khatran lsik
ਹਾਂਜੀ ਸਵਾਗਤ ਹੈ ਤੁਹਾਡਾ khatran lsik ਵਿਚ ਇਥੇ ਅਸੀ ਤੁਹਾਨੂੰ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਆਪਣੀ ਮਾਂ ਬੋਲੀ ਪੰਜਾਬੀ ਵਿਚ ਦੱਸਿਆਂ ਕਰਾਂਗੇ ਹੋਰ ਜ਼ਿਆਦਾ ਕੁਜ ਆਪਣੀ ਮਾਂ ਬੋਲੀ ਪੰਜਾਬੀ ਵਿਚ ਸਿੱਖਣ ਲਈ ਸਾਡਾ youtube ਚੈਨਲ subscribe ਕਰੋ youtube.com/khatranlsik ਤੁਸੀਂ ਸਾਡਾ ਫੇਸਬੁੱਕ ਪੇਜ ਵੀ like ਕਰ ਸਕਦੇ ਹੋ facebook.com/khatranlsik ਧੰਨਵਾਦ ਜੀ
Sunday, 28 August 2022
Tuesday, 1 March 2022
Friday, 20 August 2021
Saturday, 10 July 2021
Friday, 9 July 2021
Wednesday, 20 December 2017
ਵਰਾਸਤ ਕੀ ਹੈ? ਵਰਾਸਤ ਦੀਆਂ ਕਿਸਮਾ ?#26
ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਅੱਜ ਅਸੀ ਤੁਹਾਨੂੰ ਦੱਸਾਗੇ ਵਰਾਸਤ ਬਾਰੇ
ਵਰਾਸਤ ਕੀ ਹੈ?
ਵਰਾਸਤ ਦੀਆ ਕਿਸਮਾ ?
(1)- ਪਹਿਲੀ ਸ਼੍ਰੇਣੀ ਦੇ ਵਾਰਸ-ਕੌਣ-ਕੌਣ ਹੋਵੇਗਾ
(2)-ਦੂਜੀ ਸ਼੍ਰੇਣੀ ਦੇ ਵਾਰਸ-,,,,,,,,
ਸਮ-ਪ੍ਰਿਤੀ ਵਾਰਸ-,,,,,,,
ਨਿਕਟ ਵਰਤੀ ਰਿਸ਼ਤੇਦਾਰ,,,,,,
ਇਸਤਰੀ ਦੀ ਵਰਾਸਤ
ਲਵਾਰਿਸ ਸੰਪਤੀ ਜਾਂ ਨਜਲ ਜਮੀਨ ਦਾ ਵਾਰਸ ਕੌਣ ਹੋਵੇਗਾ ?
ਉਪਰੋਕਤ ਸਾਰੇ ਤੱਥਾ ਬਾਰੇ ਅਸੀ ਤੁਹਾਨੂੰ ਅੱਜ ਪੂਰੀ ਡੀਟੇਲ ਦੇ ਨਾਲ ਜਾਣਕਾਰੀ ਦੇਵਾਗੇ।
ਜੇਕਰ ਤੁਸੀ ਇਹਨਾ ਬਾਰੇ ਅਤੇ ਵਰਾਸਤ ਬਾਰੇ ਸਾਰਾ ਕੁਝ ਜਾਣਨਾ ਚਾਹੁੰਦੇ ਹੋ ਤਾ ਇਹ ਵੀਡੀਓ ਪੂਰੀ ਦੇਖਿਓ ਆਖਰ ਤੱਕ ਫੇਰ ਤੁਹਾਨੂੰ ਸਮਝ ਵਿੱਚ ਆਵੇਗਾ । ਇਹ ਵੀਡੀਓ ਲੰਬੀ ਜਰੂਰ ਹੋਵੇਗੀ ਪਰ ਤੁਹਾਨੂੰ ਇਸ ਵੀਡੀਓ ਤੋ ਬਹੁਤ ਕੁਝ ਸਿੱਖਣ ਨੂੰ ਮਿਲੇਗਾ।
ਵਰਾਸਤ ਦੀ ਪਰਿਭਾਸ਼ਾ-
ਜਦੋ ਕਿਸੇ ਵਿਅਕਤੀ ਦੀ ਮੌਤ ਹੋ ਜਾਵੇ ਤਾ ਉਸਦੇ ਵਾਰਸ ਜਾ ਵਾਰਸਾ ਨੂੰ ਮੁਤਵਫੀ (ਇੱਥੇ ਮੁਤਵਫੀ ਤੋ ਭਾਵ ਹੈ ਜਿਸਦੀ ਮੌਤ ਹੋ ਗਈ ਹੋਵੇ ) ਦੀ ਜਮੀਨ ਦਾ ਜੋ ਹੱਕ ਮਿਲਦਾ ਹੈ,ਉਸਨੂੰ ਵਰਾਸਤ ਕਿਹਾ ਜਾਦਾ ਹੈ।
