇਜ ਤੇ ਮੈਸੇਜ ਭੇਜ ਸਕਦੇ ਹੋ
facebook.com/khatranlsik
ਧੰਨਵਾਦ ਜੀ
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਦੇਖੋ-

ਤਕਸੀਮ ਜਾ ਜਮੀਨ ਦੀ ਵੰਡ ਬਾਰੇ #23

ਹਾਜੀ ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਜਿੱਥੇ ਤੁਸੀ ਬਹੁਤ ਕੁਝ ਆਪਣੀ ਮਾ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ
ਅੱਜ ਅਸੀ ਤੁਹਾਨੂੰ ਦੱਸਾਗੇ
ਜਮੀਨ ਦੀ ਵੰਡ ਤਕਸੀਮ ਸਮੇ ਧਿਆਨ ਰੱਖਣ ਯੋਗ ਗੱਲਾਂ
1. ਕੀ ਹਿੱਸੇਦਾਰਾ ਨੂੰ ਰਕਬਾ ਉਨ੍ਹਾਂ ਦੇ ਬਣਦੇ ਹਿੱਸੇ ਮੁਤਾਬਿਕ ਦਿੱਤਾ ਜਾਣਾ ਹੈ ਜਾ ਚੰਗੀ ਮਾੜੀ ਜਮੀਨ ਦੀ ਕੀਮਤ ਦੇਖ ਕਿ ਵੱਧ ਘੱਟ ਦਿੱਤਾ ਜਾਵੇਗਾ?
2.ਕੀ ਖੂਹ ਦਾ ਤੋੜ ,ਰੂੜੀ ,ਅਬਾਦੀ ਦੀ ਵੀ ਤਕਸੀਮ ਕੀਤੀ ਜਾਵੇਗੀ ਜਾ ਨਹੀ ?
3.ਕੀ ਜੇਕਰ ਤਕਸੀਮ ਵਿਚਲੀਆਂ ਖੇਵਟਾ ਇੱਕ ਤੋ ਵੱਧ ਹੋਣ ਤਾ ਉਨ੍ਹਾਂ ਨੂੰ ਇੱਕਠਿਆਂ ਕਰਕੇ ਤਕਸੀਮ ਕੀਤੀ ਜਾਣੀ ਹੈ ਜਾ ਵੱਖ-ਵੱਖ ਖੇਵਟਾ ਦੀ ਤਕਸੀਮ ਵੱਖ-ਵੱਖ ਤੌਰ ਤੇ ਕੀਤੀ ਜਾਣੀ ਹੈ?
ਤੁਸੀਂ ਇਹ ਵੀਡੀਓ ਦੇਖ ਰਹੇ ਹੋ khatran lsik youtube channel ਤੇ
4.ਕੀ ਹਿੱਸੇਦਾਰਾ ਦੇ ਬਜੁਰਗਾਂ ਨੇ ਚੰਗੀ ਮਾੜੀ ਜਾ ਪਿੰਡ ਤੋ ਦੂਰ ਨੇੜੇ ਦੀ ਜਮੀਨ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਸ ਵਿੱਚ ਕੋਈ ਵਾਧਾ ਘਾਟਾ ਤਾ ਨਹੀ ਕੀਤਾ ਹੋਇਆ
5.ਵੱਖਰੇ-ਵੱਖਰੇ ਹਿੱਸੇਦਾਰਾ ਦੇ ਟੱਕਾ ਨੂੰ