ਵਰਾਸਤ ਮੁਤਾਬਿਕ ਵਸੀਅਤ - ਜਦੋ ਕੋਈ ਵਿਅਕਤੀ ਆਪਣੀ ਮੌਤ ਤੋ ਪਹਿਲਾਂ ਆਪਦੀ ਜਾਇਦਾਦ ਸੰਬੰਧੀ ਗਵਾਹਾ ਦੀ ਹਾਜਰੀ ਵਿੱਚ ਵਸੀਅਤ ਲਿਖ ਚੁੱਕਾ ਹੋਵੇ ਕਿ ਉਸਦੀ ਮੌਤ ਤੋ ਬਾਅਦ ਉਸਦੀ ਜਾਇਦਾਦ ਦਾ ਵਾਰਸ ਕੌਣ ਹੋਵੇਗਾ।
ਅਜਿਹੀ ਵਰਾਸਤ ਨੂੰ ਵਰਾਸਤ ਮੁਤਾਬਕ ਵਸੀਅਤ ਆਖਦੇ ਹਨ।
ਇਸਦੀਆ ਦੋ ਕਿਸਮਾ ਹੁੰਦੀਆ ਹਨ-
(1)-ਰਜਿਸਟਰ ਵਸੀਅਤ
(2)-ਖਾਨਗੀ ਵਸੀਅਤ
(1)-ਰਜਿਸਟਰ ਵਸੀਅਤ-
ਜਦੋ ਕੋਈ ਵਿਅਕਤੀ ਆਪਣੀ ਜਾਇਦਾਦ ਸੰਬੰਧੀ ਗਵਾਹਾ ਦੀ ਹਾਜਰੀ ਉਪਰੰਤ ਵਸੀਅਤ ਤਹਿਸੀਲਦਾਰ/ਸਬ ਰਜਿਸਟਰਾਰ ਦੀ ਅਦਾਲਤ ਵਿੱਚ ਉਸ ਵਸੀਅਤ ਨੂੰ ਰਜਿਸਟਰ ਕਰਵਾ ਦੇਵੇ ਤਾ ਅਜਿਹੀ ਵਸੀਅਤ ਨੂੰ ਰਜਿਸਟਰਡ ਵਸੀਅਤ ਕਹਿੰਦੇ ਹਨ।
1.1-ਬਿਮਾਰ ਵਿਅਕਤੀ ਦੀ ਵਸੀਅਤ ਘਰ ਜਾ ਹਸਪਤਾਲ ਜਾਕੇ ਰਜਿਸਟਰਡ ਕਰਨਾ-
ਜੇ ਵਿਅਕਤੀ ਬਿਮਾਰ ਹੋਵੇ ਅਤੇ ਤਹਿਸੀਲ ਵਿੱਚ ਜਾਣ ਤੋ ਅੱਸਮਰੱਥ ਹੋਵੇ ਪ੍ਰੰਤੂ ਆਪਣੀ ਜਾਇਦਾਦ ਸੰਬੰਧੀ ਆਪਣੀ ਵਸੀਅਤ ਰਜਿਸਟਰਡ ਕਰਵਾਉਣੀ ਚਾਹੁੰਦਾ ਹੋਵੇ ਤਾ ਉਸ ਦੀ ਅਰਜੀ ਉੱਤੇ ਭਾਰਤੀ ਰਜਿਸਟਰੇਸ਼ਨ ਐਕਟ ਦੀ ਧਾਰਾ 38 ਤਹਿਤ ਤਹਿਸੀਲਦਾਰ/ਨਾਇਬ ਤਹਿਸੀਲਦਾਰ/ਸਬ ਰਜਿਸਟਰਾਰ ਉਸ ਦੇ ਘਰ ਜਾ ਕੇ ਉਸ ਵਿਅਕਤੀ ਦੀ ਵਸੀਅਤ ਰਜਿਸਟਰਡ ਕਰਦੇ ਹਨ।
(2)-ਖਾਨਗੀ ਵਸੀਅਤ-ਜਦੋ ਕੋਈ ਵਿਅਕਤੀ ਆਪਣੀ ਜਾਇਦਾਦ ਸੰਬੰਧੀ ਗਵਾਹਾ ਦੀ ਹਾਜਰੀ ਵਿੱਚ ਦਸਤਖਤ/ਅੰਗੂਠਾ ਲਗਾ ਜਾਵੇ ਕਿ ਮੇਰੀ ਮੌਤ ਤੋ ਬਾਅਦ (ਇਹ-ਇਹ) ਮੇਰੀ ਜਾਇਦਾਦ ਦੇ ਮਾਲਕ ਹੋਵੇਗਾ। ਪ੍ਰੰਤੂ ਇਸ ਵਸੀਅਤ ਨੂੰ ਰਜਿਸਟਰਡ ਨਾ ਕਰਵਾਵੇ ਤਾ ਅਜਿਹੀ ਵਸੀਅਤ ਨੂੰ ਖਾਨਗੀ ਵਸੀਅਤ ਆਖਦੇ ਹਨ।
ਮਨਸੂਖੀ ਵਸੀਅਤ- ਇੱਕ ਵਿਅਕਤੀ ਆਪਣੀ ਜਿੰਦਗੀ ਵਿੱਚ ਜਾਇਦਾਦ ਸੰਬੰਧੀ ਇੱਕ ਜਾ ਇੱਕ ਤੋ ਵੱਧ ਵਸੀਅਤਾ ਵੀ ਲਿਖ ਸਕਦਾ ਹੈ। ਪ੍ਰੰਤੂ ਜਦੋ ਉਹ ਵਿਅਕਤੀ ਇੱਕ ਤੋ ਬਾਅਦ ਦੂਜੀ ਵਸੀਅਤ ਲਿਖਦਾ ਹੈ ਤਾ ਪਹਿਲੀ ਲਿਖੀ ਵਸੀਅਤ ਨੂੰ ਮਨਸੂਖ ਭਾਵ ਰੱਦ ਕਰ ਦਿੱਤਾ ਜਾਦਾ ਹੈ ਅਤੇ ਅੰਤ ਵਿੱਚ ਆਖਰੀ ਲਿਖੀ ਵਸੀਅਤ ਹੀ ਲਾਗੂ ਹੁੰਦੀ ਹੈ
ਕੁਰਸੀਨਾਮੇ ਮੁਤਾਬਕ ਵਰਾਸਤ- ਜੇਕਰ ਕਿਸੇ ਵਿਅਕਤੀ ਨੇ ਆਪਣੇ ਜੀਵਨ ਕਾਲ ਦੌਰਾਨ ਆਪਣੀ ਜਾਇਦਾਦ ਸੰਬੰਧੀ ਕੋਈ ਵਸੀਅਤ ਨਾ ਕੀਤੀ ਹੋਵੇ। ਅਤੇ ਉਸ ਵਿਅਕਤੀ ਦੀ ਮੌਤ ਹੋ ਜਾਵੇ ਤਾ ਅਜਿਹੇ ਵਿਅਕਤੀ ਦੀ ਵਰਾਸਤ ਨੂੰ ਕੁਰਸੀਨਾਮੇ ਮੁਤਾਬਕ ਵਸੀਅਤ ਕਹਿੰਦੇ ਹਨ।