ਲਗਾਏ ਗਏ ਰਸਤਿਆਂ ਦਾ ਰਕਬਾ ਸਾਝੇ ਰਕਬੇ ਵਿੱਚੋ ਹੀ ਕੱਟਣਾ ਹੈ ਜਾ ਨਹੀ
6.ਕੀ ਖੇਤ ਵਿਚਲੇ ਦਰੱਖਤ ਉਸ ਹੀ ਮਾਲਕ ਨੂੰ ਦਿੱਤੇ ਜਾਣਗੇ ਜਿਸਨੂੰ ਉਹ ਖੇਤ ਦਿੱਤਾ ਗਿਆ ਜਾ ਦਰੱਖਤਾਂ ਦੀ ਕੀਮਤ ਪਾ ਕੇ ਪੈਸਿਆਂ ਦੀ ਵੰਡ ਕੀਤੀ ਜਾਵੇਗੀ
7.ਵੇਚਿਆ ਗਿਆ ਰਕਬਾ ਵੇਚਣ ਵਾਲੇ ਦੇ ਹਿੱਸੇ ਵਿੱਚੋ ਕੱਟਿਆ ਜਾਵੇਗਾ
8.ਜਿਹੜਾ ਰਕਬਾ ਬੈਕ ਪਾਸ ਆੜ ਰਹਿਨ ਹੈ ਉਸ ਬਾਰੇ ਆਦਿਕ
ਅੱਜ ਦਾ ਵਿਚਾਰ-ਜੀ-ਜੀ ਕਹਿਕੇ ਝੂਠ ਨੂੰ ਸੱਚ ਬਣਾ ਲੈਦੇ ਨੇ ਲੋਕ ਬਚ ਕਿ ਰਿਹਾ ਕਰ ਮਿੱਤਰਾਂ ਚਿਹਰੇ ਤੇ ਚਿਹਰਾ ਵੀ ਲਾ ਲੈਂਦੇ ਨੇ ਲੋਕ
ਜੇਕਰ ਤੁਹਾਡਾ ਕੋਈ ਸਵਾਲ ਹੈ ਤਾ ਤੁਸੀਂ ਸਾਨੂੰ ਸਾਡੇ ਫੇਸਬੁਕ ਪੇਜ ਤੋ ਮੇਸੇਜ ਕਰ ਸਕਦੇ ਹੋ
facebook.com/khatranlsik
ਹੋਰ ਵੀਡੀਓਸ ਲਈ ਸਬਸਕਰਾਇਬ ਜਰੂਰ ਕਰੋ
youtube.com/khatranlsik
ਬਲਾੱਗ
www.khatranlsik.blogspot.com
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਦੇਖੋ-

ਗਿਰਦਾਵਰੀ ਰਜਿਸਟਰ ਕੀ ਹੈ ? #22

ਹਾਜੀ ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਜਿੱਥੇ ਤੁਸੀ ਬਹੁਤ ਕੁਝ ਆਪਣੀ ਮਾ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ
ਅੱਜ ਅਸੀ ਤੁਹਾਨੂੰ ਦੱਸਾਂਗੇ
ਗਿਰਦਾਵਰੀ ਰਜਿਸਟਰ ਬਾਰੇ-
ਹਰ ਪਿੰਡ ਦੀ ਜਮਾਬੰਦੀ ਬਣਨ ਉਪਰੰਤ ਰਜਿਸਟਰ ਗਿਰਦਾਵਰੀ ਦਾ ਵੀ ਨਵਾ ਰਜਿਸਟਰ ਲਗਾਇਆ ਜਾਦਾ ਹੈ ਇਸ ਰਜਿਸਟਰ ਵਿੱਚ 5 ਸਾਉਣੀ ਅਤੇ 5 ਹਾੜ੍ਹੀ ਦੀਆ ਫਸਲਾ ਦਰਜ ਕੀਤੀਆਂ ਜਾਦੀਆ ਹਨ। ਇਹ ਰਜਿਸਟਰ ਸਾਉਣੀ ਦੀ ਗਿਰਦਾਵਰੀ ਤੋ ਸ਼ੁਰੂ ਹੋ ਕੇ ਦਸਵੀ ਫਸਲ ਹਾੜੀ ਦੀ ਗਿਰਦਾਵਰੀ ਉਪਰੰਤ ਖਤਮ ਹੋ ਜਾਦਾ ਹੈ।ਪੰਜ ਸਾਲ ਪੂਰੇ ਹੋਣ ਉਪਰੰਤ ਫਿਰ ਨਵੀਂ ਜਮਾਬੰਦੀ ਅਤੇ ਨਵਾ ਰਜਿਸਟਰ ਗਿਰਦਾਵਰੀ ਤਿਆਰ ਕੀਤਾ ਜਾਦਾ ਹੈ।
ਅੱਜ ਦਾ ਵਿਚਾਰ-ਇਹਨਾ ਨੂੰ ਕਾਬੂ ਚ ਜਰੂਰ ਰੱਖੋ-
1, ਖਾਦੇ ਸਮੇਂ ਢਿੱਡ ਨੂੰ
2,ਕਿਸੇ ਦੇ ਘਰ ਜਾ ਕੇ ਅੱਖਾ ਨੂੰ
3,ਮਹਿਫਲ ਚ ਜਾਕੇ ਜੂਬਾਨ ਨੂੰ
4,ਪਰਾਏ ਧਨ ਨੂੰ ਦੇਖ ਕਿ ਲਾਲਚ ਨੂੰ
ਅੱਜ ਦਾ ਜੋਕ-ਟੀਚਰ (ਸਟੂਡੈਂਟ ਨੂੰ )ਬੇਟਾ -ਤੁਹਾਨੂੰ ਪਤਾ ਆਪਣੇ ਵੱਡੇ ਵਡੇਰੇ ਬਾਦਰ ਸਨ
ਬੱਚਾ -ਤੁਹਾਡੇ ਹੋਣਗੇ ਸਾਡੇ ਤਾ ਜਿੰਮੀਦਾਰ ਸੀ
ਹੋਰ ਵਧੀਆ ਵੀਡੀਓਸ ਲਈ ਸਬਸਕਰਾਇਬ ਜਰੂਰ ਕਰੋ
youtube.com/khatranlsik
ਫੇਸਬੁਕ ਪੇਜ
facebook.com/khatranlsik
ਵੈੱਬ/ਬਲਾੱਗ
www.khatranlsik.blogspot.com
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਦੇਖੋ-

ਗਿਰਦਾਵਰੀ ਕੀ ਹੈ ? ਗਿਰਦਾਵਰੀ ਬਾਰੇ ? #21

ਹਾਜੀ ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਜਿੱਥੇ ਤੁਸੀ ਬਹੁਤ ਕੁਝ ਆਪਣੀ ਮਾ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ
ਅੱਜ ਅਸੀ ਤੁਹਾਨੂੰ ਦੱਸਾਂਗੇ
ਗਿਰਦਾਵਰੀ ਬਾਰੇ-
ਪੰਜਾਬ ਵਿੱਚ ਗਿਰਦਾਵਰੀ ਆਮ ਤੌਰ ਤੇ ਦੋ ਬਾਰ ਕੀਤੀ ਜਾਦੀ ਹੈ।
ਗਿਰਦਾਵਰੀ ਦਾ ਮਤਲਬ ਪਟਵਾਰੀ ਹਲਕਾ ਵੱਲੋ ਹਰ ਖੇਤ ਵਿੱਚ ਜਾ ਕੇ ਫਸਲ ਦਾ ਮੁਆਇਨਾ ਕਰਨਾ ਹੁੰਦਾ ਹੈ।