ਜੇਕਰ ਵਿਅਕਤੀ ਹਿੰਦੂ,ਸਿੱਖ,ਬੁੱਧ,ਜੈਨ,ਮੁਸਲਿਮ,ਕਰਿਸਚੀਅਨ,ਪਾਰਸੀ,ਜਾ ਜੀਯੂ ਧਰਮ ਨਾਲ ਸੰਬੰਧ ਰੱਖਦਾ ਹੋਵੇ ਤਾ ਉਸ ਦੀ ਵਰਾਸਤ ਹਿੰਦੂ ਵਰਾਸਤ ਐਕਟ 1956 ਦੇ ਅਨੁਸਾਰ ਉਸ ਦੇ ਵਾਰਸਾ ਦੇ ਵਾਰਸਾ ਦੇ ਨਾਮ ਦਰਜ ਕਰ ਦਿੱਤਾ ਜਾਦਾ ਹੈ
ਜਿਸ ਨੇ ਵਸੀਅਤ ਨਾ ਬਣਵਾਈ ਹੋਵੇ ਉਸ ਦੀ ਜਾਇਦਾਦ ਦੇ ਵਾਰਸ ਹਿੰਦੂ ਵਰਾਸਤ ਐਕਟ ਦੇ ਅਨੁਸਾਰ ਹੇਠ ਲਿਖੇ ਹੋਣਗੇ-
(1)-ਪਹਿਲੀ ਸ਼੍ਰੇਣੀ ਦੇ ਵਾਰਸ
(2-)ਦੂਜੀ ਸ਼੍ਰੇਣੀ ਦੇ ਵਾਰਸ
(3)-ਸਮ-ਪ੍ਰਿਤੀ ਵਾਰਸ
(4)-ਨਿਕਟ ਵਰਤੀ ਰਿਸ਼ਤੇਦਾਰ
(5)-ਜੇਕਰ ਉਪਰੋਕਤ ਸਾਰਿਆਂ ਵਿੱਚੋ ਕੋਈ ਵੀ ਨਾ ਹੋਵੇ ਤਾ ਜਾਇਦਾਦ ਸਰਕਾਰ ਦੀ ਹੋਵੇਗੀ
(1)-ਪਹਿਲੀ ਸ਼੍ਰੇਣੀ ਦੇ ਵਾਰਸ-
ਹਿੰਦੂ ਵਰਾਸਤ ਐਕਟ,1956 ਦੀ ਧਾਰਾ 10 ਅਨੁਸਾਰ ਪਹਿਲੀ ਸ਼੍ਰੇਣੀ ਵਿੱਚ ਹੇਠ ਲਿਖੇ ਵਾਰਸ ਆਉਦੇ ਹਨ-
(1)-ਮਾਤਾ
(2)-ਵਿਧਵਾ
(3)-ਪੁੱਤਰੀ
(4)-ਪੁਤਰ
(5)-ਪਹਿਲਾ ਮਰ ਚੁੱਕੇ ਪੁੱਤਰ ਦੀ ਵਿਧਵਾ ਭਾਵ ਨੂੰਹ
(6)-ਮਰ ਚੁੱਕੇ ਪੁੱਤਰ ਦਾ ਪੁੱਤਰ ਭਾਵ ਪੋਤਾ
(7)-ਮਰ ਚੁੱਕੇ ਪੁੱਤਰ ਦੀ ਪੁੱਤਰੀ ਭਾਵ ਪੋਤੀ
(8)-ਪਹਿਲਾ ਮਰ ਚੁੱਕੇ ਪੁੱਤਰ ਦੇ ਪਹਿਲਾ ਮਰ ਚੁੱਕੇ ਪੁੱਤਰ ਦੀ ਵਿਧਵਾ ਭਾਵ ਮੁਤਵਫੀ ਦੀ ਪੋਤ ਨੂੰਹ
(9)-ਪਹਿਲਾ ਮਰ ਚੁੱਕੇ ਪੁੱਤਰ ਦੇ ਪਹਿਲਾ ਮਰ ਚੁੱਕੇ ਪੁੱਤਰ ਦਾ ਪੁੱਤਰ ਭਾਵ ਪੜੋਤਾ
(10)--ਪਹਿਲਾ ਮਰ ਚੁੱਕੇ ਪੁੱਤਰ ਦੇ ਪਹਿਲਾ ਮਰ ਚੁੱਕੇ ਪੁੱਤਰ ਦੀ ਪੁੱਤਰੀ ਭਾਵ ਪੜੋਤੀ
(11)-ਪਹਿਲਾਂ ਮਰ ਚੁਕੀ ਪੁੱਤਰੀ ਦਾ ਪੁੱਤਰ ਭਾਵ ਦੋਹਤਾ
(12)-ਪਹਿਲਾਂ ਮਰ ਚੁਕੀ ਪੁੱਤਰੀ ਦੀ ਪੁੱਤਰੀ ਭਾਵ ਦੋਹਤੀ
ਉਪਰੋਕਤ ਵਾਰਸਾ ਤੋ ਇਲਾਵਾ ਹੋਰ ਵੀ ਕੁਝ ਵਾਰਸ ਆਉਦੇ ਹਨ ਜੋ ਪਝਿਲੀ ਸ਼੍ਰੇਣੀ ਦੇ ਵਾਰਸਾ ਵਿੱਚ ਆਉਦੇ ਹਨ-
(1)-ਗੋਦ ਲਿਆ ਗਿਆ ਪੁੱਤਰ- ਗੋਦ ਲਿਆ ਗਿਆ ਪੁੱਤਰ ਵੀ ਪਹਿਲੀ ਸ਼੍ਰੇਣੀ ਵਿੱਚ ਆਉਦਾ ਹੈ।ਇਹ ਵੀ ਪੁੱਤਰ ਦੀ ਤਰ੍ਹਾਂ ਹੀ ਜਾਇਦਾਦ ਵਿੱਚ ਬਰਾਬਰ ਦਾ ਹਿੱਸੇਦਾਰ ਹੋਵੇਗਾ ।