ਗਿਰਦਾਵਰੀ ਵਾਲੇ ਦਿਨ ਪਟਵਾਰੀ ਹਲਕਾ ਪਿੰਡ ਦੇ ਨੰਬਰਦਾਰ,ਚੌਕੀਦਾਰ,ਪੰਚਾਇਤ ਅਤੇ ਮਾਲਕਾ ਅਤੇ ਕਾਸ਼ਤਕਾਰਾਂ ਨੂੰ ਨਾਲ ਲੈ ਕੇ ਫਸਲਾ ਦਾ ਮੁਆਇਨਾ ਕਰਦਾ ਹੈ ਅਤੇ ਆਪਣੇ ਰਜਿਸਟਰ ਵਿੱਚ ਫਸਲ ਅਧੀਨ ਰਕਬਾ ਦਰਜ ਕਰਦਾ ਹੈ।
ਗਿਰਦਾਵਰੀ ਦਾ ਤਰੀਕਾ- ਪੰਜਾਬ ਲੈਡ ਰਿਕਾਰਡ ਮੈਨੂਅਲ ਪੈਰਾ 9.9 ਅਨੁਸਾਰ ਗਿਰਦਾਵਰੀ ਸ਼ੁਰੂ ਕਰਨ ਤੋ ਪਹਿਲਾ ਪਟਵਾਰੀ ਦਾ ਮੁੱਖ ਕੰਮ ਹੈ ਕਿ ਉਹ ਪਿੰਡ ਤੇ ਸਰਪੰਚ ਅਤੇ ਨੰਬਰਦਾਰ ਨੂੰ ਫਰਦ ਰਫਤਾਰ ਗਿਰਦਾਵਰੀ ਦੇਵੇ
(ਇੱਥੇ ਫਰਦ ਰਫਤਾਰ ਤੋ ਭਾਵ ਹੈ- ਕਿਸੇ ਪਿੰਡ ਵਿੱਚ ਫਸਲਾ ਦੀ ਗਿਰਦਾਵਰੀ ਕਰਨ ਦਾ ਤਾਰੀਖਵਾਰ ਵੇਰਵਾ)
ਗਿਰਦਾਵਰੀ ਸ਼ੁਰੂ ਕਰਨ ਤੋ ਪਹਿਲਾ ਇਸ ਬਾਰੇ ਮੁਸ਼ਤਰੀ ਮੁਨਾਦੀ ਵੀ ਕਰਵਾਉਣੀ ਹੁੰਦੀ ਹੈ।ਇਸ ਸੰਬੰਧੀ ਉਹ ਰੋਜਨਾਮਚੇ ਵਿੱਚ ਰਿਪੋਰਟ ਦਰਜ ਕਰਦਾ ਹੈ ਅਤੇ ਮੌਕੇ ਅਨੁਸਾਰ ਰਜਿਸਟਰ ਗਿਰਦਾਵਰੀ ਵਿੱਚ ਇੰਦਰਾਜ ਕਰਦਾ ਹੈ
ਭੌ ਮਾਲਕਾ ਕਾਸ਼ਤਕਾਰਾਂ} ਨੂੰ ਵੀ ਚਾਹੀਦਾ ਹੈ ਕਿ ਪਟਵਾਰੀ ਨੂੰ ਇਸ ਕੰਮ ਵਿੱਚ ਪੂਰਨ ਸਹਿਯੋਗ ਦੇਣ।ਇਸ ਪੈਰੇ ਅਨੁਸਾਰ ਪਟਵਾਰੀ ਨੂੰ ਗਿਰਦਾਵਰੀ ਦੇ ਵਿਚ ਤਬਦੀਲੀ ਕਰਨ ਦਾ ਕੋਈ   
ਅਧਿਕਾਰ ਨਹੀਂ ਹੈ ਪਟਵਾਰੀ ਸਿਰਫ ਉਸ ਹਾਲਤ ਵਿੱਚ ਹੀ ਗਿਰਦਾਵਰੀ ਇੱਕ  ਵਿਅਕਤੀ ਤੋ ਦੂਜੇ ਵਿਅਕਤੀ ਦੇ ਨਾਮ ਤਬਦੀਲ ਕਰ ਸਕਦਾ ਹੈ ਜਦੋ ਦੋਨੇ ਧਿਰਾਂ ਰਜਾਮੰਦ ਹੋਣ ।
ਜਦੋ ਗਿਰਦਾਵਰੀ ਸਬੰਧੀ ਕੋਈ ਝਗੜਾ ਹੋਵੇ ਤਾ ਪਟਵਾਰੀ
ਨੂੰ ਇਹ ਕੋਈ ਅਧਿਕਾਰ ਨਹੀ ਕਿ ਉਹ ਉਸ ਵਿੱਚ ਕੋਈ ਤਬਦੀਲੀ ਕਰੇ ਅਜਿਹੀ ਹਾਲਤ ਵਿੱਚ ਪਟਵਾਰੀ ਹਲਕਾ ਨੇ ਝਗੜੇ ਵਾਲੇ ਨੰਬਰਾ ਦਾ ਹਵਾਲਾ ਦੇ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਉਸ ਸਬੰਧੀ ਰਿਪੋਰਟ ਕਰਨੀ ਹੁੰਦੀ ਹੈ
ਜਦੋ ਗਿਰਦਾਵਰੀ ਵਿੱਚ ਕਬਜੇ ਬਾਰੇ ਦਰੁਸਤੀ ਕਰਵਾਉਣੀ ਹੋਵੇ ਤਾ ਹਲਕਾ ਅਧਿਕਾਰੀ ਨੂੰ ਦਰੁਸਤੀ ਗਿਰਦਾਵਰੀ ਬਾਰੇ ਸਬੰਧਤ ਵਿਅਕਤੀ ਸਵਾ ਰੁਪਏ ਦੀ ਕੋਰਟ ਫੀਸ ਲਾ ਕੇ ਦਰਖਾਸਤ ਦੇਵੇ ਜਿਸ ਨਾਲ ਗਿਰਦਾਵਰੀ ਦੀ ਫਰਦ ਸ਼ਾਮਲ ਕੀਤੀ ਜਾਂਦੀ ਹੈ। ਹਲਕਾ ਮਾਲ ਅਧਿਕਾਰੀ ਵਲੋ ਕੀਤੇ ਗਏ ਫੈਸਲੇ ਅਨੁਸਾਰ ਪਟਵਾਰੀ ਵਲੋ ਰਿਕਾਰਡ ਵਿੱਚ ਦਰੁਸਤੀ ਕਰ ਦਿੱਤੀ ਜਾਦੀ ਹੈ।
ਗਿਰਦਾਵਰੀ ਦੀਆ ਮੁੱਖ ਕਿਸਮਾ-
1.ਸਾਉਣੀ ਦੀ ਗਿਰਦਾਵਰੀ
2.ਹਾੜੀ ਦੀ ਗਿਰਦਾਵਰੀ
3.ਜਾਇਦ ਖਰੀਫ
1.ਸਾਉਣੀ ਦੀ ਗਿਰਦਾਵਰੀ-ਸਾਉਣੀ ਦੀ ਗਿਰਦਾਵਰੀ ਨੂੰ ਖਰੀਫ ਫਸਲ ਦੀ ਗਿਰਦਾਵਰੀ ਕਿਹਾ ਜਾਦਾ ਹੈ। ਪਟਵਾਰੀ
ਹਲਕਾ ਵਲੋ ਹਰ ਸਾਲ ਇੱਕ ਅਕਤੂਬਰ ਤੋ 31ਅਕਤੂਬਰ ਤੱਕ ਸਾਉਣੀ ਦੀ ਗਿਰਦਾਵਰੀ ਕੀਤੀ ਜਾਦੀ ਹੈ
ਪਟਵਾਰੀ ਹਲਕਾ ਮੌਕੇ ਤੇ ਜਾ ਕੇ ਫਸਲਾ ਦਾ ਮੁਆਇਨਾ ਕਰਦਾ ਹੈ। ਸਾਉਣੀ ਦੀਆਂ ਮੁੱਖ ਫਸਲਾ ਵਿੱਚ ਝੋਨਾ,ਮੱਕੀ,ਬਾਜਰਾ,ਜਵਾਰ,ਕਮਾਦ,ਕਪਾਹ,ਨਰਮਾ ਅਤੇ ਅਤੇ ਚਰੀ ਚਾਰਾ ਆਦਿ ਹੁੰਦੀਆ ਹਨ
2.ਹਾੜੀ ਦੀ ਗਿਰਦਾਵਰੀ -ਹਾੜੀ ਦੀ ਗਿਰਦਾਵਰੀ ਨੂੰ ਰਬੀ ਦੀ ਫਸਲ ਕਹਿੰਦੇ ਹਨ। ਹਾੜ੍ਹੀ ਦੀ ਗਿਰਦਾਵਰੀ 1 ਮਾਰਚ ਤੋ 31 ਮਾਰਚ ਤੱਕ ਕੀਤੀ ਜਾਦੀ ਹੈ। ਹਾੜ੍ਹੀ ਦੀਆ ਮੁੱਖ ਫਸਲਾ ਕਣਕ ,ਜੌ,ਛੋਲੋ,ਸਰੋਂ,ਮਟਰ,ਬਰਸੀਨ,ਚਾਰਾ ਅਤੇ ਜਵੀ ਚਾਰਾ ਆਦਿ ਹਨ।