ਪੁਰਾਣੇ ਪਰਿਵਾਰ ਵਿੱਚੋ ਉਸਦਾ ਹੱਕ ਖਤਮ ਹੋ ਜਾਦਾ ਹੈ ਅਤੇ ਨਵੇ ਪਰਿਵਾਰ ਵਿਚ ਹੱਕ ਕਾਇਮ ਹੋ ਜਾਦਾ ਹੈ
(2)- ਗੋਦ ਲਈ ਗਈ ਪੁੱਤਰੀ ਉਸਦਾ ਹੱਕ ਵੀ ਪੁੱਤਰ ਦੀ ਤਰ੍ਹਾਂ ਹੀ ਹੋਵੇਗਾ
(3)-ਪਤੀ ਦੀ ਮੌਤ ਸਮੇ ਪਤਨੀ ਦਾ ਗਰਭਵਤੀ ਹੋਣਾ -
ਜੇਕਰ ਕਿਸੇ ਵਿਅਕਤੀ ਦੀ ਮੌਤ ਸਮੇ ਪਤਨੀ ਗਰਭਪਤੀ ਹੋਵੇ ਤਾ ਉਸ ਬੱਚੇ ਦਾ ਵੀ ਆਪਣੇ ਪਿਤਾ ਦੀ ਜਾਇਦਾਦ ਉੱਤੇ ਉਹਨਾ ਹੀ ਹੱਕ ਹੋਵੇਗਾ ਜਿਹਨਾ ਉਸਦੇ ਪਿਤਾ ਦੀ ਮੌਤ ਤੋ ਪਹਿਲਾ ਜਨਮੇ ਬੱਚੇ ਦਾ ਹੁੰਦਾ ਹੈ
(4)-ਮਾ ਵੀ ਆਪਣੇ ਪੁੱਤਰ ਦੀ ਜਾਇਦਾਦ ਦੀ ਹੱਕਦਾਰ ਹੋਵੇ
(5)-ਪੂਰੇ ਖੂਨ ਦਾ ਰਿਸ਼ਤਾ- ਜਦੋ ਦੋ ਜਣਿਆ ਦੇ ਮਾਤਾ ਪਿਤਾ ਇੱਕ ਹੋਣ ਤਾ ਊਸ ਨੂੰ ਪੂਰੇ ਖੂਨ ਦਾ ਰਿਸ਼ਤਾ ਕਿਹਾ ਜਾਦਾ ਹੈ।ਜਿਵੇ ਕਿ ਸਕੇ ਭੈਣ ਭਰਾ
(6)-ਅੱਧੇ ਖੂਨ ਦਾ ਰਿਸ਼ਤਾ- ਜਦੋ ਦੋ ਵਿਅਕਤੀਆਂ ਦਾ ਪਿਤਾ ਇੱਕ ਹੋਵੇ ਪਰ ਮਾਤਾ ਵੱਖ ਵੱਖ ਹੋਣ ਤਾ ਇਸ ਨੂੰ ਅਸੀ ਅੱਧੇ ਖੂਨ ਦਾ ਰਿਸ਼ਤਾ ਕਹਾਗੇ। ਭਾਵ ਸਕਾ ਪਿਤਾ ਮਤਰੇਈ ਮਾਤਾ
(7)-ਗਰਭਸਯ ਦੇ ਖੂਨ ਦਾ ਰਿਸ਼ਤਾ-ਜਦੋ ਦੋ ਵਿਅਕਤੀਆਂ ਦੀ ਮਾਤਾ ਇੱਕ ਹੋਵੇ ਪਰ ਪਿਤਾ ਵੱਖ ਵੱਖ ਹੋਣ ਇਸ ਤਰਾ ਦੇ ਰਿਸ਼ਤੇ ਨੂੰ ਗਰਭਸਯ ਖੂਨ ਦਾ ਰਿਸ਼ਤਾ ਕਹਿੰਦੇ ਹਨ।
ਦੂਜੀ ਸ਼੍ਰੇਣੀ ਦੇ ਵਾਰਸਹਿੰਦੂ ਵਰਾਸਤ ਐਕਟ ,1956 ਦੀ ਧਾਰਾ 11 ਦੇ ਅਨੁਸਾਰ ਦੂਜੀ ਸ਼੍ਰੇਣੀ ਦੇ ਵਾਰਸਾ ਨੂੰ 9 ਭਾਗਾ ਵਿੱਚ ਵੰਡਿਆ ਗਿਆ ਹੈ। ਜੇਕਰ ਪਹਿਲੇ ਭਾਗ ਦਾ ਕੋਈ ਵੀ ਵਾਰਸ ਜਿੰਦਾ ਨਾ ਹੋਵੇ ਤਾ ਮੁਤਵਫੀ ਭਾਵ ਜਮੀਨ ਮਾਲਕ ਜਿਸ ਦੀ ਮੌਤ ਹੋ ਚੁੱਕੀ ਹੈ ਦੀ ਜਾਇਦਾਦ ਦੀ ਵੰਡ ਦੂਜੇ ਭਾਗ ਦੇ ਵਾਰਸਾ ਵਿੱਚ ਹੋਵੇਗੀ।
ਦੂਜੀ ਸ਼੍ਰੇਣੀ ਦੇ ਵਾਰਸ ਹੇਠ ਲਿਖੇ ਹਨ -
ਭਾਗ ਨੰਬਰ ------------------- ਰਿਸ਼ਤਾ
1- ਪਿਤਾ
2- (1)ਪੁੱਤਰ ਦਾ ਦੋਹਤਾ
(2) ਪੁੱਤਰ ਦੀ ਦੋਹਤੀ
(3) ਭਰਾ(4) ਭੈਣ
3- (1)ਪੁੱਤਰੀ ਦਾ ਪੋਤਾ
(2) ਪੁੱਤਰੀ ਦੀ ਪੋਤੀ
(3) ਪੁੱਤਰੀ ਦਾ ਦੋਹਤਾ
(4) ਪੁੱਤਰੀ ਦੀ ਦੋਹਤੀ
4- (1) ਭਤੀਜਾ (2) ਭਤੀਜੀ
(3) ਭਾਣਜਾ (4)ਭਾਣਜੀ