3 ਜਾਇਦ ਖਰੀਫ-ਸਾਉਣੀ ਦੀ ਫਜਲ ਤੋ ਬਾਅਦ 16 ਤੋ 31 ਦਸੰਬਰ ਤੱਕ ਦੀ ਗਿਰਦਾਵਰੀ ਨੂੰ ਜਾਇਦ ਖਰੀਫ ਕਿਹਾ ਜਾਦਾ ਹੈ। ਇਸ ਦੀਆ ਫਸਲਾ ਤੋਰੀਆ, ਆਲੂ ਆਦਿ ਹਨ
ਅੱਜ ਦਾ ਵਿਚਾਰ-ਉਹਨਾਂ ਚੀਜਾਂ ਬਾਰੇ ਕਦੇ ਸ਼ਿਕਵਾ ਨਾ ਕਰੋ ਜੋ ਤੁਹਾਨੂੰ ਤੁਹਾਡੇ ਮਾਤਾ ਪਿਤਾ ਨਹੀ ਦੇ ਸਕੇ ਕਿਉਂਕਿ ਉਹ ਪਹਿਲਾਂ ਹੀ ਤੁਹਾਨੂੰ ਆਪਣੀ ਪਹੁੰਚ ਤੋ ਵੱਧ ਦੇ ਚੁੱਕੇ ਹਨ
ਅੱਜ ਦਾ ਜੋਕ-ਕੰਜੂਸ (ਆਪਣੇ ਦੋਸਤ ਨੂੰ), ”ਯਾਰ, ਮੇਰੇ ਲੜਕੇ ਨੇ ਤਾਂ ਕਮਾਲ ਕਰ ਦਿੱਤਾ। ਮੈਂ ਉਸਨੂੰ ਦੋ-ਦੋ ਪੌੜੀਆਂ ਚੜ੍ਹ ਕੇ ਉਤਰਨ ਨੂੰ ਕਿਹਾ ਸੀ ਤਾਂ ਕਿ ਜੁੱਤੀਆਂ ਘੱਟ ਘਿਸਣ ਪਰ ਨਾਲਾਇਕ ਨੇ ਛੇ-ਛੇ ਪੌੜੀਆਂ ਪਾਰ ਕੀਤੀਆਂ।”
ਦੋਸਤ, ”ਇਹ ਤਾਂ ਚੰਗਾ ਹੋਇਆ। ਜੁੱਤੀਆਂ ਹੋਰ ਵੀ ਘੱਟ ਘਿਸੀਆਂ ਹੋਣਗੀਆਂ।”
ਕੰਜੂਸ, ”ਜੁੱਤੀਆਂ ਤਾਂ ਘੱਟ ਘਿਸੀਆਂ ਪਰ ਨਾਲਾਇਕ ਨੇ ਨਵੀਂ ਪੈਂਟ ਪਾੜ ਲਈ।”
ਹੋਰ ਵਧੀਆ ਵੀਡੀਓਸ ਲਈ ਸਬਸਕਰਾਇਬ ਜਰੂਰ ਕਰੋ
youtube.com/khatranlsik
ਫੇਸਬੁਕ ਪੇਜ
facebook.com/khatranlsik
ਵੈੱਬ/ਬਲਾੱਗ
www.khatranlsik.blogspot.com
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਦੇਖੋ-

ਮਿੱਟੀ ਦੀਆਂ ਕਿਸਮਾਂ ਦੀ ਪਛਾਣ ਕਿਵੇ ਕਰੀਏ #20

ਚੀਕਣੀ, ਰੇਤਲੀ ਅਤੇ ਮੈਰਾ ਜਮੀਨ ਦੀ ਮਿੱਟੀ ਪਛਾਣ ਕਿਵੇ ਕਰੀਏ