5- (1) ਦਾਦਾ (2) ਦਾਦੀ
6-(1) ਪਿਤਾ ਦੀ ਵਿਧਵਾ (ਮਤਰੇਈ ਮਾ)
(2) ਭਰਾ ਦੀ ਵਿਧਵਾ
7- (1) ਚਾਚਾ ਜਾ ਤਾਇਆ
(2) ਭੂਆ
8-(1) ਨਾਨਾ
(2) ਨਾਨੀ
9- (1) ਮਾਮਾ
(2) ਮਾਸੀ
ਸਮ-ਪ੍ਰਿਤੀ ਹਿੰਦੂ ਵਰਾਸਤ ਐਕਟ 1956 ਦੀ ਧਾਰਾ 12 ਅਨੁਸਾਰ ਜਦੋ ਕਿਸੇ ਮੁਤਵਫੀ ਦਾ ਪਹਿਲੀ ਅਤੇ ਦੂਜੀ ਸ਼੍ਰੇਣੀ ਦਾ ਕੋਈ ਵੀ ਵਾਰਸ ਜਿੰਦਾ ਨਾ ਹੋਵੇ ਤਾ ਮੁਤਵਫੀ ਦੀ ਜਾਇਦਾਦ ਦੇ ਵਾਰਸ ਸਮ- ਪ੍ਰਿਤੀ ਭਾਵ ਇੱਕ ਹੀ ਖਾਨਦਾਨ,ਗੋਤ ਅਤੇ ਵਡੇਰੇ ਦੀ ਔਲਾਦ ਆਦਿ
ਸਮ-ਪ੍ਰਿਤੀ ਦੀਆ ਸ਼੍ਰੇਣੀਆਂ-
(1)- ਮੁਤਵਫੀ ਦੇ ਵੰਸ਼ ਵਿੱਚੋ ਜਿੰਦਾ ਵਾਰਸ
(2)-ਮੁਤਵਫੀ ਦੇ ਪੂਰਵਜਾ ਵਿੱਚੋ ਜਿੰਦਾ ਵਾਰਸ
(3)-ਮੁਤਵਫੀ ਦੇ ਸ਼ਰੀਕਾ ਵਿੱਚੋ ਜਿੰਦਾ ਵਾਰਸ
ਨਿਕਟ ਵਰਤੀ ਰਿਸ਼ਤੇਦਾਰ-
ਜਦੋ ਕਿਸੇ ਮੁਤਵਫੀ ਦਾ ਕੋਈ ਸਮ-ਪ੍ਰਿਤੀ ਵਾਰਸ ਵੀ ਨਾ ਹੋਵੇ ਤਾ ਉਸ ਦੀ ਜਾਇਦਾਦ ਦੇ ਵਾਰਸ ਉਸ ਦੇ ਨਿਕਟ ਵਰਤੀ ਰਿਸ਼ਤੇਦਾਰ ਹੋਣਗੇ
ਪਰਿਭਾਸ਼ਾ- ਜਦੋ ਕਿਸੇ ਵਿਅਕਤੀ ਅਤੇ ਮੁਤਵਫੀ ਦੀ ਰਿਸ਼ਤੇਦਾਰੀ ਵਿਚਕਾਰ ਕੋਈ ਇਸਤਰੀ ਵੀ ਆਉਂਦੀ ਹੋਵੇ ਤਾ ਉਸ ਵਿਅਕਤੀ ਨੂੰ ਮੁਤਵਫੀ ਦਾ ਨਿਕਟ ਵਰਤੀ ਰਿਸ਼ਤੇਦਾਰ ਆਖਿਆ ਜਾਦਾ ਹੈ।
2-ਨਿਕਟ ਵਰਤੀ ਰਿਸ਼ਤੇਦਾਰ ਦੀਆਂ ਕਿਸਮਾ-
-1ਨਿਕਟ ਵਰਤੀ ਪੂਰਵਜਾ ਵਿੱਚੋ ਰਿਸ਼ਤੇਦਾਰ
-2 ਨਿਕਟ ਵਰਤੀ ਵੰਸ਼ ਵਿੱਚੋ ਰਿਸ਼ਤੇਦਾਰ
-3 ਨਿਕਟ ਵਰਤੀ ਸ਼ਰੀਕਾ ਵਿੱਚੋ ਰਿਸ਼ਤੇਦਾਰ
ਸਮ-ਪ੍ਰਿਤੀ ਅਤੇ ਨਿਕਟ ਵਰਤੀ ਰਿਸ਼ਤੇਦਾਰ ਵਿੱਚ ਹਿੱਸੇ ਦੀ ਵੰਡ-
ਸਮ-ਪ੍ਰਿਤੀ ਵਾਰਸਾ ਨੂੰ ਨਿਕਟ ਵਰਤੀ ਰਿਸ਼ਤੇਦਾਰਾ ਤੋ ਪਹਿਲ ਦਿੱਤੀ ਜਾਵੇਗੀ
ਹਿੰਦੂ ਵਰਾਸਤ ਕਾਨੂੰਨ , 1956 ਦੀ ਧਾਰਾ 12 ਮੁਤਾਬਿਕ ਹਿੱਸਿਆਂ ਦੀ ਵੰਡ ਸੰਬੰਧੀ ਹੇਠ ਲਿਖੇ ਚਾਰ ਨਿਯਮ ਹਨ-
(1)-ਜੇਕਰ ਕਿਸੇ ਮੁਤਵਫੀ ਦੀ ਜਾਇਦਾਦ ਉੱਤੇ ਹੱਕ ਜਿਤਾਉਣ ਵਾਲੇ ਤਿੰਨ ਵੱਖ ਵੱਖ ਵਿਅਕਤੀ
ਪਹਿਲਾਂ ਮੁਤਵਫੀ ਦੇ ਵੰਸ਼ ਵਿੱਚੋ
ਦੂਜਾ ਮੁਤਵਫੀ ਦੇ ਪੂਰਵਜਾ ਵਿੱਚੋ
ਤੀਜਾ ਮੁਤਵਫੀ ਦੇ ਸ਼ਰੀਕੇ ਵਿੱਚੋ
ਜੇਕਰ ਵੰਸ਼ ਵਿੱਚੋ ਕੋਈ ਵੀ ਜਿੰਦਾ ਨਾ ਹੋਵੇ ਤਾ ਪੂਰਵਜ ਹੱਕਦਾਰ ਹੋਣਗੇ।ਪ੍ਰੰਤੂ ਜੇਕਰ ਵੰਸ਼ ਅਤੇ ਪੂਰਵਜਾ ਵਿੱਚੋ ਕੋਈ ਵੀ ਜਿੰਦਾ ਨਾ ਹੋਵੇ ਤਾ ਹੀ ਸਰੀਕੇ ਵਿੱਚੋ ਜਿੰਦਾ ਵਿਅਕਤੀ ਹੱਕਦਾਰ ਹੋਵੇਗਾ
1.ਵੰਸ਼ (ਪਹਿਲੀ ਤਰਜੀਹ)
2.ਪੂਰਵਜ(ਦੂਜੀ ਤਰਜੀਹ
3.ਸ਼ਰੀਕ (ਤੀਜੀ ਤਰਜੀਹ)
(2)- ਜੇਕਰ ਕਿਸੇ ਵਿਅਕਤੀ ਦੀ ਜਾਇਦਾਦ ਉੱਤੇ ਹੱਕ ਜਤਾਉਣ ਵਾਲੇ ਸਾਰੇ ਵਿਅਕਤੀ ਹੀ ਮੁਤਵਫੀ ਦੇ ਵੰਸ਼ ਵਿੱਚੋ ਹੋਣ ਤਾ ਘੱਟ ਡਿਗਰੀ (ਪੀੜੀ) ਵਾਲੇ ਨੂੰ ਪਹਿਲ ਦਿੱਤੀ ਜਾਵੇਗੀ।ਜੇਕਰ ਸਾਰੇ ਇੱਕ ਹੀ ਡਿਗਰੀ ਦੇ ਹੋਣ ਤਾ ਸਾਰੇ ਹੀ ਬਰਾਬਰ ਦੇ ਹਿੱਸੇ ਦੇ ਹੱਕਦਾਰ ਹੋਣਗੇ।
(3)-ਜੇਕਰ ਕਿਸੇ ਵਿਅਕਤੀ ਦੀ ਜਾਇਦਾਦ ਉੱਤੇ ਹੱਕ ਜਤਾਉਣ ਵਾਲੇ ਵੱਖ ਵੱਖ ਪੂਰਵਜ ਹੋਣ ਤਾ ਘੱਟ ਡਿਗਰੀ (ਪੀੜੀ) ਵਾਲੇ ਨੂੰ ਪਹਿਲ ਦਿੱਤੀ ਜਾਵੇਗੀ।ਜੇਕਰ ਸਾਰੇ ਇੱਕ ਹੀ ਡਿਗਰੀ ਦੇ ਹੋਣ ਤਾ ਸਾਰੇ ਹੀ ਬਰਾਬਰ ਦੇ ਹਿੱਸੇ ਦੇ ਹੱਕਦਾਰ ਹੋਣਗੇ।
(4).ਜੇਕਰ ਕਿਸੇ ਮੁਤਵਫੀ ਦੀ ਜਾਇਦਾਦ ਉੱਤੇ ਹੱਕ ਜਿਤਾਉਣ ਵਾਲੇ ਵਾਰਸ ਸ਼ਰੀਕਾ ਵਿੱਚੋ ਹੋਣਤਾ ਜਿਹੜਾ ਸ਼ਰੀਕ ਛੋਟੀ ਡਿਗਰੀ ਦੇ ਪੂਰਵਜ ਰਾਹੀ ਮੁਤਵਫੀ ਦਾ ਵਾਰਸ ਬਣੇਗਾ ਉਸਨੂੰ ਵੱਡੀ ਡਿਗਰੀ ਦੇ ਪੂਰਵਜ ਰਾਹੀ ਬਣੇ ਵਾਰਸ ਤੋ ਤਰਜੀਹ ਦਿੱਤੀ ਜਾਵੇਗੀ ।ਬੇਸ਼ੱਕ ਸਰੀਕ ਦੀ ਵੰਸ਼ ਦੀ ਡਿਗਰੀ ਘੱਟ ਹੀ ਕਿਉ ਨਾ ਹੋਵੇ
ਹਿੰਦੂ ਇਸਤਰੀ ਦੀ ਜਾਇਦਾਦ ਦੀ ਵਰਾਸਤ
ਜਦੋ ਕਿਸੇ ਇਸਤਰੀ ਦੀ ਬਿਨਾ ਵਸੀਅਤ ਕਰੇ ਮੌਤ ਹੋ ਜਾਵੇ ਤਾ ਉਸਦੀ ਜਾਇਦਾਦ ਦਾ ਵਾਰਸ ਕੌਣ ਹੋਵੇਗਾ-
(1)-ਜਦੋ ਇਸਤਰੀ ਨੂੰ ਜਾਇਦਾਦ ਉਸਦੇ ਪਿਤਾ ਜਾ ਮਾਤਾ ਦੀ ਵਰਾਸਤ ਤੋ ਪ੍ਰਾਪਤ ਹੋਈ ਹੋਵੇ (ਹਿੰਦੂ ਵਰਾਸਤ ਐਕਟ,1956 ਦੀ ਧਾਰਾ 15(2)
(2)-ਜਦੋ ਇਸਤਰੀ ਨੂੰ ਜਾਇਦਾਦ ਉਸਦੇ ਪਤੀ ਜਾ ਸਹੁਰੇ ਦੀ ਵਰਾਸਤ ਤੋ ਪ੍ਰਾਪਤ ਹੋਈ ਹੋਵੇ(ਹਿੰਦੂ ਵਰਾਸਤ ਐਕਟ,1956 ਦੀ ਧਾਰਾ 15(2)
(3)-ਜਦੋ ਇਸਤਰੀ ਨੂੰ ਜਾਇਦਾਦ ਕਿਸੇ ਹੋਰ ਸਾਧਨ ਤੋ ਵਰਾਸਤ ਜਾ ਕਿਸੇ ਹੋਰ ਤਰੀਕੇ ਰਾਹੀ ਪ੍ਰਾਪਤ ਹੋਈ ਹੋਵੇ (ਹਿੰਦੂ ਵਰਾਸਤ ਐਕਟ,1956 ਦੀ ਧਾਰਾ 15(1)
ਪਹਿਲੀਆ ਦੋ ਮੱਦਾ 1 ਅਤੇ 2 ਸਿਰਫ ਉਸ ਸਮੇ ਹੀ ਲਾਗੂ ਹੁੰਦੀਆਂ ਹਨ ਜਦੋ ਕਿਸੇ ਇਸਤਰੀ ਦੀ ਮੌਤ ਹੋ ਜਾਵੇ ਅਤੇ ਉਸਦਾ ਕੋਈ ਬੱਚਾ ਨਾ ਹੋਵੇ ਪ੍ਰੰਤੂ ਜੇਕਰ ਉਸਦਾ ਕੋਈ ਬੱਚਾ ਹੈ ਤਾ ਵਰਾਸਤ ਦਾ ਇੰਤਕਾਲ ਦਰਜ ਕਰਨ ਸਮੇ ਇਹ ਦੇਖਣ ਦੀ ਲੋੜ ਨਹੀ ਕਿ ਉਸ ਨੂੰ ਇਹ ਜਾਇਦਾਦ ਕਿੱਥੋ ਮਿਲੀ ਹੈ।
(1)-ਮੁਤਵਫੀ ਇਸਤਰੀ ਨੂੰ ਪਿਤਾ ਜਾ ਮਾਤਾ ਤੋ ਪ੍ਰਾਪਤ ਹੋਈ ਜਾਇਦਾਦ ਦੀ ਵਰਾਸਤ-
ਹਿੰਦੂ ਵਰਾਸਤ ਐਕਟ ,1956 ਦੀ ਧਾਰਾ 15(2) ਦੇ ਅਨੁਸਾਰ ਉਹ ਜਾਇਦਾਦ ਆਉਦੀ ਹੈ ਜੋ ਕਿਸੇ ਇਸਤਰੀ ਨੂੰ ਉਸਦੇ ਪਿਤਾ ਜਾ ਮਾਤਾ ਦੀ ਵਰਾਸਤ ਤੋ ਮਿਲਦੀ ਹੋਵੇ । ਮਾਤਾ ਜਾ ਪਿਤਾ ਤੋ ਵਰਾਸਤ ਵਿੱਚ ਪ੍ਰਾਪਤ ਹੋਈ ਜਾਇਦਾਦ ਦੇ ਵਾਰਸਾ ਨੂੰ ਹੇਠ ਲਿਖੇ ਅਨੁਸਾਰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ-
ਸ਼੍ਰੇਣੀ 1
1)ਪੁੱਤਰ
2)ਪੁੱਤਰੀਆ
3)ਪੋਤੇ ਪੋਤੀਆ (ਜੇਕਰ ਪੁੱਤਰ ਦੀ ਮੌਤ ਹੋਈ ਹੈ
4)ਦੋਹਤੇ,ਦੋਹਤੀਆ(ਜੇਕਰ ਪੁੱਤਰੀ ਦੀ ਮੌਤ ਹੋ ਗਈ ਹੈ)
ਸ਼੍ਰੇਣੀ-2
ਪਿਤਾ ਦੇ ਵਾਰਸਾ ਵਿੱਚ ਵੰਡਣਾ-ਮੁਤਵਫੀ ਇਸਤਰੀ ਨੂੰ ਜੇਕਰ ਜਾਇਦਾਦ ਉਸਦੇ ਮਾਤਾ ਜਾ ਪਿਤਾ ਦੀ ਵਰਾਸਤ ਤੋ ਪ੍ਰਾਪਤ ਹੋਈ ਹੋਵੇ ਅਤੇ ਪਹਿਲੀ ਸ਼੍ਰੇਣੀ ਦੇ ਵਾਰਸ ਪੁੱਤਰ,ਪੁੱਤਰੀਆ,ਪੋਤੇ,ਪੋਤੀਆ,ਦੋਹਤੇ ਜਾ ਦੋਹਤੀਆ ਵਿੱਚੋ ਕੋਈ ਵੀ ਜਿੰਦਾ ਨਾ ਹੋਵੇ ਤਾ ਉਸਦੀ ਜਾਇਦਾਦ ਉਸਦੇ ਪਿਤਾ ਦੀ ਜਾਇਦਾਦ ਸਮਝ ਕਿ ਉਸਦੇ ਪਿਤਾ ਦੇ ਕਾਨੂੰਨੀ ਵਾਰਸਾ ਵਿੱਚ ਕਾਨੂੰਨ ਦੇ ਅਨੁਸਾਰ ਵੰਡ ਦਿੱਤੀ ਜਾਵੇਗੀ।
2)-ਮੁਤਵਫੀ ਇਸਤਰੀ ਨੂੰ ਉਸਦੇ ਪਤੀ ਜਾ ਸਹੁਰੇ ਵੱਲੋ ਪ੍ਰਾਪਤ ਹੋਈ ਜਾਇਦਾਦ ਦੀ ਵਰਾਸਤ-
ਸ਼੍ਰੇਣੀ-1)ਪੁੱਤਰ
2)ਪੁੱਤਰੀਆ
3)ਮਰ ਚੁੱਕੇ ਪੁੱਤਰ ਦੇ ਬੱਚੇ
4)ਮਰ ਚੁੱਕੀ ਪੁੱਤਰੀ ਦੇ ਬੱਚੇ
ਸ਼੍ਰੇਣੀ 2-ਜੇਕਰ ਸ਼੍ਰੇਣੀ ਇੱਕ ਦਾ ਕੋਈ ਵਾਰਸ ਜਿੰਦਾ ਨਹੀ ਤਾ ਜਾਇਦਾਦ ਪਤੀ ਦੇ ਵਾਰਸਾ ਦੀ ਸਮਝਕੇ ਵਰਾਸਤ ਕਰ ਦਿੱਤੀ ਜਾਵੇਗੀ ਲਵਾਰਿਸ ਸੰਪਤੀ ਜਾ ਨਜਲ ਜਮੀਨ-
ਹਿੰਦੂ ਵਰਾਸਤ ਐਕਟ,1956 ਦੀ ਧਾਰਾ 29 ਅਨੁਸਾਰ ਜਦੋ ਕਿਸੇ ਹਿੰਦੂ ਪੁਰਸ਼ ਦੀ ਪਹਿਲੀ,ਦੂਜੀ,ਤੀਜੀ,ਚੌਥੀ ਸ਼੍ਰੇਣੀ ਵਿੱਚੋ ਕੋਈ ਵੀ ਵਾਰਸ ਜਿੰਦਾ ਨਾ ਹੋਵੇ ਤਾ ਉਸ ਨੂੰ ਲਵਾਰਿਸ ਸੰਪਤੀ ਜਾ ਨਜਲ ਜਮੀਨ ਕਿਹਾ ਜਾਦਾ ਹੈ। ਇਹ ਸੰਪਤੀ ਹਰ ਤਰ੍ਹਾਂ ਦੇ ਭਾਰ ਸਮੇਤ ਸਰਕਾਰ ਦੇ ਨਾਮ ਤਬਦੀਲ ਹੋ ਜਾਵੇਗੀ।
ਅੱਜ ਦਾ ਵਿਚਾਰ- ਤੁਹਾਡੀ ਜਿੰਦਗੀ ਦੀ ਖੁਸ਼ੀ ਨਿਰਭਰ ਕਰਦੀ ਹੈ ਤੁਹਾਡੇ ਵਿਚਾਰਾ ਦੀ ਗੁਣਵੱਤਾ ਤੇ
ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ ਜੇਕਰ ਤੁਹਾਡਾ ਕੋਈ ਸਵਾਲ ਹੈ ਤਾ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਮੈਸੇਜ ਭੇਜ ਸਕਦੇ ਹੋ।
Facebook.com/khatranlsik
ਸਬਸਕਰਾਇਬ ਕਰ ਕਿ ਬੈੱਲ ਦਾ ਆਇਕਨ ਜਰੂਰ ਦੱਬੋ
ਹੋਰ ਜਾਣਕਾਰੀ ਲਈ ਨੀਚੇ ਦਿੱਤੀ ਵੀਡੀਓ ਜਰੂਰ ਦੇਖੋ-

ਜੇਲ੍ਹ ਵਿੱਚ ਬੰਦ ਵਿਅਕਤੀ ਵਸੀਅਤ ਕਿਵੇ ਬਣਾ ਸਕਦਾ ਹੈ?#25
ਸਵਾਗਤ ਹੈ ਜੀ ਤੁਹਾਡਾ khatran lsik youtube ਚੈਨਲ ਦੇ ਵਿੱਚ ਅੱਜ ਅਸੀ ਤੁਹਾਨੂੰ ਦੱਸਾਗੇ ਕਿ ਜੇਲ੍ਹ ਵਿੱਚ ਬੰਦ ਵਿਅਕਤੀ ਦੀ ਵਸੀਅਤ ਕਿਵੇ ਬਣਾ ਸਕਦਾ ਹੈ
ਜਾ ਹਸਪਤਾਲ ਵਿੱਚ ਜਾ ਘਰ ਵਿੱਚ ਬਿਮਾਰ ਵਿਅਕਤੀ ਵਸੀਅਤ ਬਣਾ ਕਿ ਕਿਵੇ ਰਜਿਸਟਰਡ ਕਰਵਾ ਸਕਦਾ ਹੈ
ਜੇਲ੍ਹ ਵਿੱਚ ਬੰਦ ਵਿਅਕਤੀ ਦੀ ਵਸੀਅਤ ਨੂੰ ਰਜਿਸਟਰਡ ਕਰਨਾ-
ਜੇਕਰ ਕੋਈ ਵਿਅਕਤੀ ਆਪਣੀ ਜਾਇਦਾਦ ਸੰਬੰਧੀ ਆਪਣੀ ਵਸੀਅਤ ਰਜਿਸਟਰਡ ਕਰਾਉਣੀ ਚਾਹੁੰਦਾ ਹੋਵੇ ਤਾ ਉਸ ਦੀ ਅਰਜੀ ਉੱਤੇ ਭਾਰਤੀ ਰਜਿਸਟਰੇਸ਼ਨ ਐਕਟ ਦੀ ਧਾਰਾ 38 ਤਹਿਤ ਤਹਿਸੀਲਦਾਰ/ਨਾਇਬ ਤਹਿਸੀਲਦਾਰ/ਸਬ ਰਜਿਸਟਰਾਰ।ਉਸ ਵਿਅਕਤੀ ਦੀ ਵਸੀਅਤ ਨੂੰ ਰਜਿਸਟਰਡ ਕਰਦਾ ਹੈ
ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਬਿਮਾਰ ਹੈ ਅਤੇ ਉਹ ਤਹਿਸੀਲ ਜਾਣ ਤੋ ਅੱਸਮਰੱਥ ਹੈ ਤਾ ਉਸ ਲਈ ਵੀ ਇਹੀ ਪ੍ਰਕਿਰਿਆ ਹੋਵੇਗੀ
ਅੱਜ ਦਾ ਵਿਚਾਰ- ਜੋ ਵਿਅਕਤੀ ਜਿੰਦਗੀ ਵਿੱਚ ਹਰ ਸਮੇ ਕੁਝ ਨਵਾ ਸਿੱਖਣ ਦੀ ਚਾਹਤ ਰੱਖਦਾ ਹੈ ਉਹ ਇੱਕ ਚੰਗੀ ਜਿੰਦਗੀ ਜਿਉਦਾ ਹੈ
ਸਬਸਕਰਾਇਬ ਕਰ ਕਿ ਬੈੱਲ ਦਾ ਆਇਕਨ ਜਰੂਰ ਦੱਬੋ
ਜੇਕਰ ਕੋਈ ਸਵਾਲ ਹੈ ਤਾ ਤੁਸੀਂ ਸਾਡੇ ਫੇੱਸਬੁੱਕ ਪੇਜ ਤੇ ਮੈਸੇਜ ਕਰ ਸਕਦੇ ਹੋ facebook.com/khatranlsik
ਧੰਨਵਾਦ ਜੀ

Subscribe to:
Posts (Atom)