1.ਚੀਕਣੀ ਜਮੀਨ -ਇਸ ਜਮੀਨ ਵਿੱਚ ਪਾਣੀ ਬਹੁਤ ਦੇਰ ਤੱਕ ਖੜਾ ਰਹਿੰਦਾ ਹੈ। ਪਾਣੀ ਸੁੱਕਣ ਤੋ ਬਾਅਦ ਤਰੇੜਾ ਪੈ ਜਾਦੀਆ ਹਨ। ਗਿੱਲੀ ਚੀਕਣੀ ਮਿੱਟੀ ਦੇ ਲੱਡੂ ਅਸਾਨੀ ਨਾਲ ਬਣਾਏ ਜਾ ਸਕਦੇ ਹਨ। ਗਿੱਲੀ ਮਿੱਟੀ ਹੱਥਾ ਨਾਲ ਚਿਪਕਦੀ ਹੈ।ਉਂਗਲਾ ਵਿੱਚ ਗਿੱਲੀ ਮਿੱਟੀ ਲੈ ਕੇ ਰਗੜੀਏ ਤਾ ਇਸਦੇ ਕਣ ਰੜਕਦੇ ਹਨ।
2.ਰੇਤਲੀ ਜਮੀਨ-ਇਸ ਜਮੀਨ ਵਿੱਚ ਪਾਣੀ ਲਾਉਦੇ ਸਾਰ ਹੀ ਜਜਬ ਹੋ ਜਾਦਾ ਹੈ।ਜੇਕਰ ਗਿੱਲੀ ਮਿੱਟੀ ਦਾ ਲੱਡੂ ਬਣਾਈਏ ਤਾ ਫੌਰਨ ਭੁਰਨ ਜਾਦਾ ਹੈ। ਗਿੱਲੀ ਮਿੱਟੀ ਹੱਥਾ ਨਾਲ ਨਹੀ ਚਿਪਕਦੀ। ਉਗਲਾ ਵਿੱਚ ਗਿੱਲੀ ਮਿੱਟੀ ਲੈ ਕੇ ਰਗੜੀਏ ਤਾ ਇਸਦੇ ਕਣ ਰੜਕਦੇ ਹਨ।
3.ਮੈਰਾ ਜਮੀਨ-ਇਸ ਜਮੀਨ ਵਿੱਚ ਪਾਣੀ ਹੌਲੀ-ਹੌਲੀ ਜ਼ਜਬ ਹੁੰਦਾ ਹੈ। ਜੇਕਰ ਗਿੱਲੀ ਮਿੱਟੀ ਹੱਥਾ ਵਿੱਚ ਲੈ ਕੇ ਸਰਕਾਈਏ ਤਾ ਪਾਊਡਰ ਵਾਗ ਸਰਕਦੀ ਹੈ। ਇਸਦੇ ਲੱਛਣ ਰੇਤਲੀ ਅਤੇ ਚੀਕਣੀ ਮਿੱਟੀ ਦੇ ਵਿਚਕਾਰ ਹੁੰਦੇ ਹਨ।
ਅੱਜ ਦਾ ਵਿਚਾਰ- ਅੱਤ ਅਤੇ ਅੰਤ ਚ ਜਿਆਦਾ ਫਰਕ ਨਹੀ
ਰੱਬ ਕਦੋ ਅੱਧਕ ਲਾਹ ਕੇ ਟਿੱਪੀ ਲਾ ਦੇਵੇ ਕੋਈ ਪਤਾ ਨਹੀ
ਹੋਰ ਕੰਮ ਦੀਆ ਵੀਡੀਓਸ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਦੇਖਣ ਲਈ
ਸਬਸਕਰਾਇਬ ਜਰੂਰ ਕਰੋ
youtube.com/khatranlsik
ਫੇੱਸਬੁੱਕ ਪੇਜ-
facebook.com/khatranlsik
ਵੈੱਬ or ਬਲਾੱਗ
www.khatranlsik.blogspot.com
ਲਾਇਕ ਤੇ ਸ਼ੇਅਰ ਜਰੂਰ ਕਰੋ
ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਦੇਖੋ-